ਕ੍ਰਿਕਟਰ ਕਪਿਲ ਦੇਵ ਦੀ ਕਿਤਾਬ ‘ਚ ਪੜ੍ਹੋ ਗੁਰਦੁਆਰਿਆਂ ਦਾ ਪਵਿੱਤਰ ਇਤਿਹਾਸ
ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਅਪਣੀ ਕਿਤਾਬ ਖੋਲ੍ਹਣ ਦਾ ਉਦਘਾਟਨ ਵੀ ਕੀਤਾ ਹੈ। ਇਹ ਕਿਤਾਬ ਗੁਰਦੁਆਰਿਆਂ ਉਤੇ ਲਿਖੀ ਗਈ ਹੈ...
ਸੁਲਤਾਨਪੁਰ ਲੋਧੀ (ਪੀਟੀਆਈ) : ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਅਪਣੀ ਕਿਤਾਬ ਖੋਲ੍ਹਣ ਦਾ ਉਦਘਾਟਨ ਵੀ ਕੀਤਾ ਹੈ। ਇਹ ਕਿਤਾਬ ਗੁਰਦੁਆਰਿਆਂ ਉਤੇ ਲਿਖੀ ਗਈ ਹੈ। ਕਪਿਲ ਦੇਵ ਨੇ ਕਿਤਾਬ ਲਿਖਣ ਦੀ ਪੂਰੀ ਕਹਾਣੀ ਦੱਸੀ ਹੈ। ਕਪਿਲ ਦੇਵ ਨੇ ਦੱਸਿਆ ਹੈ ਕਿ ਮੈਂ ਗੱਡੀ ‘ਚ ਪੰਜਾਬ ਵਿਚੋਂ ਲੰਘ ਰਿਹਾ ਸੀ, ਨੀਂਦ ਵਿਚ ਸੀ ਤਾਂ ਅਚਾਨਕ ਮੇਰੇ ਇਕ ਚਪੇੜ ਵੱਜੀ। ਨੀਂਦ ਖੁੱਲ੍ਹ ਗਈ, ਮਨ ਵਿਚ ਆਇਆ ਕਿ ਸਿੱਖਾਂ ਦਾ ਇਨ੍ਹਾ ਲੰਬਾ ਚੌੜ੍ਹਾ ਇਤਿਹਾਸ ਹੈ। ਇਤਿਹਾਸਕ ਗੁਰਦੁਆਰੇ ਹਨ, ਤਾਂ ਇਹਨਾਂ ਉਤੇ ਕੁਝ ਲਿਖਣਾ ਚਾਹੀਦੈ।
ਫਿਰ ਮੈਂ ਅਪਣੇ ਦੋਸਤ ਦੁਬਈ ਵਾਲੇ ਅਜੇ ਨਾਲ ਗੱਲ ਕੀਤੀ ਅਤੇ ਫੋਟੋਗ੍ਰਾਫ਼ਰ ਕ੍ਰਿਪਾਲ ਦੀ ਮੱਦਦ ਲਈ ਹੈ। ਇਸ ਤੋਂ ਬਾਅਦ ਪੰਜ ਸਾਲ ਲਗ ਗਏ ‘ਵੀ ਦਾ ਸਿੱਖਸ’ ਲਿਖਣ ਵਿਚ। ਇਹ ਗੱਲ ਕਹਿੰਦੇ ਹੀ ਕ੍ਰਿਕਟਰ ਕਪਿਲ ਦੇਵ ਜ਼ਜਬਾਤੀ ਹੋ ਗਏ। ਉਹਨਾਂ ਨੇ ਕਿਹਾ ਕਿ ਅਜੇ ਅਤੇ ਕ੍ਰਿਪਾਲ ਦੇ ਨਾਲ ਕਈਂ ਦੇਸ਼ਾਂ ਦਾ ਦੌਰਾ ਕੀਤਾ ਉਥੇ ਗੁਰਦੁਆਰਿਆਂ ਦਾ ਇਤਿਹਾਸ ਜਾਣਾ। ਪੁਸਤਕ ਵਿਚ ਕਾਬੁਲ, ਅਫ਼ਰੀਕਾ, ਪਾਕਿਸਤਾਨ, ਯੂਰਪ ਸਮੇਤ ਕਈਂ ਦੇਸ਼ਾਂ ਦੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਹੈ। ਇਸ ਵਿਚ ਕੁੱਲ 300 ਫੋਟੋਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਹਲੇ ਇਸ ਨੂੰ ਰੀਲੀਜ਼ ਨਹੀਂ ਕਰਨਾ ਸੀ ਪਰ ਸਰਕਾਰ 549ਵੇਂ ਸਾਲ ਨੂੰ ਸਲਾਨਾ ਸਮਾਰੋਹ ਦੇ ਰੂਪ ਵਿਚ ਮਨਾ ਰਹੀ ਹੈ ਤਾਂ ਤੈਅ ਕੀਤਾ ਗਿਆ ਕਿ ਇਸ ਨੂੰ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਹੀ ਖੋਲ੍ਹਿਆ ਜਾਵੇਗਾ। ਪੁਸਤਕ ਜਲਦ ਹੀ ਆਨਲਾਈਨ ਬਿਕ੍ਰੀ ਲਈ ਆ ਜਾਵੇਗੀ। ਕਪਿਲ ਦੇਵ ਤੋਂ ਕਰਤਾਰਪੁਰ ਕਾਰੀਡੋਰ ਵਿਚ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਕ੍ਰੇਡਿਟ ਦੇਣ ਉਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੂੰ ਕਿਹਾ ਕਿ ਕ੍ਰੇਡਿਟ ਤਾਂ ਉਹਨਾਂ ਸਾਰਿਆਂ ਮਿਲਣਾ ਚਾਹੀਦਾ, ਜਿਹਨਾਂ ਦਾ ਇਸ ਵਿਚ ਯੋਗਦਾਨ ਹੈ। ਮੈਂ ਕਿਸੇ ਸਿਆਸਤ ਦਾ ਹਿੱਸਾ ਨਹੀਂ ਹਾਂ।
ਲੋਕ ਸਭਾ ਚੋਣਾਂ ਸਿਰ ਉਤੇ ਹਨ ਕੀ ਉਹਨਾਂ ਦਾ ਚੋਣਾਂ ਲੜਨ ਦਾ ਇਰਾਦਾ ਨਹੀਂ ਹੈ। ਇਸ ‘ਤੇ ਕਪਿਲ ਹਸ ਕੇ ਬੋਲੇ ਕਿ ਮੈਂ ਸਿਆਸਤ ਤੋਂ ਕਾਫ਼ੀ ਦੂਰ ਹਾਂ। ਕੀ ਪੁਸਤਕ ਲਿਖਣ ਲਈ ਹਰ ਦੇਸ਼ ਦਾ ਦੌਰਾ ਕੀਤਾ ਸੀ? ਕਪਿਲ ਦੇਵ ਨੇ ਕਿਹਾ ਕਿ ਨਹੀਂ, ਕਾਫ਼ੀ ਗੁਰਦੁਆਰਿਆਂ ਵਿਚ ਤਾਂ ਗਿਆ ਸੀ ਕਈਂ ਸਥਾਨਾਂ ਦਾ ਇਤਿਹਾਸ ਮੰਗਵਾ ਲਿਆ ਸੀ।