ਧੋਨੀ ਇਸ ਤਰ੍ਹਾਂ ਬਣੇ ਗੋਲਕੀਪਰ ਤੋਂ ਮਹਾਨ ਕ੍ਰਿਕਟਰ

ਏਜੰਸੀ

ਖ਼ਬਰਾਂ, ਖੇਡਾਂ

ਧੋਨੀ ਕ੍ਰਿਕਟ ਨੂੰ ਜਲਦ ਕਹਿਣ ਵਾਲੇ ਹਨ ਅਲਵਿਦਾ

Ranchi ms dhoni retirement read dhonis whole cricket journey jhnj

ਨਵੀਂ ਦਿੱਲੀ: ਅਖੀਰ 15 ਸਾਲ ਤੋਂ ਚੰਗੇ ਕੌਮਾਂਤਰੀ ਕ੍ਰਿਕੇਟਰ ਖਿਡਾਰੀ ਦੇ ਕਰੀਅਰ ਦਾ ਅੰਤ ਨੇੜੇ ਆ ਗਿਆ ਹੈ। ਸਾਬਕਾ ਕ੍ਰਿਕਟ ਕਪਤਾਨ ਅਤੇ ਰਾਂਚੀ ਦੇ ਰਾਜਕੁਮਾਰ ਮਹਿੰਦਰ ਸਿੰਘ ਕ੍ਰਿਕਟ ਨੂੰ ਜਲਦ ਹੀ ਅਲਵਿਦਾ ਕਹਿਣ ਵਾਲੇ ਹਨ। ਵਰਤਮਾਨ ਵਿਚ ਚਲ ਰਹੇ ਵਿਸ਼ਵ ਕੱਪ ਵਿਚ ਟੀਮ ਇੰਡੀਆ ਦਾ ਆਖਰੀ ਮੈਚ ਉਹਨਾਂ ਦੇ ਕਰੀਅਰ ਦਾ ਆਖਰੀ ਮੈਚ ਹੋ ਸਕਦਾ ਹੈ। ਸਕੂਲ ਟੀਮ ਦੇ ਗੋਲਕੀਪਰ ਤੋਂ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਨ ਤਕ ਦਾ ਸਫ਼ਰ ਹਮੇਸ਼ਾ ਯਾਦਗਾਰ ਰਹੇਗਾ। ਮਹਿੰਦਰ ਸਿੰਘ ਧੋਨੀ ਦਾ ਜਨਮ ਝਾਰਖੰਡ ਦੇ ਰਾਂਚੀ ਵਿਚ ਹੋਇਆ।

ਉਹਨਾਂ ਨੇ ਰਾਂਚੀ ਦੇ ਜਵਾਹਰ ਵਿਦਿਆਲਿਆ ਮੰਦਿਰ, ਸ਼ਿਆਮਲੀ ਤੋਂ ਸਕੂਲੀ ਪੜ੍ਹਾਈ ਕੀਤੀ। ਇਸ ਸਕੂਲ ਵਿਚ ਪਹਿਲਾਂ ਧੋਨੀ ਨੇ ਕ੍ਰਿਕਟ ਦਾ ਬੱਲਾ ਫੜਿਆ ਸੀ। ਸਾਲ 1992 ਦੀ ਗੱਲ ਹੈ ਉਦੋਂ ਧੋਨੀ ਛੇਵੀਂ ਕਲਾਸ ਵਿਚ ਪੜ੍ਹਦੇ ਸਨ। ਸਕੂਲ ਦੀ ਕ੍ਰਿਕਟ ਟੀਮ ਨੂੰ ਇਕ ਵਿਕਟ ਕੀਪਰ ਦੀ ਜ਼ਰੂਰਤ ਪਈ। ਉਸ ਸਮੇਂ ਧੋਨੀ ਸਕੂਲ ਦੀ ਫੁੱਟਬਾਲ ਟੀਮ ਦੇ ਗੋਲਕੀਪਰ ਹੁੰਦੇ ਸਨ। ਉਸ ਸਮੇਂ ਉਹਨਾਂ ਨੂੰ ਗੋਲਕੀਪਰ ਤੋਂ ਵਿਕਟਕੀਪਰ ਬਣਾ ਦਿੱਤਾ ਗਿਆ।

ਸਕੂਲ ਤੋਂ ਬਾਅਦ ਧੋਨੀ ਜ਼ਿਲ੍ਹਾ ਪੱਧਰ ਕਮਾਂਡੋ ਕ੍ਰਿਕਟ ਕਲੱਬ ਵੱਲੋਂ ਖੇਡਣ ਲੱਗੇ। ਫਿਰ ਸੈਂਟਰਲ ਕੋਲ ਫੀਲਡ ਲਿਮਿਟੇਡ ਦੀ ਟੀਮ ਤੋਂ ਕ੍ਰਿਕਟ ਖੇਡਿਆ। 18 ਸਾਲ ਦੀ ਉਮਰ ਵਿਚ ਧੋਨੀ ਨੇ ਪਹਿਲੀ ਵਾਰ ਰਣਜੀ ਮੈਚ ਖੇਡਿਆ। ਉਹ ਉਸ ਸਮੇਂ ਬਿਹਾਰ ਰਣਜੀ ਟੀਮ ਵੱਲੋਂ ਖੇਡਦੇ ਸਨ। ਇਸ ਦੌਰਾਨ ਧੋਨੀ ਦੀ ਨੌਕਰੀ ਰੇਲਵੇ ਵਿਚ ਟਿਕਟ ਕਲੈਕਟਰ ਦੇ ਰੂਪ ਵਿਚ ਲੱਗ ਗਈ। ਉਹਨਾਂ ਦੀ ਪਹਿਲੀ ਪੋਸਟਿੰਗ ਪੱਛਮ ਬੰਗਾਲ ਦੇ ਖੜਗਪੁਰ ਵਿਚ ਹੋਈ।

2001 ਤੋਂ 2003 ਤਕ ਧੋਨੀ ਖੜਗਪੁਰ ਦੇ ਸਟੇਡੀਅਮ ਵਿਚ ਕ੍ਰਿਕਟ ਖੇਡਦੇ ਰਹੇ। ਹਾਲਾਂਕਿ ਧੋਨੀ ਨੂੰ ਇਹ ਨੌਕਰੀ ਪਸੰਦ ਨਾ ਆਈ। ਉਹਨਾਂ ਦਾ ਇਰਾਦਾ ਕੁਝ ਹੋਰ ਕਰਨ ਦਾ ਸੀ। ਧੋਨੀ ਨੂੰ 2003-04 ਵਿਚ ਜ਼ਿੰਬਾਬਵੇ ਅਤੇ ਕੇਨਿਆ ਦੌਰੇ ਲਈ ਭਾਰਤੀ ਏ ਟੀਮ ਵਿਚ ਚੁਣਿਆ ਗਿਆ। ਇਸ ਦੌਰੇ 'ਤੇ ਉਹਨਾਂ ਨੇ ਕ੍ਰਿਕਟ ਕੀਪਰ ਦੇ ਤੌਰ 'ਤੇ 7 ਕੈਚ ਅਤੇ 4 ਸਟੰਪਿੰਗ ਕੀਤੀ। ਬੱਲੇਬਾਜ਼ੀ ਕਰਦੇ ਹੋਏ ਧੋਨੀ ਨੇ 7 ਮੈਚਾਂ ਵਿਚ 362 ਦੌੜਾਂ ਬਣਾਈਆਂ। ਧੋਨੀ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਤਤਕਾਲੀਨ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਉਹਨਾਂ ਨੂੰ ਟੀਮ ਵਿਚ ਲੈਣ ਦੀ ਸਲਾਹ ਦਿੱਤੀ।

2004 ਵਿਚ ਧੋਨੀ ਨੂੰ ਪਹਿਲੀ ਵਾਰ ਭਾਰਤੀ ਟੀਮ ਵਿਚ ਜਗ੍ਹਾ ਮਿਲੀ। ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰੋਜ਼ ਨਵੀਆਂ ਕਾਮਯਾਬੀਆਂ ਛੂੰਹਦੇ ਗਏ। ਸਤੰਬਰ 2007 ਵਿਚ ਧੋਨੀ ਪਹਿਲੀ ਵਾਰ ਭਾਰਤ ਦੀ ਟਵੰਟੀ-20 ਟੀਮ ਦੇ ਕਪਤਾਨ ਬਣੇ। ਫਿਰ ਉਸੇ ਸਾਲ ਵਨਡੇ ਟੀਮ ਦੀ ਵੀ ਕਪਤਾਨੀ ਮਿਲੀ। ਸਾਲ 2008 ਵਿਚ ਧੋਨੀ ਟੈਸਟ ਟੀਮ ਦੇ ਵੀ ਕਪਤਾਨ ਬਣੇ।

ਧੋਨੀ ਦੀ ਕਪਤਾਨੀ ਵਿਚ ਭਾਰਤ ਨੇ 2007 ਵਿਚ 20-20 ਵਿਸ਼ਵ ਕੱਪ, ਸਾਲ 2011 ਵਿਚ ਵਨਡੇ ਵਿਸ਼ਵ ਕੱਪ ਦਾ ਇਨਾਮ ਜਿੱਤਿਆ। ਆਈਪੀਐਲ ਵਿਚ ਉਹਨਾਂ ਨੇ ਚੇਨੱਈ ਸੁਪਰ ਕਿੰਗਸ ਨੂੰ ਸਾਲ 2010, 2011 ਅਤੇ 2018 ਵਿਚ ਇਨਾਮ ਦਵਾਇਆ। ਅਪਣੇ ਲੰਬੇ ਕਰੀਅਰ ਵਿਚ ਧੋਨੀ ਨੂੰ ਕਈ ਆਦਰਮਾਣ ਮਿਲੇ। 2008 ਵਿਚ ਆਈਸੀਸੀ ਪਲੇਅਰ ਦ ਈਅਰ ਅਵਾਰਡ, ਰਾਜੀਵਾ ਗਾਂਧੀ ਖੇਡ ਰਤਨ ਪੁਰਸਕਾਰ ਅਤੇ 2009 ਵਿਚ ਭਾਰਤ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਪਦਮਸ਼ਰੀ ਇਨਾਮ ਮਿਲੇ। ਦੁਨੀਆ ਦੇ ਸਭ ਤੋਂ ਅਮੀਰ ਖਿਡਾਰੀਆਂ ਦੀ ਸੂਚੀ ਵਿਚ ਫੋਰਬਸ ਮੈਗਜ਼ੀਨ ਨੇ ਉਹਨਾਂ ਨੂੰ 16ਵੇਂ ਨੰਬਰ 'ਤੇ ਰੱਖਿਆ।

2009, 2010 ਅਤੇ 2013 ਵਿਚ ਧੋਨੀ ਨੂੰ ਆਈਸੀਸੀ ਦੇ ਵਰਲਡ ਇਲੈਵਨ ਵਿਚ ਵੀ ਜਗ੍ਹਾ ਮਿਲੀ। 30 ਦਸੰਬਰ 2014 ਨੂੰ ਆਸਟ੍ਰੇਲੀਆ ਨਾਲ ਡ੍ਰਾ ਹੋਏ ਤੀਜੇ ਮੈਚ ਬਾਅਦ ਧੋਨੀ ਨੇ ਟੈਸਟ ਮੈਚ ਵਿਚ ਸੰਨਿਆਸ ਦਾ ਐਲਾਨ ਕਰ ਦਿੱਤਾ। ਧੋਨੀ ਨੇ 90 ਟੈਸਟ ਮੈਚਾਂ ਵਿਚ 4,876 ਦੌੜਾਂ ਬਣਾਈਆਂ। 60 ਟੈਸਟ ਮੈਚਾਂ ਵਿਚ ਭਾਰਤ ਦੀ ਕਪਤਾਨੀ ਕਰਦੇ ਹੋਏ ਉਹਨਾਂ ਨੇ 27 ਵਿਚ ਜਿੱਤ ਹਾਸਲ ਕੀਤੀ। ਧੋਨੀ ਦੀ ਅਗਵਾਈ ਵਿਚ ਵਿਦੇਸ਼ ਵਿਚ ਖੇਡੇ ਗਏ 30 ਟੈਸਟ ਵਿਚ ਭਾਰਤੀ ਟੀਮ ਨੂੰ ਕੇਵਲ ਛੇ ਜਿੱਤਾਂ ਹੀ ਮਿਲੀਆਂ। 15 ਵਿਚ ਉਹਨਾਂ ਨੂੰ ਹਾਰ ਮਿਲੀ। ਹੁਣ ਧੋਨੀ ਕ੍ਰਿਕਟ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿਣ ਵਾਲੇ ਹਨ।