ਭਾਰਤੀ ਗੇਂਦਬਾਜ ‘ਪ੍ਰਵੀਨ ਕੁਮਾਰ’ ਨੇ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਲਿਆ ਸੰਨਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ  ਅਤੇ ਵੈਸਟ ਇੰਡੀਜ਼ ਦੇ ਵਿਚ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ 21 ਅਕਤੂਬਰ ਨੂੰ ਖੇਡਿਆ ਜਾਣਾ ਹੈ, ਪਰ ਇਸ ਸੀਰੀਜ਼ ਦੇ...

Parveen Kumar

ਨਵੀਂ ਦਿੱਲੀ (ਪੀਟੀਆਈ) : ਭਾਰਤ  ਅਤੇ ਵੈਸਟ ਇੰਡੀਜ਼ ਦੇ ਵਿਚ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ 21 ਅਕਤੂਬਰ ਨੂੰ ਖੇਡਿਆ ਜਾਣਾ ਹੈ, ਪਰ ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾ ਹੀ ਟੀਮ ਇੰਡੀਆ ਦੇ ਤੇਜ਼ ਗੇਂਦਬਾਜ ਰਹੇ ਪ੍ਰਵੀਨ ਕੁਮਾਰ ਨੇ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। 32 ਸਾਲਾ ਪ੍ਰਵੀਨ ਕੁਮਾਰ ਨੇ ਅਪਣੇ ਆਖਰੀ ਅੰਤਰਰਾਸ਼ਟਰੀ ਮੈਚ 2012 ਵਿਚ ਖੇਡਿਆ ਸੀ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸੰਨਿਆਸ ਦੋਂ ਬਾਅਦ ਹੁਣ ਉਹ ਕੋਚਿੰਗ ਕਰਨਗੇ। ਪ੍ਰਵੀਨ ਕੁਮਾਰ ਦੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿਤੀ। ਮੇਰਠ ਦੇ ਪ੍ਰਵੀਨ ਕੁਮਾਰ ਟੀਮ ਇੰਡੀਆ ਦੀ ਕਈਂ ਯਾਦਗਾਰ ਜਿੱਤ ਦਾ ਹਿੱਸਾ ਬਣੇ ਹਨ।

13 ਸਾਲ ਪ੍ਰਤੀਯੋਗੀ ਕ੍ਰਿਕਟ ਖੇਡਣ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਹੈ। ਉਹ ਹੁਣ ਸਿਰਫ਼ ਓਐਨਜੀਸੀ ਦੇ ਲਈ ਕੰਪਨੀ ਕ੍ਰਿਕਟ ਖੇਡਣਗੇ ਅਤੇ ਉਹ ਗੇਂਦਬਾਜੀ ਕੋਚ ਬਣਨਾ ਚਾਹੁੰਦੇ ਹਨ। ਸੰਨਿਆਸ ਤੋਂ ਬਾਅਦ ਉਹਨਾਂ ਨੇ ਕਿਹਾ, ਮੈਨੂੰ ਕੋਈ ਪਛਤਾਵਾ ਨਹੀਂ ਹੈ। ਦਿਲ ਤੋਂ ਖੇਡਿਆ, ਦਿਲ ਤੋਂ ਬਾਲਿੰਗ ਕੀਤੀ। ਪ੍ਰਵੀਨ ਕੁਮਾਰ ਨੇ ਭਾਰਤ ਲਈ 84 ਅੰਤਰਰਾਸ਼ਟਰੀ ਮੁਕਾਬਲੇ ਖੇਡੇ। ਉਹਨਾਂ ਨੇ 2007 ਵਿਚ ਪਾਕਿਸਤਾਨ ਦੇ ਖ਼ਿਲਾਫ਼ ਅਪਣੇ ਡੇਬਿਊ ਕੀਤਾ ਸੀ। ਉਹਨਾਂ ਨੇ ਭਾਰਤ ਲਈ 68 ਵਨ-ਡੇ ਅਤੇ 6 ਟੈਸਟ ਮੈਚ ਅਤੇ 10 ਟੀ20 ਮੈਡ ਖੇਡੇ।

 ਜਿਸ ‘ਚ 77 ਵਨ-ਡੇ ਅਤੇ 27 ਵੈਸਟ ਅਤੇ 8 ਟੀ20 ਵਿਕਟ ਲਏ। ਉਹਨਾਂ ਨੂੰ ਵਿਸ਼ਵ ਕੱਪ 2011 ਦੀ ਟੀਮ ਵਿਚ ਚੁਣਿਆ ਗਿਆ ਸੀ ਪਰ ਸੱਟ ਲੱਗਣ ਕਾਰਨ ਉਹਨਾਂ ਨੂੰ ਬਾਹਰ ਹੋਣਾ ਪਿਆ। ਭਰਾਤ ਲਈ ਪ੍ਰਵੀਨ ਕੁਮਾਰ ਨੇ ਆਖਰੀ ਮੈਚ 30 ਮਾਰਚ 2012 ਨੂੰ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਖੇਡਿਆ। ਇਹ ਟੀ-20 ਮੈਚ ਸੀ। ਉਹਨਾਂ ਨੇ ਕਿਹਾ, ‘ਯੂਪੀ ‘ਚ ਚੰਗੇ ਗੇਂਦਬਾਜ ਹਨ, ਜਿਹੜੇ ਇੰਤਜ਼ਾਰ ਕਰ ਰਹੇ ਹਨ ਅਤੇ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦਾ ਕੈਰੀਅਰ ਪ੍ਰਭਾਵਿਤ ਹੋਵੇ। ਮੈਂ ਖੇਡਾਗਾਂ ਤਾਂ ਇਕ ਦੀ ਥਾਂ ਜਾਵੇਗੀ। ਹੋਰ ਖਿਡਾਰੀਆਂ ਦੇ ਭਵਿੱਖ ਬਾਰੇ ‘ਚ ਵੀ ਸੋਚਣਾ ਮਹੱਤਵਪੂਰਨ ਹੈ।

ਮੇਰਾ ਸਮਾਂ ਖ਼ਤਮ ਹੋ ਗਿਆ ਹੈ ਅਤੇ ਮੈਂ ਇਸ ਨੂੰ ਸਵੀਕਾਰ ਲਿਆ ਹੈ। ਮੈਨੂੰ ਇਹ ਮੌਕਾ ਦੇਣ ਲਈ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਅਤੇ ਖੁਸ਼ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ, ਮੈਂ ਗੇਂਦਬਾਜੀ ਦਾ ਕੋਚ ਬਣਨਾ ਚਾਹੁੰਦਾ ਹਾਂ। ਲੋਕ ਜਾਣਦੇ ਹਨ ਕਿ ਮੇਰੇ ਕੋਲ ਇਹ ਗਿਆਨ ਹੈ। ਮੈਨੂੰ ਲਗਤਾ ਹੈ ਕਿ ਇਹ ਇਕ ਅਜਿਹਾ ਖੇਤਰ ਹੈ, ਜਿਥੇ ਮੈਂ ਕੰਮ ਕਰ ਸਕਦਾ ਹਾਂ। ਮੈਂ ਇਸ ਅਨੁਭਵ ਨੂੰ ਨੌਜਵਾਨਾਂ ਨੂੰ ਦੇ ਸਕਦਾ ਹਾਂ।