ਪਾਕਿ ਕ੍ਰਿਕਟਰ ਸ਼ੋਇਬ ਮਲਿਕ ਨੇ ਇਕ ਰੋਜ਼ਾ ਕ੍ਰਿਕਟ ਨੂੰ ਕਿਹਾ ਅਲਵਿਦਾ 

ਏਜੰਸੀ

ਖ਼ਬਰਾਂ, ਖੇਡਾਂ

ਪਾਕਿਸਤਾਨੀ ਆਲ ਰਾਊਂਡਰ ਸ਼ੋਇਬ ਮਲਿਕ ਨੇ ਵਿਸ਼ਵ ਕੱਪ ਵਿਚ ਪਾਕਿਸਤਾਨ ਕ੍ਰਿਕਟ ਟੀਮ ਦਾ ਸਫ਼ਰ ਖਤਮ ਹੋਣ ਦੇ ਨਾਲ ਹੀ ਇਕ ਰੋਜ਼ਾ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ।

Shoaib malik

ਨਵੀਂ ਦਿੱਲੀ: ਪਾਕਿਸਤਾਨੀ ਆਲ ਰਾਊਂਡਰ ਸ਼ੋਇਬ ਮਲਿਕ ਨੇ ਵਿਸ਼ਵ ਕੱਪ ਵਿਚ ਪਾਕਿਸਤਾਨ ਕ੍ਰਿਕਟ ਟੀਮ ਦਾ ਸਫ਼ਰ ਖਤਮ ਹੋਣ ਦੇ ਨਾਲ ਹੀ ਇਕ ਰੋਜ਼ਾ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ। ਸ਼ੋਇਬ ਮਲਿਕ ਨੇ ਬੰਗਲਾਦੇਸ਼ ਵਿਰੁੱਧ 94 ਦੌਰਾਂ ਦੀ ਜਿੱਤ ਨਾਲ ਵਨਡੇਅ ਨੂੰ ਅਲਵਿਦਾ ਕਹਿ ਦਿੱਤਾ। ਆਈਸੀਸੀ ਵਿਸ਼ਵ ਕੱਪ 2019 ਵਿਚ ਪਾਕਿਸਤਾਨ ਸੈਮੀ ਫਾਈਨਲ ਵਿਚ ਨਹੀਂ ਪਹੁੰਚ ਸਕਿਆ।

 


 

ਸ਼ੋਇਬ ਨੇ ਰਿਟਾਇਰਮੈਂਟ ਦਾ ਐਲਾਨ ਕਰਦੇ ਹੋਏ ਟਵੀਟ ਕਰਕੇ ਕਿਹਾ ਕਿ ਅੱਜ ਉਹ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਕੋਚਾਂ ਨੇ ਉਹਨਾਂ ਨੂੰ ਤਿਆਰ ਕੀਤਾ, ਪਰਵਾਰ, ਦੋਸਤਾਂ, ਫੈਨਜ਼ ਅਤੇ ਮੀਡੀਆ ਦਾ ਧੰਨਵਾਦ। ਅਖੀਰ ਵਿਚ ਉਹਨਾਂ ਨੇ ਲਿਖਿਆ ਪਾਕਿਸਤਾਨ ਜ਼ਿੰਦਾਬਾਦ। ਸ਼ੋਇਬ ਮਲਿਕ ਦੇ ਸੰਨਿਆਸ ਤੋਂ ਬਾਅਦ ਕਈ ਕ੍ਰਿਕਟਰਾਂ ਅਤੇ ਸ਼ੋਇਬ ਦੀ ਪਤਨੀ ਸਾਨੀਆ ਨੇ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ।

 


 

ਸਾਨੀਆ ਨੇ ਕਿਹਾ ਕਿ ਉਹਨਾਂ ਨੂੰ ਸ਼ੋਇਬ 'ਤੇ ਮਾਣ ਹੈ। ਸ਼ੋਇਬ ਦੀ ਰਿਟਾਇਰਮੈਂਟ ਤੋਂ ਬਾਅਦ ਆਈਸੀਸੀ ਵਿਸ਼ਵ ਕੱਪ ਨੇ ਵੀ ਇਕ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਕਈ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ। ਦੱਸ ਦਈਏ ਕਿ ਸ਼ੋਇਬ ਮਲਿਕ ਨੇ ਅਕਤੂਬਰ 1999 ਵਿਚ ਇਕ ਰੋਜ਼ਾ ਵਿਚ ਸ਼ੁਰੂਆਤ ਕੀਤੀ ਸੀ।

 


 

20ਵੀਂ ਸਦੀ ਵਿਚ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਵਿਚ ਸ਼ਾਇਦ ਉਹ ਆਖਰੀ ਖਿਡਾਰੀ ਹਨ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਨੂੰ ਹਰਾਉਣ ਵਾਲੀ ਪਾਕਿਸਤਾਨ ਟੀਮ ਵਿਚ ਉਹ ਪਲੇਇੰਗ 11 ਦਾ ਹਿੱਸਾ ਨਹੀਂ ਸਨ। ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅਪਣੇ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੀ ਰਿਟਾਇਰਮੈਂਟ ਤੋਂ ਬਾਅਦ ਇਮੋਸ਼ਨਲ ਮੈਸਜ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।