ਯੁਵਰਾਜ ਸਿੰਘ ਨੇ ਪਿੱਚ 'ਤੇ ਵਾਪਸੀ ਦਾ ਦਿਤਾ ਸੰਕੇਤ, ਕਿਹਾ-ਰੱਬ ਤੁਹਾਡੀ ਕਿਸਮਤ ਦਾ ਫ਼ੈਸਲਾ ਕਰਦਾ ਹੈ 

ਏਜੰਸੀ

ਖ਼ਬਰਾਂ, ਖੇਡਾਂ

ਯੁਵਰਾਜ ਸਿੰਘ ਨੂੰ ਮੁੜ ਮੈਦਾਨ ਵਿਚ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।

Yuvraj Singh

ਚੰਡੀਗੜ੍ਹ : ਜੂਨ 2019 ਵਿਚ ਭਾਰਤ ਦੇ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਕ੍ਰਿਕਟ ਚ ਵਾਪਸੀ ਦੇ ਸੰਕੇਤ ਦਿੱਤੇ ਹਨ ਯੁਵਰਾਜ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਉਹ ਫਰਵਰੀ 2022 ਵਿੱਚ ਵਾਪਸ ਕ੍ਰਿਕਟ ਖੇਡਣਗੇ। ਉਨ੍ਹਾਂ ਲਿਖਿਆ, "ਰੱਬ ਤੁਹਾਡੀ ਕਿਸਮਤ ਦਾ ਫ਼ੈਸਲਾ ਕਰਦਾ ਹੈ !! ਜਨਤਕ ਮੰਗ 'ਤੇ ਮੈਂ ਫਰਵਰੀ ਵਿੱਚ ਪਿੱਚ 'ਤੇ ਵਾਪਸ ਆਵਾਂਗਾ! ਇਸ ਭਾਵਨਾ ਵਰਗਾ ਕੁਝ ਵੀ ਨਹੀਂ ਹੈ! ਤੁਹਾਡੇ ਪਿਆਰ ਲਈ ਧੰਨਵਾਦ ਅਤੇ ਸ਼ੁਭਕਾਮਨਾਵਾਂ ਮੇਰੇ ਲਈ ਬਹੁਤ ਮਾਅਨੇ ਰੱਖਦੀਆਂ ਹਨ! ਭਾਰਤ ਦਾ ਸਮਰਥਨ ਕਰਦੇ ਰਹੋ, ਇਹ ਸਾਡੀ ਟੀਮ ਹੈ ਅਤੇ ਇੱਕ ਸੱਚਾ ਪ੍ਰਸ਼ੰਸਕ ਔਖੇ ਸਮੇਂ ਵਿੱਚ ਆਪਣਾ ਸਮਰਥਨ ਦਿਖਾਏਗਾ।

ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ 2011 ਦੇ ਵਿਸ਼ਵ ਕੱਪ 'ਚ ਮੈਨ ਆਫ਼ ਦਾ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਸੀ ਜਿੱਥੇ ਉਸ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਯੁਵਰਾਜ ਨੇ 90.50 ਦੀ ਔਸਤ ਨਾਲ 362 ਦੌੜਾਂ ਬਣਾਈਆਂ ਅਤੇ 15 ਵਿਕਟਾਂ ਵੀ ਲਈਆਂ। ਯੁਵਰਾਜ ਨੇ 2011 ਵਿਸ਼ਵ ਕੱਪ 'ਚ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਕ੍ਰਿਕਟ ਖੇਡਿਆ ਪਰ 2011 ਵਿਸ਼ਵ ਕੱਪ ਦੀ ਸਮਾਪਤੀ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਕੈਂਸਰ ਹੋ ਗਿਆ ਸੀ।

ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਦੁਨੀਆਂ ਭਰ ਵਿੱਚ ਫਰੈਂਚਾਇਜ਼ੀ ਕ੍ਰਿਕਟ ਵਿੱਚ ਖੇਡਿਆ। ਉਸਨੇ GT20 ਲੀਗ ਵਿੱਚ ਟੋਰਾਂਟੋ ਨੈਸ਼ਨਲਜ਼ ਦੀ ਨੁਮਾਇੰਦਗੀ ਕੀਤੀ ਹੈ ਅਤੇ ਅਬੂ ਧਾਬੀ T10 ਵਿੱਚ ਮਰਾਠਾ ਅਰਬੀਅਨਜ਼ ਲਈ ਵੀ ਖੇਡਿਆ ਹੈ। ਯੁਵਰਾਜ ਨੂੰ ਆਖਰੀ ਵਾਰ ਮਾਰਚ 2021 'ਚ ਰੋਡ ਸੇਫਟੀ ਸੀਰੀਜ਼ ਦੌਰਾਨ ਮੈਦਾਨ 'ਤੇ ਦੇਖਿਆ ਗਿਆ ਸੀ।

ਯੁਵਰਾਜ ਸਿੰਘ ਵਲੋਂ ਸਾਂਝੇ ਕੀਤੇ ਇਸ ਵਿਚਾਰ ਨੂੰ ਲੈ ਕੇ ਪ੍ਰਸ਼ੰਸਕ ਅਜੇ ਵੀ ਦੁਚਿੱਤੀ ਵਿਚ ਹਨ ਕਿ ਹੁਣ ਦਿੱਗਜ਼ ਖਿਡਾਰੀ ਇੰਡੀਆ ਟੀਮ ਲਈ ਖੇਡਣਗੇ ਜਾਂ T20 ਲਈ ਖੇਡਣਗੇ। ਯੁਵਰਾਜ ਸਿੰਘ ਨੂੰ ਮੁੜ ਮੈਦਾਨ ਵਿਚ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।