ਬੇਨ ਸਟੋਕਸ ਤੇ ਡੇਵਿਡ ਮਲਾਨ ਤੋਂ ਬਿਨਾਂ ਖੇਡੇਗੀ 'ਅੰਗਰੇਜ਼ੀ ਟੀਮ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਵਿਰੁਧ ਦੂਜੇ ਟੈਸਟ ਲਈ ਇੰਗਲੈਂਡ ਨੇ ਐਤਵਾਰ ਨੂੰ ਬੇਨ ਸਟੋਕਸ ਦੇ ਸਥਾਨ 'ਤੇ ਕ੍ਰਿਸ ਵੋਕਸ ਨੂੰ ਸ਼ਾਮਲ ਕੀਤਾ ਹੈ.........

England Team Players

ਬਰਮਿੰਘਮ : ਭਾਰਤ ਵਿਰੁਧ ਦੂਜੇ ਟੈਸਟ ਲਈ ਇੰਗਲੈਂਡ ਨੇ ਐਤਵਾਰ ਨੂੰ ਬੇਨ ਸਟੋਕਸ ਦੇ ਸਥਾਨ 'ਤੇ ਕ੍ਰਿਸ ਵੋਕਸ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਬੱਲੇਬਾਜ਼ ਡੇਵਿਡ ਮਲਾਨ ਦੀ ਜਗ੍ਹਾ ਆਲੀ ਪੋਪ ਨੂੰ 13 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਦੂਜਾ ਟੈਸਟ ਮੈਚ 9 ਅਗੱਸਤ ਤੋਂ ਲਾਰਡਸ 'ਚ ਖੇਡਿਆ ਜਾਵੇਗਾ। ਸਟੋਕਸ ਨੇ ਐਤਵਾਰ ਨੂੰ ਭਾਰਤ ਵਿਰੁਧ ਤਿੰਨ ਵਿਕਟਾਂ ਲਈਆਂ ਸਨ। ਇਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵਿਕਟ ਵੀ ਸ਼ਾਮਲ ਸੀ।  ਸਟੋਕਸ ਨੇ ਮੈਚ 'ਚ ਕੁਲ ਚਾਰ ਵਿਕਟਾਂ ਲਈਆਂ ਸਨ।

ਇੰਗਲੈਂਡ ਨੇ ਐਜਬੇਸਟਨ ਟੈਸਟ 'ਚ 31 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਪੰਜ ਟੈਸਟ ਮੈਚਾਂ ਦੀ ਲੜੀ 'ਚ 1-0 ਨਾਲ ਵਾਧਾ ਹਾਸਲ ਕਰ ਲਿਆ ਹੈ। ਇੰਗਲੈਂਡ ਨੂੰ ਪਹਿਲਾਂ ਇਸ ਗੱਲ ਦੀ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਲਾਰਡਸ ਟੈਸਟ 'ਚ ਸਟੋਕਸ ਬਿਨਾਂ ਉਤਰਨਾ ਪੈ ਸਕਦਾ ਹੈ, ਕਿਉਂ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਬ੍ਰਿਸਟਲ 'ਚ ਕਾਨੂੰਨੀ ਮਾਮਲਿਆਂ ਦੇ ਚਲਦਿਆਂ ਅਦਾਲਤ 'ਚ ਪੇਸ਼ ਹੋਣਾ ਹੈ। ਹੁਣ ਇੰਗਲੈਂਡ ਨੇ ਸਟੋਕਸ ਦੇ ਸਥਾਨ 'ਤੇ ਦੂਜੇ ਤੇਜ ਗੇਂਦਬਾਜ਼ ਆਲਰਾਊਂਡਰ ਵੋਕਸ ਨੂੰ ਸ਼ਾਮਲ ਕੀਤਾ ਹੈ।

ਇਸ ਤੋਂ ਇਲਾਵਾ ਇੰਗਲੈਂਡ ਲਈ ਇਕ ਹੋਰ ਬੁਰੀ ਖ਼ਬਰ ਇਹ ਹੈ ਕਿ ਉਨ੍ਹਾਂ ਦਾ ਸ਼ਾਨਦਾਰ ਗੇਂਦਬਾਜ਼ ਜੇਮਜ਼ ਐਂਡਰਸਨ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਲਈ ਦੂਜੇ ਟੈਸਟ ਮੈਚ 'ਚ ਉਸ ਦੇ ਖੇਡਣ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਿਆ ਹੋਇਆ ਹੈ। ਇੰਗਲੈਂਡ ਲਈ ਸੱਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲਾ ਤੇਜ ਗੇਂਦਬਾਜ਼ ਜੇਮਜ਼ ਐਂਡਰਸਨ ਗੋਲਫ਼ ਖੇਡਦੇ ਸਮੇਂ ਜ਼ਖ਼ਮੀ ਹੋ ਗਿਆ। ਇਸ ਖਿਡਾਰੀ ਵੀ ਟੀਮ ਤੋਂ ਬਾਹਰ ਹੋਣਾ ਵੀ ਇੰਗਲੈਂਡ ਲਈ ਵੱਡੀ ਸਮਸਿਆ ਹੋਵੇਗਾ।   (ਏਜੰਸੀ)