Olympic: 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਕੀਤਾ ਕਾਂਸੀ ਦਾ ਤਗਮਾ ਆਪਣੇ ਨਾਮ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ ਗਰਮਨੀ ਨੂੰ 5-4 ਨਾਲ ਹਰਾਇਆ।

Indian Mens Hockey Team Won Bronze At Tokyo Olympics

ਟੋਕੀਉ: ਭਾਰਤੀ ਪੁਰਸ਼ ਹਾਕੀ ਟੀਮ (Indian Men's Hockey Team) ਨੇ ਅੱਜ ਜਾਪਾਨ ਦੇ ਮੈਦਾਨ 'ਤੇ ਇਤਿਹਾਸ ਰਚ ਦਿੱਤਾ ਹੈ। 41 ਸਾਲਾਂ ਬਾਅਦ ਭਾਰਤ ਨੇ ਹਾਕੀ ਵਿਚ ਤਮਗਾ ਹਾਸਲ (Won Bronze Medal) ਕੀਤਾ ਹੈ।  ਇਸ ਤੋਂ ਪਹਿਲਾਂ 1980 ਵਿਚ ਭਾਰਤ ਨੇ ਉਲੰਪਿਕ (Tokyo Olympic) ਵਿਚ ਤਗਮਾ ਜਿੱਤਿਆ ਸੀ। ਭਾਰਤ ਅਤੇ ਜਰਮਨੀ ਵਿਚਕਾਰ ਕਾਂਸੀ ਦੇ ਤਗਮੇ ਦੇ ਮੈਚ ਵਿਚ ਤੀਜੇ ਕੁਆਰਟਰ ਤੱਕ ਭਾਰਤ ਜਰਮਨੀ ਦੀ ਟੀਮ ਤੋਂ 5-3 ਨਾਲ ਅੱਗੇ ਸੀ।

ਚੌਥੇ ਕੁਆਰਟਰ ਵਿਚ ਜਰਮਨੀ ਨੇ ਇੱਕ ਗੋਲ ਕੀਤਾ, ਪਰ ਫਿਰ ਵੀ ਭਾਰਤ ਦੀ ਬੜ੍ਹਤ ਬਰਕਰਾਰ ਰਹੀ ਅਤੇ ਭਾਰਤ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ। ਭਾਰਤੀ ਹਾਕੀ ਟੀਮ ਵਲੋਂ ਸਿਮਰਨਜੀਤ ਸਿੰਘ ਨੇ 2 ਗੋਲ ਕੀਤੇ, ਜਦਕਿ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਰੁਪਿੰਦਰਪਾਲ ਸਿੰਘ ਨੇ 1-1 ਗੋਲ ਕੀਤਾ।