Punjabi Girl become a pilot in Canada: ਕੈਨੇਡਾ ਵਿਚ ਪਾਇਲਟ ਬਣੀ ਪੰਜਾਬਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਫਤਹਿਗੜ੍ਹ ਸਾਹਿਬ ਦੇ ਪਿੰਡ ਚੈਹਿਲਾਂ ਦੀ ਵਸਨੀਕ ਹੈ ਅਮਰੀਨ ਢਿਲੋਂ

Punjabi Girl become a pilot in Canada

Punjabi Girl become a pilot in Canada: ਅਮਲੋਹ ਸਬ ਡਵੀਜ਼ਨ ਦੇ ਪਿੰਡ ਚੈਹਿਲਾਂ ਦੀ ਜੰਮਪਲ ਅਮਰੀਨ ਢਿਲੋਂ ਦਾ ਜਨਮ 2004 ਵਿਚ ਗੁਰਸਮਿੰਦਰ ਸਿੰਘ ਢਿਲੋਂ ਦੇ ਘਰ ਮਾਤਾ ਕਮਲਜੀਤ ਕੌਰ ਦੀ ਕੁੱਖੋਂ ਹੋਇਆ। ਇਸ ਨੇ ਕੈਨੇਡਾ ਵਿਚ ਪਾਇਲਟ ਬਣ ਕੇ ਅਪਣੇ ਪਿੰਡ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਉਸ ਨੇ ਮੁਢਲੀ ਸਿਖਿਆ ਨਰਸਰੀ ਤੋਂ ਫ਼ਸਟ ਕਲਾਸ ਤਕ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਤੋਂ ਕੀਤੀ। ਇਸ ਦੇ ਤਾਇਆ ਗੁਰਪ੍ਰਤਾਪ ਸਿੰਘ ਢਿਲੋਂ ਕਨੈਡਾ ਵਿਚ ਐਨ.ਆਰ.ਆਈ. ਸਨ ਜਿਨ੍ਹਾਂ ਦੀ ਬਦੌਲਤ ਸਾਰੇ ਪ੍ਰਵਾਰ ਨੂੰ ਕੈਨੇਡਾ ਦੀ ਪੀ.ਆਰ. ਮਿਲਣ ਕਾਰਨ ਇਹ ਪ੍ਰਵਾਰ 2010 ਵਿਚ ਕੈਨੇਡਾ ਦੇ ਸ਼ਹਿਰ ਸਰੀ ਵਿਚ ਚਲਾ ਗਿਆ ਜਿਥੇ ਉਸ ਨੇ ਬ੍ਰਿਟਿਸ਼ ਕੋਲੰਬੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ ਸਖ਼ਤ ਮਿਹਨਤ ਕਰ ਕੇ ਉਚੇਰੀ ਸਿਖਿਆ ਪ੍ਰਾਪਤ ਕੀਤੀ ਜਿਸ ਸਦਕਾ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਨੂੰ ਪਾਇਲਟ ਬਣ ਕੇ ਸੇਵਾ ਕਰਨ ਦਾ ਮੌਕਾ ਮਿਲਿਆ।

ਇਸ ਦੀ ਵੱਡੀ ਭੈਣ ਸਰਗੁਣ ਢਿਲੋਂ ਵੀ ਕੈਨੇਡਾ ਵਿਚ ਹੀ ਭੰਗੜਾ ਅਤੇ ਗਿੱਧਾ ਅਕੈਡਮੀ ਚਲਾ ਰਹੀ ਹੈ ਅਤੇ ਪੰਜਾਬੀ ਦੇ ਅਮੀਰ ਵਿਰਸੇ ਨਾਲ ਪਨੀਰੀ ਨੂੰ ਜੋੜਨ ਦਾ ਉਪਰਾਲਾ ਕਰ ਰਹੀ ਹੈ। ਇਨ੍ਹਾਂ ਦੇ ਦਾਦਾ ਦਰਸ਼ਨ ਸਿੰਘ ਢਿਲੋਂ ਨੇ 38 ਸਾਲ ਏਅਰ ਫ਼ੋਰਸ ਵਿਚ ਭਾਰਤ ਵਿਚ ਸੇਵਾ ਕੀਤੀ ਜਿਥੇ ਉਨ੍ਹਾਂ ਸ਼ਾਨਦਾਰ ਸੇਵਾ ਨਿਭਾਉਂਦੇ ਹੋਏ ਬਹੁਤ ਸਾਰੇ ਮੈਡਲ ਹਾਸਲ ਕੀਤੇ।

(For more news apart from Punjabi Girl become a pilot in Canada, stay tuned to Rozana Spokesman)