ਮਹਿੰਦਰ ਸਿੰਘ ਧੋਨੀ ਸਬੰਧੀ ਹਿਮਾਚਲ 'ਚ ਭਾਜਪਾ-ਕਾਂਗਰਸ ਦਾ 'ਸਿਆਸੀ ਮੈਚ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਬੰਧੀ ਹਿਮਾਚਲ ਪ੍ਰਦੇਸ਼ 'ਚ ਸਿਆਸੀ ਮੈਚ ਜਾਰੀ ਹੈ............

Mahendra Singh Dhoni In Himachal Pradesh

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਬੰਧੀ ਹਿਮਾਚਲ ਪ੍ਰਦੇਸ਼ 'ਚ ਸਿਆਸੀ ਮੈਚ ਜਾਰੀ ਹੈ। ਧੋਨੀ ਨੂੰ ਸਟੇਟ ਗੈਸਟ ਬਣਾਏ ਜਾਣ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇ ਇਸ 'ਤੇ ਸਵਾਲ ਖੜ੍ਹੇ ਕੀਤੇ ਹਨ, ਜਦੋਂ ਕਿ ਸੱਤਾਧਾਰੀ ਭਾਜਪਾ ਅਪਣੇ ਤਰਕਾਂ ਨਾਲ ਪਲਟਵਾਰ ਕਰ ਰਹੀ ਹੈ।
ਦਰਅਸਲ, ਧੋਨੀ ਮੌਜੂਦਾ ਸਮੇਂ 'ਚ ਸ਼ਿਮਲਾ 'ਚ ਇਕ ਬੈਂਕ ਦੇ ਇਸ਼ਤਿਹਾਰ ਦੀ ਸ਼ੂਟਿੰਗ ਕਰ ਰਹੇ ਹਨ। ਕਾਂਗਰਸ ਨੇ ਧੋਨੀ ਨੂੰ ਸਰਕਾਰ ਵਲੋਂ ਸਟੇਟ ਗੈਸਟ ਦਾ ਦਰਜਾ ਦਿਤੇ ਜਾਣ 'ਤੇ ਉਂਗਲੀ ਉਠਾਈ ਹੈ।

ਸੂਬਾ ਕਾਂਗਰਸ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਧੋਨੀ ਨਿੱਜੀ ਕੰਮ ਲਈ ਸ਼ਿਮਲਾ ਆਇਆ ਹੈ, ਅਜਿਹੇ 'ਚ ਉਸ ਨੂੰ ਸਟੇਟ ਗੈਸਟ ਬਣਾਏ ਜਾਣ 'ਤੇ ਸਵਾਲ ਪੁੱਛੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਤਮਗ਼ੇ ਲਿਆਉਣ ਵਾਲੇ ਕਈ ਖਿਡਾਰੀ ਅਕਸਰ ਹਿਮਾਚਲ ਦੌਰੇ 'ਤੇ ਆਉਂਦੇ ਹਨ ਪਰ ਉਨ੍ਹਾਂ ਨੂੰ ਸੂਬਾ ਸਰਕਾਰ ਸਟੇਟ ਗੈਸਟ ਦਾ ਦਰਜਾ ਨਹੀਂ ਦਿੰਦੀ।   (ਏਜੰਸੀ)

ਉਨ੍ਹਾਂ ਨੇ ਭਾਜਪਾ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸਿਰਫ਼ ਪੈਸੇ ਵਾਲੇ ਖਿਡਾਰੀਆਂ ਨੂੰ ਹੀ ਸਟੇਟ ਗੈਸਟ ਦਾ ਦਰਜਾ ਨਹੀਂ ਦੇਣਾ ਚਾਹੀਦਾ। ਦੇਸ਼ ਤੇ ਸੂਬੇ ਲਈ ਤਮਗ਼ੇ ਲਿਆਉਣ ਵਾਲੇ ਹਰੇਕ ਖਿਡਾਰੀ ਨੂੰ ਸਨਮਾਨ ਦੇਣਾ ਚਾਹੀਦਾ ਹੈ। ਸੂਬਾ ਕਾਂਗਰਸ ਮੁਖੀ ਨੇ ਇਸ ਲਈ ਤੁਰਤ ਨਿਯਮ ਵੀ ਬਣਾਉਣ ਦੀ ਮੰਗ ਕੀਤੀ ਹੈ।