ਅੱਜ ਸਵੀਡਨ ਦਾ ਸਵਿੱਟਜ਼ਰਲੈਂਡ ਨਾਲ ਤੇ ਇੰਗਲੈਂਡ ਦਾ ਕੋਲੰਬੀਆ ਨਾਲ ਮੁਕਾਬਲਾ

ਏਜੰਸੀ

ਖ਼ਬਰਾਂ, ਖੇਡਾਂ

ਫ਼ੀਫ਼ਾ ਵਿਸ਼ਵ ਕੱਪ 2018 ਦੇ ਪ੍ਰੀ ਕੁਆਰਟਰ ਫ਼ਾਈਨਲ ਮੈਚਾਂ ਵਿਚ ਅੱਜ ਦੋ ਮੁਕਾਬਲੇ ਹੋਣਗੇ। ਪਹਿਲਾ ਮੁਕਾਬਲਾ ਸਵੀਡਨ ਅਤੇ ਸਵਿੱਟਜ਼ਰਲੈਂਡ ਵਿਚਾਲੇ 7:30 ਵਜੇ ਹੋਵੇਗਾ ਜਦਕਿ...

FIFA

ਫ਼ੀਫ਼ਾ ਵਿਸ਼ਵ ਕੱਪ 2018 ਦੇ ਪ੍ਰੀ ਕੁਆਰਟਰ ਫ਼ਾਈਨਲ ਮੈਚਾਂ ਵਿਚ ਅੱਜ ਦੋ ਮੁਕਾਬਲੇ ਹੋਣਗੇ। ਪਹਿਲਾ ਮੁਕਾਬਲਾ ਸਵੀਡਨ ਅਤੇ ਸਵਿੱਟਜ਼ਰਲੈਂਡ ਵਿਚਾਲੇ 7:30 ਵਜੇ ਹੋਵੇਗਾ ਜਦਕਿ ਦੂਜਾ ਮੁਕਾਬਲਾ ਇੰਗਲੈਂਡ ਅਤੇ ਕੋਲੰਬੀਆ ਵਿਚਾਲੇ ਰਾਤ 11:30 ਵਜੇ ਹੋਵੇਗਾ। ਸਵੀਡਨ ਅਤੇ ਸਵਿੱਟਜ਼ਰਲੈਂਡ ਵਿਚਾਲੇ ਹੁਣ ਤਕ ਕੁਲ 27 ਮੈਚ ਹੋਏ ਹਨ ਜਿਨ੍ਹਾਂ ਵਿਚੋਂ ਦੋਹਾਂ ਟੀਮਾਂ 10-10 ਮੈਚ ਜਿੱਤਣ ਵਿਚ ਸਫ਼ਲ ਰਹੀਆਂ ਹਨ ਜਦਕਿ ਬਾਕੀ ਸੱਤ ਮੈਚ ਡਰਾਅ ਰਹੇ।

ਇਹ ਦੋਵੇਂ ਟੀਮਾਂ ਫ਼ੀਫ਼ਾ ਵਿਸ਼ਵ ਕੱਪ ਦੌਰਾਨ ਲਗਭਗ ਪੰਜ ਇਕ ਇਕ ਦੂਜੇ ਦੇ ਸਾਹਮਣੇ ਹੋਈਆਂ ਹਨ ਜਿਨ੍ਹਾਂ ਵਿਚੋਂ ਸਵੀਡਨ ਨੇ ਤਿੰਨ ਮੈਚ ਜਿੱਤੇ ਅਤੇ ਸਵਿੱਟਜ਼ਰਲੈਂਡ ਦੋ ਮੈਚ ਜਿੱਤਣ ਵਿਚ ਸਫ਼ਲ ਰਿਹਾ ਹੈ। ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਵਿਸ਼ਵ ਕੱਪ ਦਾ ਪਹਿਲਾ ਮੈਚ 29 ਮਈ 1961 ਨੂੰ ਖੇਡਿਆ ਗਿਆ ਜਿਸ ਵਿਚ ਸਵੀਡਨ ਨੇ ਜਿੱਤ ਹਾਸਲ ਕੀਤੀ ਸੀ। 29 ਅਕਤੂਬਰ 1961 ਅਤੇ 12 ਨਵੰਬਰ 1961 ਨੂੰ ਫ਼ੀਫ਼ਾ ਵਿਸ਼ਵ ਕੱਪ ਦੇ ਹੋਏ ਦੋ ਮੁਕਾਬਲਿਆਂ ਵਿਚ ਸਵਿੱਟਜ਼ਰਲੈਂਡ ਨੇ ਜਿੱਤ ਹਾਸਲ ਕੀਤੀ। ਸਵਿੱਟਜ਼ਰਲੈਂਡ ਦੀ ਟੀਮ 10 ਫ਼ੀਫ਼ਾ ਵਿਸ਼ਵ ਕੱਪ ਖੇਡ ਚੁੱਕੀ ਹੈ।

ਇਸੇ ਤਰ੍ਹਾਂ 9 ਅਕਤੂਬਰ 1976 ਅਤੇ ਅੱਠ ਜੂਨ 1977 ਨੂੰ ਫ਼ੀਫ਼ਾ ਦੇ ਹੋਏ ਮੁਕਾਬਲੇ ਵਿਚ ਸਵੀਡਨ ਨੇ ਜਿੱਤ ਹਾਸਲ ਕੀਤੀ। ਵਿਸ਼ਵ ਦੀ ਸਫ਼ਲ ਟੀਮਾਂ ਵਿਚ ਸ਼ਾਮਲ ਸਵੀਡਨ ਦੀ ਟੀਮ 11 ਵਾਰ ਫ਼ੀਫ਼ਾ ਵਿਸ਼ਵ ਕੱਪ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਉਹ ਚਾਰ ਵਾਰ ਸੈਮੀਫ਼ਾਈਨਲ ਮੈਚ ਖੇਡ ਚੁੱਕੀ ਹੈ। ਸਵੀਡਨ ਕੁਲ ਮਿਲਾ ਕੇ 1008 ਮੈਚ ਖੇਡ ਚੁੱਕਾ ਹੈ ਜਿਨ੍ਹਾਂ ਵਿਚੋਂ 499 ਜਿੱਤੇ ਹਨ, 296 ਹਾਰੇ ਅਤੇ 213 ਮੈਚ ਡਰਾਅ ਰਹੇ। ਇਸੇ ਤਰ੍ਹਾਂ ਸਵਿੱਟਜ਼ਰਲੈਂਡ ਦੀ ਟੀਮ ਨੇ ਕੁਲ 792 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ 278 ਮੈਚ ਜਿੱਤੇ ਹਨ, 346 ਹਾਰੇ ਅਤੇ 168 ਮੈਚ ਡਰਾਅ ਰਹੇ ਹਨ।

ਦੂਜੇ ਪਾਸੇ 11:30 ਵਜੇ ਇੰਗਲੈਂਡ ਦਾ ਮੁਕਾਬਲਾ ਕੋਲੰਬੀਆ ਨਾਲ ਹੋਵੇਗਾ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਪੰਜ ਵਾਰ ਹੋਇਆ ਮੁਕਾਬਲਾ ਹੋ ਚੁੱਕਾ ਹੈ ਜਿਸ ਵਿਚੋਂ ਇੰਗਲੈਂਡ ਨੇ ਤਿੰਨ ਮੈਚ ਜਿੱਤੇ ਹਨ ਜਦਕਿ ਬਾਕੀ ਦੋ ਮੈਚ ਡਰਾਅ ਰਹੇ। ਕੋਲੰਬੀਆ ਦੀ ਟੀਮ ਇਕ ਵੀ ਮੁਕਾਬਲਾ ਜਿੱਤਣ ਤੋਂ ਅਸਫ਼ਲ ਰਹੀ ਹੈ। ਇਸੇ ਤਰ੍ਹਾਂ ਫ਼ੀਫ਼ਾ ਵਿਸ਼ਵ ਕੱਪ ਵਿਚ ਦੋਹਾਂ ਟੀਮਾਂ ਵਿਚਾਲੇ ਇਕ ਵਾਰ ਮੁਕਾਬਲਾ ਹੋਇਆ ਜੋ ਇੰਗਲੈਂਡ ਨੇ ਜਿੱਤਿਆ ਸੀ। ਇਹ ਮੁਕਾਬਲਾ 26 ਜੂਨ 1998 ਨੂੰ ਹੋਇਆ ਸੀ।

17 ਵਾਰ ਫ਼ੀਫ਼ਾ ਵਿਸਵ ਕੱਪ ਵਿਚ ਹਿੱਸਾ ਲੈ ਚੁੱਕੀ ਇੰਗਲੈਂਡ ਦੀ ਟੀਮ ਸਿਰਫ਼ ਇਕ ਵਾਰ 1966 ਵਿਚ ਫ਼ੀਫ਼ਾ ਵਿਸ਼ਵ ਕੱਪ ਜਿੱਤਣ ਵਿਚ ਅਸਫ਼ਲ ਰਹੀ ਹੈ। 1990 ਵਿਚ ਹੋਏ ਫ਼ੀਫ਼ਾ ਵਿਸ਼ਵ ਕੱਪ ਵਿਚ ਇੰਗਲੈਂਡ ਚੌਥੇ ਸਥਾਨ 'ਤੇ ਰਿਹਾ ਸੀ ਅਤੇ ਛੇ ਵਾਰ ਇਹ ਕੁਆਰਟਰ ਫ਼ਾਈਨਲ ਵਿਚ ਪੁੱਜ ਚੁੱਕਾ ਹੈ। ਇੰਗਲੈਂਡ ਦੀ ਟੀਮ ਨੇ ਹੁਣ ਤਕ ਫ਼ੀਫ਼ਾ ਵਿਸ਼ਵ ਕੱਪ ਵਿਚ ਕੁਲ 87 ਗੋਲ ਕੀਤੇ ਹਨ।

ਕੁਲ ਮਿਲਾ ਕੇ ਇੰਗਲੈਂਡ ਦੀ ਟੀਮ ਨੇ 981 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ 559 ਜਿੱਤੇ, 191 ਹਾਰੇ ਤੇ 231 ਰਹੇ ਡਰਾਅ ਰਹੇ।   ਦੂਜੇ ਪਾਸੇ ਕੋਲੰਬੀਆ ਦੀ ਟੀਮ ਕੁਲ 626 ਮੈਚ ਖੇਡ ਚੁੱਕੀ ਹੈ ਜਿਸ ਵਿਚੋਂ ਉਸ ਨੇ 257 ਜਿੱਤੇ, 211 ਹਾਰੇ ਤੇ 158 ਡਰਾਅ ਰਹੇ। ਫ਼ੀਫ਼ਾ ਮੁਕਾਬਲਿਆਂ ਵਿਚ ਕੋਲੰਬੀਆ ਨੇ 31 ਗੋਲ ਕੀਤੇ ਹਨ। ਕੋਲੰਬੀਆ ਫ਼ੀਫ਼ਾ ਵਿਸ਼ਵ ਕੱਪ ਦੇ ਟੂਰਨਾਮੈਂਟਾਂ ਵਿਚ ਛੇ ਵਾਰ ਅਗਲੇ ਗੇੜ ਵਿਚ ਪੁੱਜ ਚੁੱਕਾ ਹੈ।