ਭਾਰਤ-ਬੰਗਲਾਦੇਸ਼ ਮੈਚ: ਭਾਰਤ ‘ਚ ਪਹਿਲੀ ਵਾਰ ਹੋਵੇਗਾ ਡੇ-ਨਾਇਟ ਟੈਸਟ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੰਗਲਾਦੇਸ਼ ਬੋਰਡ ਅਗਲੇ ਮਹੀਨੇ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਦਿਨ-ਰਾਤ...

Day-night test match

ਨਵੀਂ ਦਿੱਲੀ: ਬੰਗਲਾਦੇਸ਼ ਬੋਰਡ ਅਗਲੇ ਮਹੀਨੇ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਦਿਨ-ਰਾਤ ਦਾ ਟੈਸਟ ਖੇਡਣ ਲਈ ਰਾਜੀ ਹੋ ਗਿਆ ਹੈ। ਬੰਗਲਾਦੇਸ਼ ਟੀਮ ਦੇ ਕੋਚ ਰਸੇਲ ਡੋਮਿੰਗੋ ਨੇ ਕਿਹਾ, ਈਡਨ ਗਾਰਡਨ ਸਟੇਡੀਅਮ ਵਿਚ ਭਾਰਤ ਦੇ ਖਿਲਾਫ਼ ਇਕ ਵੱਡਾ ਮੈਚ ਹੋਵੇਗਾ। ਇਹ ਸ਼ਾਨਦਾਰ ਮੌਕਾ ਹੈ। ਭਾਰਤ ਨੇ ਵੀ ਹੁਣ ਤੱਕ ਦਿਨ-ਰਾਤ ਦਾ ਟੈਸਟ ਨਹੀਂ ਖੇਡਿਆ ਹੈ। ਇਹ ਦੋਨਾਂ ਟੀਮਾਂ ਦੇ ਲਈ ਨਵਾ ਹੈ ਅਤੇ ਦੋਨਾਂ ਨੂੰ ਇਕ ਦੂਜੇ ਦੇ ਕਰੀਬ ਲੈ ਕੇ ਆਵੇਗਾ। ਕਲਕੱਤਾ ਟੈਸਟ 22 ਨਵੰਬਰ ਤੋਂ ਖੇਡਿਆ ਜਾਵੇਗਾ।

ਇਸ ਤੋਂ ਪਹਿਲਾ ਦਿਨ-ਰਾਤ ਦੇ ਟੈਸਟ ਲਈ ਰਾਜੀ ਨਹੀਂ ਸੀ ਟੀਮ ਇੰਡੀਆ

ਇਹ ਭਾਰਤ ਦਾ ਪਹਿਲਾ ਦਿਨ-ਰਾਤ ਦਾ ਟੈਸਟ ਮੈਚ ਹੋਵੇਗਾ ਨਾਲ ਹੀ ਇਹ ਭਾਰਤ ਵਿਚ ਖੇਡਿਆ ਜਾਣ ਵਾਲਾ ਪਹਿਲਾ ਦਿਨ-ਰਾਤ ਦਾ ਟੈਸਟ ਹੋਵੇਗਾ। ਭਾਰਤੀ ਟੀਮ ਹਾਲਾਂਕਿ ਇਸ ਤੋਂ ਪਹਿਲਾਂ ਦਿਨ-ਰਾਤ ਦੇ ਟੈਸਟ ਮੈਚ ਨੂੰ ਲੈ ਰਾਜੀ ਨਹੀਂ ਸੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੋਰਭ ਗਾਂਗੁਲੀ ਨੇ ਬੀਸੀਸੀਆਈ ਪ੍ਰਮੁੱਖ ਅਹੁਦਾ ਸੰਭਾਲਣ ਤੋਂ ਬਾਅਦ ਦਿਨ-ਰਾਤ ਦਾ ਟੈਸਟ ਖੇਡਣ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਨੂੰ ਮਨਾ ਲਿਆ ਸੀ। ਇਸ ਤੋਂ ਬਾਅਦ ਗੇਂਦ ਬੀਸੀਬੀ ਦੇ ਪਾਲੇ ਵਿਚ ਗਈ ਸੀ। ਬੀਸੀਬੀ ਨੇ ਮੰਗਲਵਾਰ ਨੂੰ ਬੀਸੀਸੀਆਈ ਦੇ ਪ੍ਰਤਾਵ ਨੂੰ ਮੰਜ਼ੂਰ ਕਰ ਲਿਆ ਹੈ।

ਭਾਰਤ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ, ਸ਼ਾਕਿਬ ‘ਤੇ ਲੱਗੀ 2 ਸਾਲ ਦੀ ਪਾਬੰਦੀ

ਗਾਂਗੁਲੀ ਨੇ ਹਮੇਸ਼ਾ ਪਿੰਕ ਬਾਲ ਕ੍ਰਿਕਟ ਦੀ ਵਕਾਲਤ ਕੀਤੀ ਹੈ ਉਹ 2016-17 ਵਿਚ ਜਦ ਤਕਨੀਕੀ ਕਮੇਟੀ ਦੇ ਮੈਂਬਰ ਸੀ, ਉਦੋਂ ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿਚ ਵੀ ਪਿੰਕ ਬਾਲ ਦੇ ਉਪਯੋਗ ਦੀ ਸ਼ਿਫ਼ਾਰਿਸ਼ ਕੀਤੀ ਸੀ। ਗਾਂਗੁਲੀ ਨੇ ਉਸ ਸਮੇਂ ਦਿਨ-ਰਾਤ ਦੇ ਮੈਚ ਦੀ ਵਕਾਲਤ ਕੀਤੀ ਸੀ। ਗਾਂਗੁਲੀ ਦੀ ਸੁਝਾਅ ਹੈ ਕਿ ਦਿਨ-ਰਾਤ ਦੇ ਟੈਸਟ ਮੈਚ ਤੋਂ ਟੈਸਟ ਕ੍ਰਿਕਟ ਨੂੰ ਵੱਧ-ਵੱਧ ਦਰਸ਼ਕ ਮਿਲ ਸਕਣਗੇ।

ਹੁਣੇ ਦੱਖਣੀ ਅਫ਼ਰੀਕਾ ਦੇ ਨਾਲ ਰਾਂਚੀ ਵਿਚ ਖੇਡੇ ਗਏ ਤੀਜੇ ਟੈਸਟ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਦਰਸ਼ਕ ਦੀ ਘੱਟ ਸੰਖਿਆ ਨੂੰ ਲੈ ਕੇ ਨਾਰਾਜਗੀ ਜਾਹਿਰ ਕੀਤੀ ਸੀ। ਕੋਹਲੀ ਨੇ ਇਸਤੋਂ ਬਾਅਦ ਭਾਰਤ ਵਿਚ ਪੰਜ ਟੈਸਟ ਸੈਂਟਰ ਬਣਾਏ ਜਾਣ ਦੀ ਗੱਲ ਕਹੀ ਸੀ। ਬੰਗਲਾਦੇਸੀ ਟੀਮ ਬੁੱਧਵਾਰ ਨੂੰ ਭਾਰਤ ਪਹੁੰਚ ਰਹੀ ਹੈ। ਇਹ ਭਾਰਤ ਦੇ ਨਾਲ ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡੇਗੀ।