ਵਰਲਡ ਕੱਪ 2019: ਰੋਹਿਤ ਨੇ ਰਿਕਾਰਡ ਤੋੜ ਖੇਡਿਆ ਮੁਕਾਬਲਾ  

ਏਜੰਸੀ

ਖ਼ਬਰਾਂ, ਖੇਡਾਂ

ਸ਼ੁਰੂਆਤੀ ਪ੍ਰਦਰਸ਼ਨ ਰਿਹਾ ਸ਼ਾਨਦਾਰ

Rohit sharma century bangladesh world cup 2019 record

ਨਵੀਂ ਦਿੱਲੀ: ਵਰਲਡ ਕੱਪ ਵਿਚ ਰੋਹਿਤ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਰੋਹਿਤ ਨੇ ਇਕ ਵਾਰ ਫਿਰ ਟੀਮ ਇੰਡੀਆ ਦੀ ਬਿਹਤਰੀਨ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਰੋਹਿਤ ਨੇ ਵਰਲਡ ਕੱਪ ਵਿਚ ਇਕ ਹੋਰ ਸੈਂਕੜਾ ਪੂਰਾ ਕੀਤਾ। ਇਸ ਵਰਲਡ ਕੱਪ ਵਿਚ ਇਹ ਰੋਹਿਤ ਦੀ ਚੌਥਾ ਸੈਂਕੜਾ ਹੈ। ਇਸ ਤੋਂ ਪਹਿਲਾਂ ਰੋਹਿਤ ਨੇ ਸਾਉਥ ਅਫਰੀਕਾ, ਪਾਕਿਸਤਾਨ ਅਤੇ ਇੰਗਲੈਂਡ ਵਿਰੁਧ ਵੀ 100 ਦਾ ਅੰਕੜਾ ਪਾਰ ਕੀਤਾ ਸੀ। 

ਇੰਨਾ ਹੀ ਨਹੀਂ ਵਰਲਡ ਕੱਪ ਵਿਚ ਬੰਗਲਾਦੇਸ਼ ਵਿਰੁਧ ਵੀ ਰੋਹਿਤ ਦਾ ਇਹ ਦੂਜਾ ਸੈਂਕੜਾ ਹੈ। 2015 ਵਿਚ ਵੀ ਰੋਹਿਤ ਨੇ ਇਸ ਟੀਮ ਵਿਰੁਧ ਸੈਂਕੜਾ ਲਗਾਇਆ ਸੀ। ਪੰਜਵੇਂ ਓਵਰ ਵਿਚ ਮੁਸਤਫਿਜੁਰ ਦੀ ਗੇਂਦ 'ਤੇ ਰੋਹਿਤ ਸ਼ਰਮਾ ਨੇ ਪੁਲ ਸ਼ਾਟ ਖੇਡਿਆ। ਉਸ ਵਕਤ ਰੋਹਿਤ ਸਿਰਫ 9 ਦੋੜਾਂ 'ਤੇ ਸੀ। ਇਸ ਕੈਚ ਨੇ ਪਿਛਲਾ ਮੈਚ ਯਾਦ ਕਰਵਾ ਦਿੱਤਾ ਜਦੋਂ ਸ਼ੁਰੂਆਤੀ ਓਵਰ ਵਿਚ ਹੀ ਸਲਿਪ 'ਤੇ ਜੋ ਰੂਟ ਨੇ ਰੋਹਿਤ ਦਾ ਕੈਚ ਛੱਡਿਆ ਸੀ।

ਉਸ ਤੋਂ ਬਾਅਦ ਰੋਹਿਤ ਨੇ ਸੈਂਕੜਾ ਲਗਾਇਆ ਸੀ। ਇਸ ਵਾਰ ਵੀ ਨਤੀਜਾ ਉਹੀ ਰਿਹਾ। ਰੋਹਿਤ ਨੇ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਲਗਾਇਆ ਸੀ। ਫਰਕ ਬਸ ਇੰਨਾ ਸੀ ਕਿ ਰੋਹਿਤ ਇਸ ਵਾਰ ਜ਼ਿਆਦਾ ਧਮਾਕੇਦਾਰ ਨਜ਼ਰ ਆਏ। ਰੋਹਿਤ ਨੇ ਪਹਿਲੇ ਹੀ ਓਵਰ ਵਿਚ ਛੱਕਾ ਲਗਾ ਦਿੱਤਾ। ਫਿਰ ਲਗਾਤਾਰ ਛੱਕੇ 'ਤੇ ਚੌਕੇ ਹੀ ਲਗਾਏ। ਰੋਹਿਤ ਵਰਲਡ ਕੱਪ ਵਿਚ ਸਭ ਤੋਂ ਜ਼ਿਆਦਾ ਸੈਂਕੜੇਂ ਲਗਾਉਣ ਦੇ ਮਾਮਲੇ ਵਿਚ ਭਾਰਤ ਵੱਲੋਂ ਦੂਜੇ ਨੰਬਰ 'ਤੇ ਪਹੁੰਚ ਗਏ ਹਨ।

ਰੋਹਿਤ ਦਾ ਵਰਲਡ ਕੱਪ ਵਿਚ ਇਹ ਪੰਜਵਾਂ ਸੈਂਕੜਾਂ ਹੈ। ਵਰਲਡ ਕੱਪ ਵਿਚ ਸਭ ਤੋਂ ਜ਼ਿਆਦਾ 6 ਸੈਂਕੜੇਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਮ ਹਨ। ਅਪਣੀ ਪਾਰੀ ਦੌਰਾਨ 77 ਦੌੜਾਂ ਬਣਾਉਂਦੇ ਹੀ ਰੋਹਿਤ ਵਰਲਡ ਕੱਪ 2019 ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ ਡੇਵਿਡ ਵਾਰਨਰ ਦੀਆਂ 516 ਦੌੜਾਂ ਨੂੰ ਪਿੱਛੇ ਛੱਡਿਆ। ਉਸ ਨੇ ਸਿਰਫ 24 ਓਵਰਾਂ ਵਿਚ ਹੀ 150 ਤੋਂ ਜ਼ਿਆਦਾ ਦੌੜਾਂ ਬਣਾਈਆਂ।