ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ ਪਹਿਲਾਂ ਹੀ ਵਿਵਾਦ ‘ਚ ‘ਟੀਮ ਇੰਡੀਆ’

ਏਜੰਸੀ

ਖ਼ਬਰਾਂ, ਖੇਡਾਂ

ਹਰ ਵਾਰ ਆਈਸੀਸੀ ਵਿਸ਼ਵ ਕੱਪ ਦੌਰਾਨ ਕੁਝ ਅਜਿਹਾ ਹੁੰਦਾ ਹੈ ਜਿੱਥੇ ਭਾਰਤੀ ਮੀਡੀਆ ਅਤੇ ਰਾਸ਼ਟਰੀ ਟੀਮ...

Team India

ਨਵੀਂ ਦਿੱਲੀ: ਹਰ ਵਾਰ ਆਈਸੀਸੀ ਵਿਸ਼ਵ ਕੱਪ ਦੌਰਾਨ ਕੁਝ ਅਜਿਹਾ ਹੁੰਦਾ ਹੈ ਜਿੱਥੇ ਭਾਰਤੀ ਮੀਡੀਆ ਅਤੇ ਰਾਸ਼ਟਰੀ ਟੀਮ ਵਿਚਾਲੇ ਸੰਬੰਧ ਖਰਾਬ ਹੋ ਜਾਂਦੇ ਹਨ। 2015 ਵਿਚ ਖੇਡੇ ਗਏ ਵਿਸ਼ਵ ਕੱਪ ਦੌਰਾਨ ਵੀ ਅਜਿਹਾ ਹੋਇਆ ਸੀ ਤੇ ਇਸ ਸੈਸ਼ਨ ਦੀ ਸ਼ੁਰੂਆਤ ਵਿਚ ਵੀ ਇਹੋ ਦੇਖਣ ਨੂੰ ਮਿਲਿਆ ਹੈ। ਭਾਰਤੀ ਮੀਡੀਆ ਦਲਾਂ ਨੇ ਦੀਪਕ ਚਾਹਰ, ਆਵੇਸ ਖ਼ਾਨ ਅਤੇ ਖਲੀਲ ਅਹਿਮਦ ਦੇ ਨਾਲ ਗੱਲਬਾਤ ਸੈਸ਼ਨ ਦਾ ਬਾਈਕਾਟ ਕਰਨ ਦਾ ਕੀਤਾ ਹੈ। ਦੱਖਣੀ ਅਫ਼ਰੀਕਾ ਵਿਰੁੱਧ ਭਾਰਤ ਦੇ ਪਹਿਲੇ ਮੈਚ ‘ਚ ਲਈ ਸਿਰਫ਼ ਇਕ ਦਿਨ ਰਹਿ ਗਿਆ ਹੈ।

ਉਮੀਦ ਸੀ ਕਿ ਘੱਟੋ-ਘੱਟ ਰਵੀ ਸ਼ਾਸਤਰੀ ਜਾਂ ਸੀਨੀਅਰ ਖਿਡਾਰੀ ਜਾਂ ਸਹਿਯੋਗੀ ਸਟਾਫ਼ ਮੀਡੀਆ ਨੂੰ ਸੰਬੋਧਨ ਕਰੇਗਾ ਕਿਉਂਕਿ ਅਜਿਹਾ ਕਿਸੇ ਵੀ ਦੋ ਪੱਖੀ ਲੜੀ ਤੋਂ ਪਹਿਲਾਂ ਹੁੰਦਿਆਂ ਆਇਆ ਹੈ ਜਿੱਥੇ ਕਪਤਾਨ ਵਿਰਾਟ ਕੋਹਲੀ ਮੈਚ ਤੋਂ ਇਕ ਦਿਨ ਪਹਿਲਾ ਮੀਡੀਆ ਨਾਲ ਗੱਲ ਕਰਦੇ ਹਨ। ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ। ਦਰਅਸਲ ਟੀਮ ਇੰਡੀਆ ਦੇ ਮੀਡੀਆ ਮੈਨੇਜਰ ਵੱਲੋਂ ਦੱਸਿਆ ਗਿਆ ਸੀ ਕਿਸ ਟੀਮ ਇੰਡੀਆ ਦਾ ਕੋਈ ਖਿਡਾਰੀ ਪ੍ਰੈਸ ਕਾਂਨਫਰੰਸ ਵਿਚ ਨਹੀਂ ਆਵੇਗਾ, ਸਗੋਂ ਟੀਮ ਨੂੰ ਅਭਿਆਸ ਕਰਾਉਣ ਲਈ ਇੱਥੇ ਆਏ ਤੇਜ਼ ਗੇਂਦਬਾਜ਼ ਆਵੇਸ਼ ਖਾਨ ਅਤੇ ਦੀਪਕ ਚਾਹਰ ਮੀਡੀਆ ਨਾਲ ਗੱਲਬਾਤ ਕਰਨਗੇ।

ਇਸ ਪੁੱਛੇ ਜਾਣ ‘ਤੇ ਕਿ ਕੋਈ ਖਿਡਾਰੀ ਜਾਂ ਸਹਿਯੋਗੀ ਸਟਾਫ਼ ਕਾਂਨਫੰਰਸ ਲਈ ਉਪਲਬਧ ਕਿਉਂ ਨਹੀਂ ਕਰਾਇਆ ਗਿਆ ਤਾਂ ਮੀਡੀਆ ਮੈਨੇਜਰ ਨੇ ਕਿਹਾ ਕਿ ਭਾਰਤ ਨੇ ਅਪਣੀ ਵਿਸ਼ਵ ਕੱਪ ਮੁਹਿੰਮ ਅਜੇ ਸ਼ੁਰੂ ਨਹੀਂ ਕੀਤੀ ਹੈ ਜਿਸ ਲਈ ਅਜਿਹਾ ਨਹੀਂ ਹੋ ਸਕਦਾ। ਇਸ ਤੋਂ ਬਾਅਦ ਉਤੇ ਮੌਜੂਦ ਮੀਡੀਆ ਨਾਰਾਜ਼ ਹੋ ਗਿਆ ਅਤੇ ਉਨ੍ਹਾਂ  ਨੇ ਪ੍ਰੈਸ ਕਾਂਨਫੰਰਸ ਕਰਨ ਤੋਂ ਮਨ੍ਹਾ ਕਰ ਦਿੱਤਾ। ਮੀਡੀਆ ਮੁਤਾਬਿਕ ਜਿਨ੍ਹਾਂ ਦੇ ਕੋਲ ਟੀਮ ਨਲਾ ਸਬੰਧਤ ਸਵਲਾਂ ਦਾ ਜਵਾਬ ਦੇਣ ਦਾ ਹੱਕ ਨਹੀਂ ਹੈ। ਉਨ੍ਹਾਂ ਦੀ ਪ੍ਰੈਸ ਕਾਂਨਫੰਰਸ ਉਹ ਨਹੀਂ ਕਰਨਾ ਚਾਹੁੰਦੇ।

ਜ਼ਿਕਰਯੋਗ ਵਿਸ਼ਵ ਕੱਪ ਲਈ ਬਣਾ ਗਏ ਪ੍ਰੋਟੋਕਾਲ ਦੇ ਮੁਤਾਬਿਕ ਹਰਕੇ ਟੀਮ ਨੂੰ ਦਿਨ ਦੇ ਪ੍ਰੋਗਰਾਮ ਦੀ ਜਾਣਕਾਰੀ ਮੀਡੀਆ ਨੂੰ ਦੇਣੀ ਹੁੰਦੀ ਹੈ। ਇਸ ਵਿਚ ਟੀਮ ਦੇ ਅਭਿਆਸ ਅਤੇ ਮੀਡੀਆ ਨਾਲ ਗੱਲ ਕਰਨ ਦੇ ਸਮੇਂ ਦੀ ਜਾਣਕਾਰੀ ਦੇਣੀ ਹੁੰਦੀ ਹੈ ਪਰ ਟੀਮ ਇੰਡੀਆ ਨੇ 6 ਦਿਨਾਂ ਤੋਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਬੰਗਲਾਦੇਸ਼ ਵਿਰੁੱਧ ਵਾਰਮ ਅਪ ਮੈਚ ਵਿਚ ਸੈਂਕੜਾ ਜੜਨ ਤੋਂ ਬਾਅਦ ਸਿਰਫ਼ ਕੇ ਐਲ ਰਾਹੁਲ ਨੇ ਹੀ ਮੀਡੀਆ ਨਾਲ ਗੱਲ ਕੀਤੀ ਸੀ।