ਸੌਰਵ ਚੌਧਰੀ ਨੇ ਬਣਾਇਆ ਵਿਸ਼ਵ ਰਿਕਾਰਡ, ਜਿੱਤਿਆ ਇਕ ਹੋਰ ਗੋਲਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਅਪਣਾ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਉਂਦਿਆਂ ਮੁੜ ਤੋਂ ਗੋਲਡ ਮੈਡਲ 'ਤੇ ਨਿਸ਼ਾਨਾ ਲਗਾ ਲਿਆ ਹੈ। ਕੋਰੀਆ ਚ 16 ਸਾਲ...

Saurav Chaudhary

ਨਵੀਂ ਦਿੱਲੀ : ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਅਪਣਾ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਉਂਦਿਆਂ ਮੁੜ ਤੋਂ ਗੋਲਡ ਮੈਡਲ 'ਤੇ ਨਿਸ਼ਾਨਾ ਲਗਾ ਲਿਆ ਹੈ। ਕੋਰੀਆ ਚ 16 ਸਾਲ ਦੇ ਸੌਰਵ ਨੇ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿੱਪ ਦੀ 10 ਮੀਟਰ ਏਅਰ ਪਿਸਟੱਲ ਦੇ ਜੂਨੀਅਰ ਮੁਕਾਬਲੇ ਵਿਚ ਗੋਲਡ ਮੈਡਲ 'ਤੇ ਕਬਜ਼ਾ ਜਮਾਇਆ। ਦਸ ਦਈਏ ਕਿ ਸੌਰਵ ਨੇ ਹਾਲ ਹੀ ਵਿਚ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਵੀ ਗੋਲਡ ਮੈਡਲ ਜਿੱਤਿਆ ਸੀ।

ਸੌਰਵ ਨੇ 581 ਦੇ ਸਕੋਰ ਨਾਲ ਤੀਜੇ ਸਥਾਨ ਦੇ ਮੁਕਾਬਲੇ ਦੇ ਫਾਈਨਲ ਦਾ ਦਾਖ਼ਲ ਹੋਏ ਸਨ। ਵੀਰਵਾਰ ਨੂੰ ਫਾਈਨਲ ਵਿਚ ਉਨ੍ਹਾਂ ਨੇ ਨਵਾਂ ਵਿਸ਼ਵ ਰਿਕਾਰਡ ਬਣਾਉਂਦਿਆਂ ਗੋਲਡ 'ਤੇ ਕਬਜ਼ਾ ਜਮਾਇਆ। ਉਨ੍ਹਾਂ ਨੇ ਆਖ਼ਰੀ ਕੋਸ਼ਿਸ਼ ਵਿਚ 10 ਪੁਆਇੰਟ ਪ੍ਰਾਪਤ ਕਰਨ ਦੇ ਨਾਲ ਹੀ ਫਾਈਨਲ ਵਿਚ ਕੁਲ 245.5 ਦਾ ਸਕੋਰ ਹਾਸਲ ਕੀਤਾ। ਇਸ ਦੇ ਨਾਲ ਹੀ ਇਸੇ ਮੁਕਾਬਲੇ ਵਿਚ ਭਾਰਤ ਦੇ ਅਰਜੁਨ ਸਿੰਘ ਚੀਮਾ ਨੇ 218 ਦੇ ਸਕੋਰ ਨਾਲ ਬ੍ਰਾਂਜ਼ ਮੈਡਲ ਜਿੱਤਿਆ।

ਜ਼ਿਕਰਯੋਗ ਹੈ ਕਿ ਸੌਰਵ ਚੌਧਰੀ ਨੇ 18ਵੀਂ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਝੋਲੀ ਵਿਚ ਤੀਜਾ ਗੋਲਡ ਮੈਡਲ ਪਾਇਆ ਸੀ। ਪੁਰਸ਼ 10 ਮੀਟ+ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਸੌਰਵ ਨੇ ਰਿਕਾਰਡ ਤੋੜਦਿਆਂ ਕੁੱਲ 240.7 ਅੰਕ ਹਾਸਲ ਕੀਤੇ ਸਨ, ਜਿਸ ਤੋਂ ਬਾਅਦ ਭਾਰਤ ਲਈ ਉਹ ਏਸ਼ੀਆਈ ਖੇਡਾਂ ਵਿਚ ਸਭ ਤੋਂ ਘੱਟ ਉਮਰ ਵਿਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਰਹੇ।ਦਸ ਦਸੀਏ ਕਿ ਜੁਲਾਈ ਮਹੀਨੇ ਵੀ ਭਾਰਤੀ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਚੈੱਕ ਗਣਰਾਜ ਵਿਚ ਖੇਡੀ ਜਾ ਰਹੀ 28ਵੀਂ ਮੀਟਿੰਗ ਆਫ ਸ਼ੂਟਿੰਗ ਹੋਪਸ ਜੂਨੀਅਰ ਕੌਮਾਂਤਰੀ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ।

ਚੌਧਰੀ ਫਾਈਨਲ ਵਿਚ 245.4 ਦੇ ਸਕੋਰ ਦੇ ਨਾਲ ਚੋਟੀ 'ਤੇ ਰਹੇ ਜਦਕਿ ਰੂਸ ਦੇ ਐਲੇਕਜ਼ੈਂਡਰ ਕੋਨਦ੍ਰਾਸ਼ਿਨ (240) ਅਤੇ ਏਂਟੋਨ ਅਰਿਸਖੋਵ (219.1) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਭਾਰਤ ਦੇ ਅਰਜੁਨ ਚੀਮਾ 195.7 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਰਹੇ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਟੀਮ ਮੁਕਾਬਲੇ 'ਚ 2 ਸੋਨ ਤਮਗੇ ਹਾਸਲ ਕੀਤੇ ਸਨ।