ਵਿਸ਼ਵ ਕੱਪ ਦੇ ਵਾਰਮ ਅਪ ਮੈਚ ‘ਚ ਅਫ਼ਗਾਨਿਸਤਾਨ ਨੇ ਪਾਕਿ ਟੀਮ ਨੂੰ ਹਰਾਉਣ ਦੇ ਜਸ਼ਨ ‘ਚ ਚੱਲੀਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਵਿਚ ਕ੍ਰਿਕਟ ਨੂੰ ਲੈ ਕੇ ਕਾਫ਼ੀ ਦਿਵਾਨਗੀ ਹੈ। ਇਸ ਦੀਵਾਨਗੀ...

Pakistan v/s Afganistan

ਇਸਲਾਮਾਬਾਦ: ਅਫ਼ਗਾਨਿਸਤਾਨ ਵਿਚ ਕ੍ਰਿਕਟ ਨੂੰ ਲੈ ਕੇ ਕਾਫ਼ੀ ਦਿਵਾਨਗੀ ਹੈ। ਇਸ ਦੀਵਾਨਗੀ ਦੀ ਇਕ ਝਲਕ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇੰਗਲੈਂਡ ਵਿਚ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਵਾਰਮ ਅੱਪ ਮੈਚ ਵਿਚ ਅਫ਼ਗਾਨਿਸਤਾਨ ਦੀ ਟੀਮ ਨੇ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਦਸ ਦਈਏ ਕਿ ਇਸ ਜਿੱਤ ਦੀ ਖੁਸ਼ੀ ਵਿਚ ਆਫ਼ਗਾਨਿਸਤਾਨ ਦੇ ਲੋਕ ਸੜਕਾਂ ‘ਤੇ ਉਤਰ ਆਏ ਅਤੇ ਹਵਾਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਅਫ਼ਗਾਨਿਸਤਾਨ ਪੁਲਿਸ ਨੇ ਇਸ ਮਾਮਲੇ ਵਿਚ 40 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਖ਼ਬਰਾਂ ਮੁਤਾਬਿਕ ਪੁਲਿਸ ਨੇ ਕਾਬੁਲ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ 43 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ‘ਚ ਖੁਸ਼ੀ ਦੇ ਮਾਹੌਲ ਵਿਚ ਫਾਇਰਿੰਗ ਕਰਨਾ ਆਮ ਗੱਲ ਹੈ। ਪੁਲਿਸ ਮੁਤਾਬਿਕ ਜਿੱਤ ਦੀ ਖੁਸ਼ੀ ਵਿਚ ਕੀਤੀ ਗਈ ਫਾਇਰਿੰਗ ਦੀਆਂ ਘਟਨਾਵਾਂ ਵਿਚ ਕਾਬੁਲ ਵਿਚ 2 ਲੋਕ ਅਤੇ ਜਲਾਲਾਬਾਦ ਵਿਚ 3 ਲੋਕ ਜ਼ਖ਼ਮੀ ਹੋ ਗਏ ਹਨ। ਫਿਲਹਾਲ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ