Australia Fire : ICC ਨੇ ਅੱਗ ਪੀੜਤਾਂ ਦੀ ਮਦਦ ਲਈ ਕ੍ਰਿਕਟ ਜਗਤ ਨੂੰ ਕੀਤੀ ਇਹ ਅਪੀਲ...

ਏਜੰਸੀ

ਖ਼ਬਰਾਂ, ਖੇਡਾਂ

ਅਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਹੋਈ ਹੈ ਭਿਆਨਕ ਅੱਗ

File Photo

ਨਵੀਂ ਦਿੱਲੀ :  ਅਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਹਰ ਕੋਈ ਚਿੰਤਿਤ ਹੈ। ਇਸ ਅੱਗ ਕਾਰਨ ਜੰਗਲ ਜਲ ਕੇ ਰਾਖ ਹੋ ਗਏ ਹਨ ਜਦਕਿ ਕਰੋੜਾ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਹੁਣ ਇੰਟਨੈਸ਼ਨਲ ਕ੍ਰਿਕਟ ਕਾਊਂਸਲ ਯਾਨੀ ਕਿ ਆਈਸੀਸੀ ਨੇ ਵੀ ਇਸ ਅੱਗ ਨੂੰ ਲੈ ਕੇ ਚਿੰਤਾ ਦਾ ਜ਼ਾਹਿਰ ਕੀਤੀ ਹੈ ਅਤੇ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਦਰਅਸਲ ਅਸਟ੍ਰੇਲੀਆਂ ਦੇ ਜੰਗਲਾਂ ਵਿਚ ਲੱਗੀ 'ਤੇ ਆਈਸੀਸੀ ਨੇ ਦੁਖ ਪ੍ਰਗਟ ਕਰਦਿਆ ਕ੍ਰਿਕਟ ਕਮਿਊਨਿਟੀ ਨੂੰ ਅੱਗ ਪੀੜਤਾਂ ਦੀ ਮਦਦ ਦੇ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਆਈਸੀਸੀ ਨੇ ਕਿਹਾ ਕਿ ਅੱਗ ਤੋਂ ਪ੍ਰਭਾਵਿਤ ਹੋਏ ਮਨੁੱਖ ਅਤੇ ਜੀਵ ਜੰਤੂਆਂ ਦੀ ਮਦਦ ਲਈ ਕ੍ਰਿਕਟ ਜਗਤ ਨੂੰ ਅੱਗੇ ਆਉਣਾ ਚਾਹੀਦਾ ਹੈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਸਾਲ ਅਸਟ੍ਰੇਲੀਆ ਵਿਚ ਟੀ-20 ਕ੍ਰਿਕਟ ਵਰਲਡ ਕੱਪ ਵੀ ਹੋਣਾ ਹੈ। ਇਸ ਸਬੰਧੀ ਆਈਸੀਸੀ ਨੇ ਅਪੀਲ ਕਰਦਿਆ ਕਿਹਾ ਹੈ ਕਿ ਅੱਗ ਪੀੜਤਾ ਦੀ ਮਦਦ ਕਰਨ ਲਈ ਇਸ ਸਾਲ ਹੋਣ ਵਾਲੇ ਟੀ-20 ਕ੍ਰਿਕਟ ਵਰਲਡ ਕੱਪ ਦੇ ਪ੍ਰਸ਼ੰਸਕਾਂ ਨੂੰ ਵੱਧ ਤੋਂ ਵੱਧ ਦਾਣ ਦੇਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਦੱਸ ਦਈਏ ਕਿ ਅਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਹੁਣ ਤੱਕ 1 ਕਰੋੜ 79 ਲੱਖ ਏਕੜ ਜੰਗਲ ਅੱਗ ਨਾਲ ਸੜ ਕੇ ਰਾਖ ਹੋ ਚੁੱਕਿਆ ਹੈ। ਇਸ ਵਿਚ 25 ਲੋਕਾਂ ਦੀ ਮੌਤ ਹੋਈ ਹੈ ਜਦਕਿ ਇਕ ਅਨੁਮਾਨ ਮੁਤਾਬਕ 48 ਕਰੋੜ ਤੋਂ ਵੱਧ ਜਾਨਵਰ ਇਸ ਅੱਗ ਨਾਲ ਸੜ ਕੇ ਮਰ ਗਏ ਹਨ। ਅਸਟ੍ਰੇਲੀਆ ਸਮੇਤ ਦੇਨੀਆਂ ਦੇ ਕਈ ਦੇਸ਼ਾਂ ਨੇ ਇਸ ਅੱਗ ਨੂੰ ਬੁਝਾਉਣ ਵਿਚ ਜੀਅ ਜਾਨ ਲਗਾ ਦਿੱਤੀ ਹੈ। ਖੁਦ ਕੁਦਰਤ ਵੀ ਇਸ ਅੱਗ ਨੂੰ ਬੁਝਾਉਣ ਲਈ ਅੱਗੇ ਆਇਆ ਹੈ ਭਾਵ ਦੋ ਦਿਨ ਪਹਿਲਾਂ ਅਸਟ੍ਰੇਲੀਆ ਵਿਚ ਕਾਫੀ ਬਾਰਿਸ਼ ਵੀ ਹੋਈ ਹੈ ਜਿਸ ਨਾਲ ਬਹੁਤ ਹੱਦ ਤੱਕ ਅੱਗ ਤੇ ਕਾਬੂ ਵੀ ਪਿਆ ਹੈ। ਖੈਰ ਅੱਗ ਨੂੰ ਪੂਰੀ ਤਰ੍ਹਾਂ ਬਝਾਉਣ ਦੀਆਂ ਕੌਸ਼ਿਸ਼ਆ ਅਜੇ ਜਾਰੀ ਹਨ।