ਕਾਂਸੀ ਦਾ ਤਮਗਾ ਜਿੱਤ ਕੇ ਵਤਨ ਪਰਤੀ ਪੀਵੀ ਸਿੰਧੂ, ਏਅਰਪੋਰਟ 'ਤੇ ਢੋਲ ਨਗਾਰਿਆਂ ਨਾਲ ਹੋਇਆ ਸਵਾਗਤ

ਏਜੰਸੀ

ਖ਼ਬਰਾਂ, ਖੇਡਾਂ

ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਟੋਕੀਉ ਉਲੰਪਿਕ ਵਿਚ ਮੈਡਲ ਜਿੱਤਣ ਤੋਂ ਬਾਅਦ ਅੱਜ ਦੇਸ਼ ਪਰਤੀ ਹੈ।

Tokyo Olympics bronze medallist PV Sindhu returns to warm reception

ਨਵੀਂ ਦਿੱਲੀ: ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਟੋਕੀਉ ਉਲੰਪਿਕ ਵਿਚ ਮੈਡਲ ਜਿੱਤਣ ਤੋਂ ਬਾਅਦ ਅੱਜ ਦੇਸ਼ ਪਰਤੀ ਹੈ। ਇਸ ਦੌਰਾਨ ਦਿੱਲੀ ਏਅਰਪੋਰਟ ’ਤੇ ਪੀਵੀ ਸਿੰਧੂ ਦਾ ਢੋਲ ਨਗਾਰਿਆਂ ਨਾਲ ਸਵਾਗਤ ਹੋਇਆ। ਮੀਡੀਆ ਨਾਲ ਗੱਲ ਕਰਦਿਆਂ ਸਿੰਧੂ ਨੇ ਕਿਹਾ ਕਿ ਮੈਂ ਖੁਸ਼ ਹਾਂ। ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ। ਸਾਰਿਆਂ ਦਾ ਧੰਨਵਾਦ। ਪੀਵੀ ਸਿੰਧੂ ਨੇ ਕਿਹਾ ਕਿ ਉਹ ਮੈਡਲ ਜਿੱਤ ਕੇ ਆਈ ਹੈ, ਇਸ ਲਈ ਹੁਣ ਉਹ ਪੀਐਮ ਮੋਦੀ ਨਾਲ ਆਈਸਕ੍ਰੀਮ ਖਾਵੇਗੀ।

ਹੋਰ ਪੜ੍ਹੋ: ਸਰਕਾਰ ਦੀ ਚਿਤਾਵਨੀ- ਅਜੇ ਨਹੀਂ ਖ਼ਤਮ ਹੋਈ ਦੂਜੀ ਲਹਿਰ, 8 ਸੂਬਿਆਂ 'ਚ 'R' ਫੈਕਟਰ ਚਿੰਤਾ ਦਾ ਵਿਸ਼ਾ

ਇਸ ਤੋਂ ਬਾਅਦ ਦਿੱਲੀ ਵਿਚ ਆਯੋਜਿਤ ਇਕ ਸਮਾਰੋਹ ਵਿਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਪੀਵੀ ਸਿੰਘ ਅਤੇ ਉਹਨਾਂ ਦੇ ਕੋਚ ਪਾਰਕ ਤਾਯ-ਸਾਂਗ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪੀਵੀ ਸਿੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਨੌਜਵਾਨਾਂ ਲਈ ਪ੍ਰੇਰਣਾ ਹੈ। ਪੀਵੀ ਸਿੰਧੂ ਨੇ ਸਰਕਾਰ ਅਤੇ ਖੇਡ ਅਥਾਰਟੀ ਦਾ ਧੰਨਵਾਦ ਕੀਤਾ।

ਹੋਰ ਪੜ੍ਹੋ: ਜੁਲਾਈ ਮਹੀਨੇ ’ਚ 1533 ਕਰੋੜ ਰੁਪਏ ਦਾ GST ਮਾਲੀਆ ਇਕੱਠਾ ਹੋਇਆ, ਪਿਛਲੇ ਸਾਲ ਨਾਲੋਂ 29 ਫੀਸਦੀ ਵੱਧ

ਦੱਸ ਦਈਏ ਕਿ ਭਾਰਤ ਦੀ ਮਹਿਲਾ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਮੁਕਾਬਲੇ 'ਚ ਚੀਨ ਦੀ ਬਿੰਗਜਿਆਓ ਨੂੰ ਹਰਾ ਕਾ ਕਾਂਸੀ ਤਗਮਾ ਅਪਣੇ ਨਾਂ ਕੀਤਾ | ਪੀਵੀ ਸਿੰਧੂ ਨੇ ਟੋਕੀਉ ਉਲੰਪਿਕ 2020 'ਚ ਭਾਰਤ ਲਈ ਦੂਜਾ ਮੈਡਲ ਜਿੱਤਿਆ। ਰੀਓ ਓਲੰਪਿਕ 'ਚ ਚਾਂਦੀ ਜਿੱਤਣ ਵਾਲੀ ਪੀਵੀ ਸਿੰਧੂ ਨੂੰ  ਸੈਮੀਫ਼ਾਈਨਲ ਮੁਕਾਬਲੇ 'ਚ ਚੀਨੀ ਤਾਈਪੇ ਤਾਈ ਜੁ ਯਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਫ਼ਾਈਨਲ 'ਚ ਪਹੁੰਚਣ ਤੋਂ ਉੱਕ ਗਈ ਸੀ, ਪਰ ਕਾਂਸੀ ਤਮਗ਼ੇ ਲਈ ਖੇਡੇ ਗਏ ਮੁਕਾਬਲੇ 'ਚ ਉਸ ਨੇ ਜਿੱਤ ਹਾਸਲ ਕਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿਤਾ|

ਹੋਰ ਪੜ੍ਹੋ: ਜੁਲਾਈ ਮਹੀਨੇ ਵਿਚ ਗਈ 32 ਲੱਖ ਲੋਕਾਂ ਦੀ ਨੌਕਰੀ- CMIE

ਵੇਟਲਿਫਟਰ ਮੀਰਾਬਾਈ ਚਾਨੂੰ ਤੋਂ ਬਾਅਦ ਉਹ ਟੋਕੀਉ ਉਲੰਪਿਕ 'ਚ ਭਾਰਤ ਲਈ ਦੂਜਾ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ | ਪੀਵੀ ਸਿੰਧੂ ਦਾ ਉਲੰਪਿਕ 'ਚ ਇਹ ਦੂਜਾ ਮੈਡਲ ਹੈ | ਭਾਰਤ ਲਈ ਬੈਡਮਿੰਟਨ 'ਚ ਦੋ-ਦੋ ਤਗ਼ਮੇ ਜਿੱਤਣ ਵਾਲੀ ਉਹ ਇਕੋ-ਇਕ ਮਹਿਲਾ ਖਿਡਾਰਨ ਬਣੀ ਅਤੇ ਇਤਿਹਾਸ ਰਚ ਦਿਤਾ | ਇਹੀ ਨਹੀਂ, ਭਾਰਤ ਲਈ ਕਿਸੇ ਵੀ ਖੇਡ 'ਚ ਉਹ ਦੋ-ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ |