ਬੇਨ ਸਟੋਕਸ ਬਣਿਆ ਪੀਸੀਏ ਦਾ ਸਰਬੋਤਮ ਖਿਡਾਰੀ

ਏਜੰਸੀ

ਖ਼ਬਰਾਂ, ਖੇਡਾਂ

ਸਟੋਕਸ ਨੇ ਇੰਗਲੈਂਡ ਦੀ 50 ਓਵਰ ਵਿਸ਼ਵ ਕੱਪ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ।

Ben Stokes caps dream summer with PCA Players' Player award

ਲੰਡਨ : ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਦੀ ਪੇਸ਼ੇਵਰ ਕ੍ਰਿਕਟਰਾਂ ਦੇ ਸੰਘ (ਪੀ. ਸੀ. ਏ.) ਦੇ ਪੁਰਸਕਾਰਾਂ 'ਚ 'ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ। ਸਟੋਕਸ ਨੇ ਇੰਗਲੈਂਡ ਦੀ 50 ਓਵਰ ਵਿਸ਼ਵ ਕੱਪ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ ਜਿਸ 'ਚ ਉਹ ਜੁਲਾਈ 'ਚ ਨਿਊਜ਼ੀਲੈਂਡ ਵਿਰੁਧ ਫ਼ਾਈਨਲ 'ਚ 'ਮੈਨ ਆਫ ਦਿ ਮੈਚ' ਰਹੇ ਸਨ। 28 ਸਾਲ ਦੇ ਖਿਡਾਰੀ ਨੇ ਫਿਰ ਆਸਟਰੇਲੀਆ ਵਿਰੁਧ ਤੀਜੇ ਏਸ਼ੇਜ਼ ਟੈਸਟ 'ਚ 135 ਦੌੜਾਂ ਦੀ ਅਜੇਤੂ ਪਾਰੀ ਨਾਲ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ।

ਡਰਹਮ ਦੇ ਸਟ੍ਰੋਕਸ ਨੇ ਬੁੱਧਵਾਰ ਨੂੰ ਸਿਮੋਨ ਹਾਰਮਰ, ਰੇਆਨ ਹਿਗਿਨਸ ਅਤੇ ਡਾਨ ਸਿਬਲੇ ਨੂੰ ਪਛਾੜ ਕੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਹਾਸਲ ਕੀਤਾ। ਸਮਰਮੇਟ ਦੇ ਟਾਮ ਬੈਂਟਨ ਨੂੰ ਪੀ.ਸੀ.ਏ. ਦਾ ਸਾਲ ਦਾ ਸਰਵਸ੍ਰੇਸ਼ਠ ਯੁਵਾ ਖਿਡਾਰੀ, ਜਦਕਿ ਇੰਗਲੈਂਡ ਦੀ ਗੇਂਦਬਾਜ਼ ਸੋਫੀ ਐਕਸੇਲਸਟੋਨ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਚੁਣਿਆ ਗਿਆ। ਹੋਰਨਾਂ ਜੇਤੂਆਂ 'ਚ ਕ੍ਰਿਸ ਵੋਕਸ ਨੂੰ ਸਾਲ ਦਾ ਸਰਵਸ੍ਰੇਸ਼ਠ ਵਨ-ਡੇ ਖਿਡਾਰੀ ਅਤੇ ਸਟੁਅਰਟ ਬ੍ਰਾਡ ਨੂੰ ਸਾਲ ਦਾ ਸਰਵਸ਼੍ਰੇਸ਼ਠ ਖਿਡਾਰੀ ਚੁਣਿਆ ਗਿਆ।