ਸੱਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਕੋਹਲੀ ਇਕਲੌਤਾ ਭਾਰਤੀ
ਫ਼ੋਰਬਸ ਨੇ ਦੁਨੀਆ ਦੇ ਅਜਿਹੇ ਸੌ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਕਮਾਈ ਸੱਭ ਤੋਂ ਜ਼ਿਆਦਾ ਹੈ
Virat Kohli
ਨਿਊਯਾਰਕ, : ਫ਼ੋਰਬਸ ਨੇ ਦੁਨੀਆ ਦੇ ਅਜਿਹੇ ਸੌ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਕਮਾਈ ਸੱਭ ਤੋਂ ਜ਼ਿਆਦਾ ਹੈ ਅਤੇ ਇਸ ਲਿਸਟ 'ਚ ਇਕਲੌਤਾ ਭਾਰਤੀ ਖਿਡਾਰੀ ਵਿਰਾਟ ਕੋਹਲੀ 160 ਕਰੋੜ ਸਾਲਾਨਾ ਕਮਾਈ ਨਾਲ 83ਵੇਂ ਸਥਾਨ 'ਤੇ ਹੈ।
ਇਸ ਲਿਸਟ 'ਚ ਪਹਿਲੇ ਨੰਬਰ 'ਤੇ ਅਮਰੀਕੀ ਮੁੱਕੇਬਾਜ ਫ਼ਲਾਇਡ ਮੇਵੇਦਰ ਹੈ। ਉਸ ਦੀ ਕਮਾਈ 28.5 ਕਰੋੜ ਡਾਲਰ ਯਾਨੀ 1,911 ਕਰੋੜ ਰੁਪਏ ਹੈ। ਉਹ ਪਿਛਲੇ ਸੱਤ ਸਾਲਾਂ 'ਚ ਚੌਥੀ ਵਾਰ ਲਿਸਟ 'ਚ ਸ਼ਾਮਲ ਹੋਇਟਾ ਹੈ। ਉਥੇ ਹੀ ਇਸ ਲਿਸਟ 'ਚ ਕੋਈ ਵੀ ਮਹਿਲਾ ਖਿਡਾਰੀ ਨਹੀਂ ਹੈ। (ਏਜੰਸੀ)