ਵਿਰਾਟ ਕੋਹਲੀ ਬਣ ਸਕਦੇ ਹਨ ਵਨਡੇ ਕ੍ਰਿਕੇਟ 'ਚ 10 ਹਜ਼ਾਰ ਰਨ ਬਣਾਉਣ ਵਾਲੇ ਖਿਡਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਵੈਸਟਇੰਡੀਜ਼ ਦੇ ਵਿਚ ਦੂਜਾ ਵਨਡੇ ਮੈਚ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਵਿਰਾਟ ...

India won the toss

ਨਵੀਂ ਦਿੱਲੀ (ਭਾਸ਼ਾ) : ਵਿਰਾਟ ਕੋਹਲੀ ਵਨਡੇ ਕ੍ਰਿਕੇਟ ਵਿਚ ਸਭ ਤੋਂ ਤੇਜ਼ੀ ਨਾਲ 10 ਹਜ਼ਾਰ ਰਨ ਬਣਾਉਣ ਵਾਲੇ ਖਿਡਾਰੀ ਬਣ ਸਕਦੇ ਹਨ। ਭਾਰਤ ਅਤੇ ਵੈਸਟਇੰਡੀਜ਼ ਦੇ ਵਿਚ ਦੂਜਾ ਵਨਡੇ ਮੈਚ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜ ਵਨਡੇ ਮੈਚ ਦੀ ਇਸ ਸੀਰੀਜ਼ ਦੇ ਪਹਿਲੇ ਮੁਕਾਬਲੇ ਨੂੰ ਜਿੱਤ ਕੇ ਭਾਰਤ ਨੇ 1-0 ਦੀ ਪੋਜ਼ੀਸ਼ਨ ਬਣਾ ਲਈ ਹੈ। ਗੁਵਹਾਟੀ ਵਿਚ ਸ਼ਤਕ ਬਣਾਉਣ ਵਾਲੇ ਹੇਟਮਾਇਰ ਨੂੰ ਕੁਲਦੀਪ ਯਾਦਵ ਨੇ ਟੈਸਟ ਸੀਰੀਜ਼ ਵਿਚ ਤਿੰਨ ਵਾਰ ਆਊਟ ਕੀਤਾ ਸੀ।

 



 

ਵਿਸ਼ਾਖਾਪਟਨਮ ਵਿਚ ਭਾਰਤੀ ਟੀਮ ਅਪਣਾ 950ਵਾਂ ਵਨਡੇ ਮੈਚ ਖੇਡ ਰਹੀ ਹੈ। ਇਸ ਦੇ ਨਾਲ ਭਾਰਤ ਦੁਨੀਆ ਵਿਚ 950 ਵਨਡੇ ਮੈਚ ਖੇਡਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਲਿਸਟ ਵਿਚ ਦੂਜੇ ਨੰਬਰ ‘ਤੇ ਆਸਟਰੇਲੀਆ (916) ਹੈ। ਪਹਿਲੇ ਮੈਚ ਵਿਚ 140 ਰਨ ਦੀ ਤੂਫ਼ਾਨੀ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਦੂਜੇ ਵਨਡੇ ਮੈਚ ਵਿਚ ਇਕ ਵਿਸ਼ਵ ਰਿਕਾਰਡ ਅਪਣੇ ਨਾਮ ਕਰ ਸਕਦੇ ਹਨ।