ਨਵੀਂ ਜਰਸੀ ਵਿਚ ਨਜ਼ਰ ਆਈ ਵਿਰਾਟ ਕੋਹਲੀ ਦੀ ਟੀਮ

ਏਜੰਸੀ

ਖ਼ਬਰਾਂ, ਖੇਡਾਂ

ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਵੈਸਟ ਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਮੈਦਾਨ ‘ਤੇ ਉਤਰੇਗੀ

Team Indian in Their New Test Jersey

ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਵੈਸਟ ਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਮੈਦਾਨ ‘ਤੇ ਉਤਰੇਗੀ ਅਤੇ ਇਸ ਦੇ ਨਾਲ ਹੀ ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਭਾਰਤ ਦੀ ਮੁਹਿੰਮ ਸ਼ੁਰੂ ਹੋ ਜਾਵੇਗੀ। ਇਸ ਮੁਹਿੰਮ ਤੋਂ ਪਹਿਲਾਂ ਟੈਸਟ ਕ੍ਰਿਕਟ ਦੀ ਨਵੀਂ ਜਰਸੀ ਨਾਲ ਕਪਤਾਨ ਵਿਰਾਟ ਕੋਹਲੀ, ਅਜਿੰਕਿਆ ਰਹਾਣੇ ਸਮੇਤ ਟੀਮ ਇੰਡੀਆ ਦਾ ਫੋਟੋ ਸੈਸ਼ਨ ਹੋਇਆ।

ਟੈਸਟ ਕ੍ਰਿਕਟ ਦੀ ਨਵੀਂ ਜਰਸੀ ਦੇ ਪਿੱਛੇ ਖਿਡਾਰੀਆਂ ਦਾ ਨਾਂਅ ਅਤੇ ਨੰਬਰ ਵੀ ਲਿਖਿਆ ਹੋਇਆ ਹੈ। ਕੁਲਦੀਪ ਯਾਦਵ ਨੇ ਵੈਸਟ ਇੰਡੀਜ਼ ਵਿਰੁੱਧ ਪਿਛਲੇ ਦੋ ਇਕ ਰੋਜ਼ਾ ਮੈਚਾਂ ਵਿਚ ਕੁੱਲ ਤਿੰਨ ਵਿਕਟ ਲਏ ਸੀ। ਇਥੇ ਹੀ ਵੈਸਟ ਇੰਡੀਜ਼ ਦੇ ਵਿਰੁੱਧ ਤਿੰਨ ਦਿਨਾਂ ਦੇ ਅਭਿਆਸ ਮੈਚ ਵਿਚ ਉਹਨਾਂ ਨੇ 35 ਦੌੜਾਂ ਦੇ ਕੇ ਤਿੰਨ ਵਿਕਟ ਲਏ ਸਨ। ਅਭਿਆਸ ਮੈਚ ਵਿਚ ਅਜਿੰਕਿਆ ਰਹਾਣੇ ਨੇ ਵੀ ਸੈਂਕੜਾ ਲਗਾ ਕੇ ਪਹਿਲੇ ਟੈਸਟ ਮੈਚ ਲਈ ਟੀਮ ਵਿਚ ਅਪਣੀ ਦਾਅਵੇਦਾਰੀ ਪੇਸ਼ ਕੀਤੀ। ਰਹਾਣੇ ਦੇ ਬੱਲੇ ਨਾਲ ਕਾਫ਼ੀ ਲੰਬੇ ਸਮੇਂ ਬਾਅਦ ਭਾਰਤ ਲਈ ਅਰਧ ਸੈਂਕੜਾ ਬਣਿਆ।

ਵੈਸਟ ਇੰਡੀਜ਼ ਦੌਰੇ ‘ਤੇ ਰਿਸ਼ਭ ਪੰਤ ਹੁਣ ਤੱਕ ਕੁਝ ਖ਼ਾਸ ਨਹੀਂ ਕਰ ਪਾਏ। ਵੈਸਟ ਇੰਡੀਜ਼ ਵਿਰੁੱਧ ਤਿੰਨ ਇਕ ਰੋਜ਼ਾ ਮੈਚਾਂ ਵਿਚ ਉਹਨਾਂ ਦੇ ਸਭ ਤੋਂ ਜ਼ਿਆਦਾ ਸਕੋਰ 20 ਦੌੜਾਂ ਸਨ। ਉੱਥੇ ਹੀ ਤਿੰਨ ਟੀ-20 ਮੈਚਾਂ ਵਿਚ ਸੀਰੀਜ਼ ਵਿਚ ਉਹਨਾਂ ਦੀ ਬੇਹਤਰੀਨ ਪਾਰੀ ਨਾਬਾਦ 65 ਦੌੜਾਂ ਦੀ ਸੀ। ਅਭਿਆਸ ਮੈਚ ਵਿਚ ਵੀ ਉਹਨਾਂ ਨੇ 33 ਅਤੇ 19 ਦੌੜਾਂ ਦੀ ਪਾਰੀ ਖੇਡੀ। ਟੈਸਟ ਕ੍ਰਿਕਟ ਦੇ ਮਾਹਰ ਸੀ ਪੁਜਾਰਾ ਨੇ ਅਭਿਆਸ ਮੈਚ ਵਿਚ ਸੈਂਕੜਾ ਲਗਾ ਕੇ ਦਿਖਾ ਦਿੱਤਾ ਕਿ ਉਹ ਹਾਲੇ ਵੀ ਪੁਰਾਣੇ ਫਾਰਮ ਵਿਚ ਹਨ। ਪੁਜਾਰਾ ਨੇ ਭਾਰਤ ਲਈ ਪਿਛਲਾ ਟੈਸਟ ਇਸੇ ਸਾਲ ਜਨਵਰੀ ਦੀ ਸ਼ੁਰੂਆਤ ਵਿਚ ਖੇਡਿਆ ਸੀ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ