ਪਾਕਿਸਤਾਨ ਪਹੁੰਚੇ ਬੀਸੀਸੀਆਈ ਪ੍ਰਧਾਨ ਅਤੇ ਉਪ ਪ੍ਰਧਾਨ; ਕਿਹਾ, ਕ੍ਰਿਕਟ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਟੀਮ ਆਖ਼ਰੀ ਵਾਰ 2008 ਵਿਚ ਏਸ਼ੀਆ ਕੱਪ ਲਈ ਪਾਕਿਸਤਾਨ ਗਈ ਸੀ।

BCCI delegation arrives in Pakistan



ਅੰਮ੍ਰਿਤਸਰ: ਭਾਰਤੀ ਕ੍ਰਿਕਟ ਬੋਰਡ ਦੇ ਦੋ ਸੀਨੀਅਰ ਅਧਿਕਾਰੀ (ਪ੍ਰਧਾਨ ਰੋਜਰ ਬਿੰਨੀ ਅਤੇ ਉਪ ਪ੍ਰਧਾਨ ਰਾਜੀਵ ਸ਼ੁਕਲਾ) ਸੋਮਵਾਰ ਨੂੰ 17 ਸਾਲਾਂ ਵਿਚ ਪਹਿਲੀ ਵਾਰ ਪਾਕਿਸਤਾਨ ਦੌਰੇ ’ਤੇ ਗਏ। ਏਸ਼ੀਆ ਕੱਪ ਦੇਖਣ ਲਈ ਪਾਕਿਸਤਾਨ ਕ੍ਰਿਕਟ ਬੋਰਡ ਦੇ ਸੱਦੇ ਦਾ ਸਨਮਾਨ ਕਰਦੇ ਹੋਏ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਬਿੰਨੀ ਅਤੇ ਕਾਂਗਰਸ ਨੇਤਾ ਸ਼ੁਕਲਾ ਸੋਮਵਾਰ ਨੂੰ ਅਟਾਰੀ-ਵਾਹਗਾ ਪਾਰ ਕਰਕੇ ਲਾਹੌਰ ਪਹੁੰਚੇ।

ਇਹ ਵੀ ਪੜ੍ਹੋ: ਨਸ਼ਿਆਂ ਵਿਰੁਧ ਫੈਸਲਾਕੁੰਨ ਜੰਗ ਦੇ 14 ਮਹੀਨੇ: ਪੰਜਾਬ ਪੁਲਿਸ ਨੇ 2778 ਵੱਡੀਆਂ ਮੱਛੀਆਂ ਸਮੇਤ 19093 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਭਾਰਤੀ ਟੀਮ ਆਖ਼ਰੀ ਵਾਰ 2008 ਵਿਚ ਏਸ਼ੀਆ ਕੱਪ ਲਈ ਪਾਕਿਸਤਾਨ ਗਈ ਸੀ। ਪਾਕਿਸਤਾਨ ਨੇ ਆਖ਼ਰੀ ਵਾਰ 2006 ਵਿਚ ਭਾਰਤ ਦੀ ਦੁਵੱਲੀ ਲੜੀ ਲਈ ਮੇਜ਼ਬਾਨੀ ਕੀਤੀ ਸੀ। ਬੀਸੀਸੀਆਈ ਨੇ ਏਸ਼ੀਆ ਕੱਪ ਲਈ ਅਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿਤਾ ਸੀ, ਜਿਸ ਕਾਰਨ ਇਹ ਦੋ ਦੇਸ਼ਾਂ (ਪਾਕਿਸਤਾਨ ਅਤੇ ਸ੍ਰੀਲੰਕਾ) ਵਿਚ 'ਹਾਈਬ੍ਰਿਡ ਮਾਡਲ' ਵਿਚ ਕਰਵਾਇਆ ਜਾ ਰਿਹਾ ਹੈ। ਬੀਸੀਸੀਆਈ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਦੁਆਰਾ ਆਯੋਜਤ ਰਾਤ ਦੇ ਖਾਣੇ ਵਿਚ ਬਿੰਨੀ ਅਤੇ ਸ਼ੁਕਲਾ ਦੀ ਸ਼ਮੂਲੀਅਤ ਨੂੰ ਮਨਜ਼ੂਰੀ ਦੇ ਦਿਤੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ 'ਆਪ' ਸਰਪੰਚ ਦੇ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਭੰਨੀਆਂ ਗੱਡੀਆਂ

ਸ਼ੁਕਲਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ''ਪਾਕਿਸਤਾਨ ਏਸ਼ੀਆ ਕੱਪ ਦਾ ਮੇਜ਼ਬਾਨ ਹੈ। ਇਸ ਵਫ਼ਦ ਦਾ ਦੌਰਾ ਪੂਰੀ ਤਰ੍ਹਾਂ ਕ੍ਰਿਕਟ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿਚ ਕੋਈ ਰਾਜਨੀਤੀ ਸ਼ਾਮਲ ਨਹੀਂ ਹੈ। ਇਹ ਦੋ ਦਿਨਾਂ ਦਾ ਦੌਰਾ ਹੈ ਅਤੇ ਪੰਜਾਬ (ਪਾਕਿਸਤਾਨ) ਦੇ ਗਵਰਨਰ ਰਾਤ ਦੇ ਖਾਣੇ ਲਈ ਸਾਡੀ ਮੇਜ਼ਬਾਨੀ ਕਰ ਰਹੇ ਹਨ। ਇਸ ਮੌਕੇ ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਤਿੰਨੋਂ ਟੀਮਾਂ ਮੌਜੂਦ ਰਹਿਣਗੀਆਂ। ਸਾਨੂੰ ਕ੍ਰਿਕਟ ਨੂੰ ਰਾਜਨੀਤੀ ਨਾਲ ਨਹੀਂ ਮਿਲਾਉਣਾ ਚਾਹੀਦਾ”। ਪਿਛਲੇ ਦੋ ਦਹਾਕਿਆਂ ਤੋਂ ਬੀਸੀਸੀਆਈ ਨਾਲ ਜੁੜੇ ਸ਼ੁਕਲਾ 2004 ਵਿਚ ਇਤਿਹਾਸਕ ‘ਫਰੈਂਡਸ਼ਿਪ ਸੀਰੀਜ਼’ ਲਈ ਬੀਸੀਸੀਆਈ ਡੈਲੀਗੇਸ਼ਨ ਦਾ ਹਿੱਸਾ ਸਨ।

ਇਹ ਵੀ ਪੜ੍ਹੋ: ਐਸਜੀਜੀਐਸ ਕਾਲਜ ਚੰਡੀਗੜ੍ਹ 26 ਨੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਮਾਗਮਾਂ ਦਾ ਕੀਤਾ ਆਯੋਜਨ 

ਦੁਵੱਲੇ ਕ੍ਰਿਕਟ ਮੁਕਾਬਲਿਆਂ ਨੂੰ ਮੁੜ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ 'ਤੇ ਰਾਜ ਸਭਾ ਦੇ ਸੰਸਦ ਮੈਂਬਰ ਨੇ ਕਿਹਾ, ''ਦੁਵੱਲੀ ਸੀਰੀਜ਼ ਬਾਰੇ ਫੈਸਲਾ ਭਾਰਤ ਸਰਕਾਰ ਵਲੋਂ ਲਿਆ ਜਾਂਦਾ ਹੈ ਅਤੇ ਸਰਕਾਰ ਜੋ ਵੀ ਸੁਝਾਅ ਦੇਵੇਗੀ ਅਸੀਂ ਉਸ ਦਾ ਪਾਲਣ ਕਰਾਂਗੇ।'' ਇਸ ਦੌਰਾਨ ਉਨ੍ਹਾਂ ਨੇ ਅਪਣੀ ਪਿਛਲੀ ਪਾਕਿਸਤਾਨ ਯਾਤਰਾ ਨੂੰ ਯਾਦ ਕੀਤਾ। ਉਹ 16 ਸਾਲ ਪਹਿਲਾਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੈਂਬਰ ਵਜੋਂ ਇਸ ਦੇਸ਼ ਵਿਚ ਆਏ ਸਨ। ਬਿੰਨੀ ਨੇ ਕਿਹਾ, ''ਮੇਰੀ ਆਖ਼ਰੀ ਵਾਰ ਪਾਕਿਸਤਾਨ ਦੀ ਯਾਤਰਾ 2006 'ਚ ਹੋਈ ਸੀ ਜਦੋਂ ਮੈਂ ਏਸ਼ੀਅਨ ਕ੍ਰਿਕਟ ਕੌਂਸਲ ਦਾ ਹਿੱਸਾ ਸੀ। ਪਾਕਿਸਤਾਨ ਦੀ ਮਹਿਮਾਨ ਨਿਵਾਜ਼ੀ ਬਹੁਤ ਵਧੀਆ ਹੈ। ਸਾਡੇ ਨਾਲ ਬਹੁਤ ਵਧੀਆ ਸਲੂਕ ਕੀਤਾ ਗਿਆ”।