ਐਸ਼ੇਸ਼ ਸੀਰੀਜ਼: ਸਟੀਵ ਸਮਿਥ ਨੇ ਹਰ ਮਾਮਲੇ ‘ਚ ਪਿੱਛੇ ਛੱਡੇ ਵਿਰਾਟ ਕੋਹਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਬਨਾਮ ਇੰਗਲੈਂਡ ਵਿਚਾਲੇ ਐਸ਼ੇਜ਼ ਸੀਰੀਜ਼ ਦਾ ਚੌਥਾ ਟੈਸਟ ਮੈਚ ਓਲਡ...

Virat Kohli

ਨਵੀਂ ਦਿੱਲੀ: ਆਸਟ੍ਰੇਲੀਆ ਬਨਾਮ ਇੰਗਲੈਂਡ ਵਿਚਾਲੇ ਐਸ਼ੇਜ਼ ਸੀਰੀਜ਼ ਦਾ ਚੌਥਾ ਟੈਸਟ ਮੈਚ ਓਲਡ ਟ੍ਰੋਫਰਡ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਅੱਠ ਵਿਕਟਾਂ ਗੁਆ ਕੇ 497 ਦੌੜਾਂ 'ਤੇ ਪਾਰੀ ਦਾ ਐਲਾਨ ਕਰ ਦਿੱਤਾ ਹੈ। ਕੰਗਾਰੂਆਂ ਨੂੰ ਇੰਨੇ ਵੱਡਾ ਸਕੋਰ ਤਕ ਪਹੁੰਚਾਉਣ 'ਚ ਸਟੀਵ ਸਮਿਥ ਦਾ ਅਹਿਮ ਯੋਗਦਾਨ ਰਿਹਾ। ਸਮਿਥ ਨੇ 211 ਦੌੜਾਂ ਦੀ ਪਾਰੀ ਖੇਡਦੇ ਹੋਏ ਟੈਸਟ ਕ੍ਰਿਕਟ ਦੇ ਤਮਾਮ ਰਿਕਾਰਡ ਤੋੜ ਦਿੱਤੇ। ਸਮਿਥ ਸਭ ਤੋਂ ਤੇਜ਼ 26 ਸੈਂਕੜੇ ਲਗਾਉਣ ਵਾਲੇ ਦੂਸਰੇ ਬੱਲੇਬਾਜ਼ ਤਾਂ ਬਣੇ ਹੀ, ਨਾਲ ਹੀ ਉਨ੍ਹਾਂ ਨੇ ਦੌੜਾਂ ਦੇ ਮਾਮਲੇ 'ਚ ਵਿਰਾਟ ਕੋਹਲੀ ਨੂੰ ਵੀ ਪਛਾੜ ਦਿੱਤਾ।

ਵਿਰਾਟ ਕੋਹਲੀ ਤੇ ਸਟੀਵ ਸਮਿਥ ਵਿਚਾਲੇ ਬੈਸਟ ਦੀ ਜੰਗ ਕਾਫ਼ੀ ਸਾਲਾ ਤੋਂ ਚੱਲ ਰਹੀ ਹੈ। ਸਮਿਥ ਇਕ ਸਾਲ ਲਈ ਬੈਨ ਵੀ ਰਹੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਦੌੜਾਂ ਦੇ ਮਾਮਲੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਦਿੱਤਾ। ਐਸ਼ੇਜ਼ ਸੀਰੀਜ਼ ਦੇ ਚੌਥੇ ਟੈਸਟ ਦੀ ਪਹਿਲੀ ਪਾਰੀ 'ਚ 211 ਦੌੜਾਂ ਦੀ ਪਾਰੀ ਖੇਡਦੇ ਹੋਏ ਸਮਿਥ ਨੇ ਕੁੱਲ 6788 ਦੌੜਾਂ ਦਰਜ ਹੋ ਗਈਆਂ ਹਨ, ਜਦਕਿ ਵਿਰਾਟ ਦੇ ਨਾਂ 6749 ਦੌੜਾਂ ਹਨ। ਇਹੀ ਨਹੀਂ ਵਿਰਾਟ ਨੂੰ ਇੰਨੀਆਂ ਦੌੜਾਂ ਬਣਾਉਣ ਲਈ 79 ਮੈਚ ਖੇਡਣੇ ਪਏ ਸਨ ਜਦਕਿ ਸਮਿਥ ਨੇ 67 ਮੈਚਾਂ 'ਚ ਇਹ ਮੁਕਾਮ ਹਾਸਿਲ ਕਰ ਲਿਆ।

ਟੈਸਟ 'ਚ ਬੈਸਟ ਔਸਤ ਦੀ ਗੱਲ ਕਰੀਏ ਤਾਂ ਸਮਿਥ ਨੂੰ ਆਧੁਨਿਕ ਯੁੱਧ ਦਾ ਬ੍ਰੈਡਮੈਨ ਕਿਹਾ ਜਾਣ ਲੱਗਾ ਹੈ। ਬ੍ਰੈਡਮੈਨ ਦਾ ਟੈਸਟ ਔਸਤ 99.94 ਦਾ ਹੈ, ਇਸ ਤੋਂ ਬਾਅਦ ਜੇਕਰ ਕਿਸੇ ਬੱਲੇਬਾਜ਼ ਦਾ ਸਭ ਤੋਂ ਚੰਗਾ ਔਸਤ ਹੈ ਤਾਂ ਉਹ ਸਟੀਵ ਸਮਿਥ ਦਾ ਹੈ। ਆਸਟ੍ਰੇਲਿਆਈ ਬੱਲੇਬਾਜ਼ ਸਟੀਵ ਸਮਿਥ ਇਸ ਸਮੇਂ 64.64 ਦੀ ਔਸਤ ਨਾਲ ਦੌੜਾਂ ਬਣਾ ਰਹੇ ਹਨ। ਉੱਥੇ ਹੀ ਵਿਰਾਟ ਕੋਹਲੀ ਦੀਆਂ ਟੈਸਟ ਪਾਰੀਆਂ 'ਤੇ ਨਜ਼ਰ ਮਾਰੀਆਂ ਤਾਂ ਵਿਰਾਟ ਦਾ ਟੈਸਟ ਔਸਤ 53.14 ਦਾ ਹੈ। ਆਸਟ੍ਰੇਲੀਆ ਦੇ ਸੱਜੇ ਹੱਥ ਦੇ ਬੱਲੇਬਾਜ਼ ਸਟੀਵ ਸਮਿਥ ਨੇ ਟੈਸਟ 'ਚ ਵਿਰਾਟ ਕੋਹਲੀ ਤੋਂ ਜ਼ਿਆਦਾ ਸੈਂਕੜੇ ਬਣਾ ਲਏ ਹਨ।

ਸਮਿਥ ਦੇ ਨਾਂ 26 ਸੈਂਕੜੇ ਤੇ 25 ਅਰਧ ਸੈਂਕੜੇ ਹਨ ਜਦਕਿ ਵਿਰਾਟ ਕੋਹਲੀ ਦੇ ਖ਼ਾਤੇ 'ਚ 25 ਸੈਂਕੜੇ ਤੇ 22 ਅਰਧ ਸੈਂਕੜੇ ਹਨ। ਮਤਲਬ ਇੱਥੇ ਵੀ ਸਮਿਥ, ਵਿਰਾਟ ਕੋਹਲੀ ਤੋਂ ਅੱਗੇ ਹਨ। ਸਮਿਥ ਨੇ ਹਾਲ ਹੀ 'ਚ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ। ਜਿਸ ਕਾਰਨ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਹੇਠਾਂ ਖਿਸਕਾ ਕੇ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਹੈ। ਇਸ ਸਮੇਂ ਵਿਰਾਟ ਕੋਹਲੀ 903 ਅੰਕਾਂ ਨਾਲ ਦੂਸਰੇ ਸਥਾਨ 'ਤੇ ਹਨ ਤੇ ਸਵੀਟ ਸਮਿਥ 904 ਅੰਕਾਂ ਨਾਲ ਚੋਟੀ 'ਤੇ ਬਿਰਾਜਮਾਨ ਹਨ।