ਜਿੱਤ ਤਾਂ ਮਿਲ ਗਈ ਪਰ ਟੀਮ ਵਿਚ ਅਜਿਹੇ ਤਜ਼ਰਬੇ ਭਾਰੀ ਨਾ ਪੈ ਜਾਣ

ਏਜੰਸੀ

ਖ਼ਬਰਾਂ, ਖੇਡਾਂ

ਸ਼੍ਰੀਲੰਕਾ ਦੀ ਟੀਮ ਦਾ ਪ੍ਰਦਰਸ਼ਨ ਪੂਰੇ ਵਿਸ਼ਵ ਕੱਪ ਵਿਚ ਬਹੁਤ ਔਸਤ ਰਿਹਾ ਸੀ।

Experiment before semi final match are not good for team india sri lanka world cup?

ਨਵੀਂ ਦਿੱਲੀ: ਸ਼ਨੀਵਾਰ ਨੂੰ ਸ਼੍ਰੀਲੰਕਾ ਵਿਰੁਧ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਹੀ ਟੀਮ ਇੰਡੀਆ ਦੀ ਜਿੱਤ ਦਿਖਾਈ ਦੇ ਰਹੀ ਸੀ। ਸ਼੍ਰੀਲੰਕਾ ਦੀ ਟੀਮ ਦਾ ਪ੍ਰਦਰਸ਼ਨ ਪੂਰੇ ਵਿਸ਼ਵ ਕੱਪ ਵਿਚ ਬਹੁਤ ਔਸਤ ਰਿਹਾ ਸੀ। ਇੰਗਲੈਂਡ ਵਿਰੁਧ ਮਿਲੀ ਇਕ ਹੀ ਜਿੱਤ ਸੀ ਜਿਸ ਨੂੰ ਸ਼੍ਰੀਲੰਕਾ ਦੀ ਵੱਡੀ ਜਿੱਤ ਕਿਹਾ ਜਾ ਸਕਦਾ ਹੈ। ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਵਰਗੀਆਂ ਕਮਜ਼ੋਰ ਟੀਮਾਂ ਵਿਰੁਧ ਹੀ ਸ਼੍ਰੀਲੰਕਾ ਜਿੱਤਿਆ ਸੀ। ਪੂਰੇ ਟੂਰਨਾਮੈਂਟ ਵਿਚ ਸਿਰਫ਼ ਇਕ ਵਾਰ ਸ਼੍ਰੀਲੰਕਾ ਦੀ ਟੀਮ 300 ਦੌੜਾਂ ਦੇ ਅੰਕੜਿਆਂ ਨੂੰ ਪਾਰ ਕੀਤਾ ਸੀ।

ਸ਼੍ਰੀਲੰਕਾ ਦੇ ਦੋ ਮੈਚ ਬਾਰਿਸ਼ ਦੀ ਵਜ੍ਹਾ ਕਰ ਕੇ ਰੱਦ ਵੀ ਹੋ ਗਏ ਸਨ। ਭਾਰਤ ਅਤੇ ਸ਼੍ਰੀਲੰਕਾ ਦੇ ਪ੍ਰਦਰਸ਼ਨ ਵਿਚ ਫਰਕ 19-20 ਦਾ ਨਹੀਂ ਬਲਕਿ 17-20 ਦਾ ਸੀ। ਇਸ ਲਈ ਭਾਰਤੀ ਟੀਮ ਲਈ ਜ਼ਿਆਦਾ ਤਣਾਅ ਦੀ ਗੱਲ ਕੋਈ ਨਹੀਂ ਸੀ। ਤਣਾਅ ਤਾਂ ਉਹਨਾਂ ਦੇ ਚਹੇਤਿਆਂ ਨੂੰ ਹੋ ਗਿਆ ਜਦੋਂ ਟੀਮ ਇੰਡੀਆ ਦੋ-ਦੋ ਬਦਲਾਵਾਂ ਨਾਲ ਮੈਦਾਨ ਵਿਚ ਉਤਰੀ। ਜੇ ਨਤੀਜਿਆਂ ਨਾਲ ਫ਼ੈਸਲਿਆਂ ਨੂੰ ਜਸਟੀਫਾਈ ਕਰਨਾ ਹੁੰਦਾ ਤਾਂ ਵਿਰਾਟ ਕੋਹਲੀ ਅਤੇ ਟੀਮ ਮੈਨੇਜਮੈਂਟ ਅਪਣੇ ਇਹਨਾਂ ਫ਼ੈਸਲਿਆਂ ਨੂੰ ਜ਼ਰੂਰ ਜਸਟੀਫਾਈ ਕਰ ਲੇਵੇਗੀ ਕਿਉਂ ਕਿ ਭਾਰਤ ਨੇ ਸ਼੍ਰੀ ਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ।

ਇਸ ਤਰ੍ਹਾਂ ਭਾਰਤੀ ਟੀਮ ਆਸਟ੍ਰੇਲੀਆ ਨਾਲ ਟੂਰਨਾਮੈਂਟ ਦੀ ਦੂਜੀ ਟੀਮ ਹੋ ਗਈ ਜੋ ਸਿਰਫ਼ ਇਕ ਮੈਚ ਹਾਰ ਕੇ ਸੈਮੀਫ਼ਾਈਨਲ ਵਿਚ ਪਹੁੰਚੀ। ਵਿਰਾਟ ਦੇ ਇਹਨਾਂ ਪ੍ਰਯੋਗਾਂ ’ਤੇ ਹਰ ਇਕ ਨੇ ਸਵਾਲ ਉਠਾਏ ਸਨ। ਇਹ ਸਵਾਲ ਬਿਲਕੁੱਲ ਜਾਇਜ਼ ਵੀ ਸਨ। ਇਸ ਵਿਸ਼ਵ ਕੱਪ ਵਿਚ ਜਿੰਨੀਆਂ ਸੱਟਾਂ ਭਾਰਤੀ ਖਿਡਾਰੀਆਂ ਨੂੰ ਲੱਗੀਆਂ ਉੰਨੀਆਂ ਕਿਸੇ ਹੋਰ ਟੀਮ ਨੂੰ ਨਹੀਂ ਲੱਗੀਆਂ। ਸ਼ਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ ਹੋਏ। ਵਿਜੇ ਸ਼ੰਕਰ ਵਿਸ਼ਵ ਕੱਪ ਤੋਂ ਬਾਹਰ ਹੋਏ।

ਭੁਵਨੇਸ਼ਵਰ ਕੁਮਾਰ ਨੂੰ ਮੈਚ ਵਿਚ ਸੱਟ ਲੱਗੀ ਸੀਅ ਅਤੇ ਉਹਨਾਂ ਨੂੰ ਵੀ ਕੁੱਝ ਮੈਚਾਂ ਵਿਚ ਪਲੇਇੰਗ 11 ਤੋਂ ਬਾਹਰ ਬੈਠਣਾ ਪਿਆ ਸੀ। ਇਹਨਾਂ ਗੇਂਦਬਾਜ਼ਾਂ ਤੋਂ ਇਲਾਵਾ ਅਜਿਹਾ ਕੋਈ ਖਿਡਾਰੀ ਟੀਮ ਵਿਚ ਨਹੀਂ ਸੀ ਜੋ ਪਾਰਟ ਟਾਈਮ ਗੇਂਦਬਾਜ਼ੀ ਕਰਦਾ ਹੋਵੇ। ਕੀ ਵਿਰਾਟ ਕੋਹਲੀ ਅਜਿਹੀ ਸੋਚ ਨਾਲ ਸੈਮੀਫ਼ਾਈਨਲ ਮੁਕਾਬਲੇ ਵਿਚ ਮੈਦਾਨ ਵਿਚ ਸਕਣਗੇ।