60 ਸਾਲ ਬਾਅਦ ਇਟਲੀ ਨਹੀਂ ਖੇਡੇਗਾ ਵਿਸ਼ਵ ਕੱਪ, ਪਹਿਲੇ- 10 ਵਿਚ ਸ਼ਾਮਲ 'ਚਿਲੇ' ਵਿਸ਼ਵ ਕੱਪ 'ਚੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰੂਸ ਵਿਚ 14 ਜੂਨ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਕੱਪ ਵਿਚ ਹੁਣ 7 ਦਿਨ ਹੀ ਬਚੇ ਹਨ।

'Chile' out of 'World Cup'

ਰੂਸ ਵਿਚ 14 ਜੂਨ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਕੱਪ ਵਿਚ ਹੁਣ 7 ਦਿਨ ਹੀ ਬਚੇ ਹਨ। ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ ਇਸ ਵਿਚ ਭਾਗ ਲੈਣ ਵਾਲੀ ਟੀਮਾਂ ਉੱਤੇ ਲੱਗੀ ਹੋਈ ਹੈ। ਫੁਟਬਾਲ ਪ੍ਰਸ਼ੰਸਕ ਹੁਣ ਤੋਂ ਹਿਸਾਬ ਲਗਾਉਣ ਲੱਗੇ ਹਨ ਕਿ ਕਿਸ ਟੀਮ ਦਾ ਦਾਅਵਾ ਕਿੰਨਾ ਮਜ਼ਬੂਤ ਹੈ। ਉਥੇ ਹੀ ਇਹ ਵੀ ਚਰਚਾ ਹੈ ਕਿ 4 ਵਾਰ ਦੀ ਵਿਸ਼ਵ ਕੱਪ ਜੇਤੂ ਇਟਲੀ ਅਤੇ ਫੀਫਾ ਰੈਂਕਿੰਗ ਦੀ ਪਹਿਲੇ -10 ਟੀਮਾਂ ਵਿਚ ਸ਼ਾਮਿਲ ਚਿਲੇ ਫੁੱਟਬਾਲ ਦੀ ਟੀਮ ਇਸ ਮਹਾਕੁੰਭ ਵਿਚ ਭਾਗ ਲੈਣ ਲਈ ਕਿਉਂ ਨਹੀਂ ਕਵਾਲੀਫਾਈ ਕਰ ਸਕੇ।

ਵਿਸ਼ਵ ਕੱਪ ਵਿਚ ਜਦੋਂ ਵੀ ਇਟਲੀ ਖੇਡਣ ਲਈ ਉਤਰੀ ਹੈ ਤਾਂ ਉਦੋਂ ਵੇਖਿਆ ਜਾਂਦਾ ਰਿਹਾ ਕਿ ਉਸ ਦੇ ਖਿਡਾਰੀ ਵਿਰੋਧੀ ਦੇ ਹਿਸਾਬ ਨਾਲ ਆਪਣੀ ਰਣਨੀਤੀ ਬਦਲਦੇ ਰਹਿੰਦੇ ਸਨ।  ਇਟਲੀ ਦੇ ਖਿਡਾਰੀ ਸਪੇਨ ਦੀ ਤਰ੍ਹਾਂ ਸਿਰਫ ਛੋਟੇ - ਛੋਟੇ ਪਾਸ ਨਹੀਂ ਖੇਡਦੇ। ਜੇਕਰ ਵਿਰੋਧੀ ਲੰਬੇ ਪਾਸ ਦੀ ਰਣਨੀਤੀ ਬਣਾਉਂਦੇ ਤਾਂ ਇਹ ਛੋਟੇ - ਛੋਟੇ ਪਾਸ ਕਰਨ ਲੱਗਦੇ ਸਨ। 1990 ਵਿਚ ਲਗਾਤਾਰ 5 ਮੁਕਾਬਲਿਆਂ ਵਿਚ ਇੰਨ੍ਹਾਂ ਨੇ ਕੋਈ ਗੋਲ ਨਹੀਂ ਖਾਧਾ। ਇਸ ਮਾਮਲੇ ਵਿਚ ਇਹ ਸਵਿਟਜ਼ਰਲੈਂਡ ਦੇ ਨਾਲ ਸਿਖਰ ਉਤੇ ਹੈ।   

ਇਟਲੀ ਦੇ ਸਾਬਕਾ ਕਪਤਾਨ ਅਤੇ ਗੋਲਕੀਪਰ ਜਿਆਂਲੁਇਗੀ ਬੁਫੋਨ ਨੇ 2006 ਵਿਸ਼ਵ ਕੱਪ ਵਿਚ ਲਗਾਤਾਰ 4 ਮੈਚ ਵਿਚ 460 ਮਿੰਟ ਤੱਕ ਕੋਈ ਗੋਲ ਨਹੀਂ ਖਾਧਾ ਸੀ। ਇਸ ਵਾਰ ਟੀਮ ਦੇ ਕਵਾਲੀਫਾਈ ਨਾ ਕਰਨ ਤੇ ਉਨ੍ਹਾਂ ਨੇ ਸੰਨਿਆਸ ਲੈ ਲਿਆ। ਅਰਤੂਰੋ ਵਿਡਾਲ ਅਤੇ ਐਲੇਕਸਿਸ ਸਾਂਚੇਜ ਜਿਹੇ ਸਟਾਰ ਫੁਟਬਾਲਰਾ ਵਾਲੀ ਟੀਮ ਚਿਲੀ ਇਸ ਵਿਸ਼ਵ ਕੱਪ ਵਿਚ ਨਹੀਂ ਦਿਖੇਗੀ| ਸਾਂਚੇਜ ਅਤੇ ਵਿਡਾਲ ਨੇ ਟੀਮ ਲਈ ਕੁਲ 211 ਮੈਚ ਖੇਡੇ ਅਤੇ 63 ਗੋਲ ਵੀ ਕੀਤੇ ਪਰ ਇਸ ਵਾਰ ਰੂਸ ਵਿਚ ਦੋਵੇ ਆਪਣੀ ਖੇਡ ਨਹੀਂ ਦਿਖਾ ਸਕਣਗੇ।

ਨੀਦਰਲੈਂਡ ਦੀ ਟੀਮ ਵੀ ਇਸ ਵਾਰ ਵਿਸ਼ਵ ਕੱਪ ਖੇਡਦੇ ਨਹੀਂ ਦਿਖਾਈ ਦੇਵੇਗੀ। 2006 ਵਿਚ ਪ੍ਰੀ -ਕਵਾਰਟਰਫਾਈਨਲ, 2010 ਵਿਚ ਫਾਇਨਲ ਅਤੇ 2014 ਵਿਚ ਸੈਮੀਫਾਈਨਲ ਖੇਡਣ ਵਾਲੀ ਟੀਮ ਇਸ ਵਾਰ ਕਵਾਲੀਫਾਈ ਨਹੀਂ ਕਰ ਸਕੀ। ਇਸ ਟੀਮ ਵਿਚ ਆਰਜੇਨ ਰੋਬੇਨ ਅਤੇ ਵਾਨ ਪਰਸੀ ਜਿਵੇਂ ਸਟਾਰ ਖਿਡਾਰੀ ਹਨ। ਵਿਸ਼ਵ ਕੱਪ ਵਿਚ ਉਨ੍ਹਾਂ ਦੇ ਨਾ ਹੋਣ ਕਾਰਨ ਫੁਟਬਾਲ ਪ੍ਰਸ਼ੰਸਕਾਂ ਨੂੰ ਨਿਸ਼ਚਿਤ ਹੀ ਕਮੀ ਰੜਕੇਗੀ। ਕਵਾਲੀਫਾਇੰਗ ਦੌਰ ਵਿਚ ਸਵੀਡਨ ਦੇ ਬਾਅਦ ਤੀਸਰੇ ਨੰਬਰ ਉੱਤੇ ਰਹੀ ਡਚ ਟੀਮ ਦੇ ਕਪਤਾਨ ਆਰਜੇਨ ਰੋਬੇਨ ਨੇ 2017 ਵਿਚ ਹਾਰ ਦੇ ਬਾਅਦ ਅੰਤਰਰਾਸ਼ਟਰੀ ਫੁਟਬਾਲ ਨੂੰ ਅਲਵਿਦਾ ਕਹਿ ਦਿਤਾ ਸੀ।  

1970 ਵਿਚ ਮੋਰੱਕੋ ਅਤੇ ਬੁਲਗਾਰਿਆ ਵਰਗੀ ਟੀਮ ਨੂੰ ਹਰਾ ਕੇ ਕੁਆਟਰ ਫਾਇਨਲ ਖੇਡਣ ਵਾਲੀ ਪੇਰੂ ਦੀ ਟੀਮ 36 ਸਾਲ ਬਾਅਦ ਵਿਸ਼ਵ ਕੱਪ ਵਿਚ ਖੇਡੇਗੀ। ਪੇਰੂ ਦੇ ਮੈਨੇਜਰ ਰਿਕਾਰਡਾਂ ਗਰੇਸਾ ਨੇ ਫਰਵਰੀ 2015 ਵਿਚ ਟੀਮ ਦੀ ਜ਼ਿੰਮੇਦਾਰੀ ਸੰਭਾਲੀ ਸੀ। ਉਨ੍ਹਾਂ ਨੇ ਆਪਣੀ ਦੇਖਭਾਲ ਵਿਚ ਟੀਮ ਨੂੰ ਕੋਪਾ ਅਮਰੀਕਾ ਦੇ ਸੈਮੀਫਾਈਨਲ ਵਿਚ ਪਹੁੰਚਾਇਆ। ਹੁਣ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਵਿਚ ਖੇਡੇਗੀ।