ਅਮਰੀਕਾ ‘ਚ ਸਿੱਖ ਦਾ ਕਤਲ ਕਰਨ ਵਾਲੇ ਨੂੰ ਹੋਈ 17 ਸਾਲ ਦੀ ਕੈਦ
ਅਮਰੀਕਾ ‘ਚ ਸਿੱਖ ਜਸਪ੍ਰੀਤ ਸਿੰਘ ਦੇ ਕਤਲ ਮਾਮਲੇ ਵਿਚ ਦੋਸ਼ੀ ਨੂੰ ਅਦਾਲਤ ਨੇ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੂਤਰਾਂ ਮੁਤਾਬਕ ਓਹੀਓ...
ਓਹੀਓ : ਅਮਰੀਕਾ ‘ਚ ਸਿੱਖ ਜਸਪ੍ਰੀਤ ਸਿੰਘ ਦੇ ਕਤਲ ਮਾਮਲੇ ਵਿਚ ਦੋਸ਼ੀ ਨੂੰ ਅਦਾਲਤ ਨੇ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੂਤਰਾਂ ਮੁਤਾਬਕ ਓਹੀਓ ’ਚ 21 ਸਾਲਾਂ ਬ੍ਰੋਡਰਿਕ ਮਲਿਕ ਜੋਨਸ ਰਾਬਰਟ ਨੇ ਅਦਾਲਤ ਵਿਚ ਅਪਣਾ ਗੁਨਾਹ ਕਬੂਲ ਕੀਤਾ ਹੈ। ਉਸ ਉਤੇ ਕਤਲ, ਹਿੰਸਕ ਲੁੱਟ, ਗੋਲੀਬਾਰੀ ਅਤੇ ਹਥਿਆਰ ਰੱਖਣ ਦੇ ਅਪਰਾਧ ਵੀ ਸ਼ਾਮਲ ਹਨ।
ਦੱਸ ਦਈਏ ਕਿ 12 ਮਈ 2018 ਨੂੰ ਰਾਬਰਟ ਨੇ ਲੁੱਟ ਦੀ ਕੋਸ਼ਿਸ਼ ਕਰਨ ਦੌਰਾਨ ਗੋਲੀਆਂ ਚਲਾ ਦਿਤੀਆਂ ਸਨ, ਜਿਸ ਵਿਚ ਜਸਪ੍ਰੀਤ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਫੋਰਟ ਹੈਮਿਲਟਨ ਹਸਪਤਾਲ ਵਿਚ 10 ਦਿਨ ਵੈਂਟੀਲੇਟਰ ਉਤੇ ਰਹਿਣ ਮਗਰੋਂ ਉਸ ਨੇ ਦਮ ਤੋੜ ਦਿਤਾ। ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪਿਛਲੇ 8 ਮਹੀਨਿਆਂ ਤੋਂ ਬਟਲਰ ਕਾਊਂਟੀ ਜੇਲ 'ਚ ਰੱਖਿਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਜਸਪ੍ਰੀਤ ਸਿੰਘ ਚਾਰ ਬੱਚਿਆਂ ਦੇ ਪਿਤਾ ਸੀ ਅਤੇ ਪੰਜਾਬ ਦੇ ਕਪੂਰਥਲਾ ਨੇੜੇ ਨਡਾਲਾ ਪਿੰਡ ਦੇ ਰਹਿਣ ਵਾਲੇ ਸੀ। ਉਹ ਡਰਾਇਵਰੀ ਦਾ ਕੰਮ ਕਰਦੇ ਸੀ। ਪਿਛਲੇ 8 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਉਹ ਓਹੀਓ ਦੇ ਵੈਸਟ ਚੈਸਟਰ ਟਾਊਨਸ਼ਿਪ ਦੀ ਗੁਰੂ ਨਾਨਕ ਸੁਸਾਇਟੀ ਲਈ ਸਰਗਰਮ ਭੂਮਿਕਾ ਨਿਭਾ ਰਿਹਾ ਸਨ।