ਵਿਸ਼ਵ ਕੱਪ 2019 : ਭਾਰਤ-ਨਿਊਜ਼ੀਲੈਂਡ ਵਿਚਕਾਰ ਮੀਂਹ ਕਾਰਨ ਰੁਕਿਆ ਖੇਡ

ਏਜੰਸੀ

ਖ਼ਬਰਾਂ, ਖੇਡਾਂ

ਜੇ ਰਾਤ 11 ਵਜੇ ਤਕ ਮੈਚ ਸ਼ੁਰੂ ਨਾ ਹੋਇਆ ਤਾਂ ਭਲਕੇ ਬੁਧਵਾਰ ਦੁਪਹਿਰ 3 ਵਜੇ ਮੈਚ ਸ਼ੁਰੂ ਹੋਵੇਗਾ

ICC CWC 2019 : Ind vs NZ match rain stops play after 46 overs

ਮੈਨਚੈਸਟਰ : ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫ਼ਾਈਨਲ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੁੱਕ ਗਿਆ ਹੈ। 

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਮਾਰਟਿਨ ਗੁਪਟਿਲ 1 ਦੌੜ ਦੇ ਨਿੱਜੀ ਸਕੋਰ 'ਤੇ ਬੁਮਰਾਹ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਹੈਨਰੀ ਨਿਕੋਲਸ ਅਤੇ ਕੇਨ ਵਿਲੀਅਮਸਨ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 50 ਦੇ ਪਾਰ ਲੈ ਗਏ। ਭਾਰਤ ਨੂੰ ਦੂਜੀ ਸਫ਼ਲਤਾ ਹੈਨਰੀ ਨਿਕੋਲਸ (28) ਦੇ ਰੂਪ ਵਿਚ ਰਵਿੰਦਰ ਜਡੇਜਾ ਨੇ ਦਿਵਾਈ।

ਇਸ ਦੌਰਾਨ ਕੇਨ ਵਿਲੀਅਮਸਨ ਨੇ ਕਪਤਾਨੀ ਪਾਰੀ ਖੇਡਦਿਆਂ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ ਪਰ ਉਹ ਵੀ ਆਪਣੀ 67 ਤੋਂ ਅੱਗੇ ਨਾ ਲਿਜਾ ਸਕੇ ਅਤੇ ਯੁਜਵੇਂਦਰ ਚਾਹਲ ਦੀ ਗੇਂਦ 'ਤੇ ਰਵਿੰਦਰ ਜਡੇਜਾ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਨੀਸ਼ਮ ਵੀ ਕੁਝ ਖਾਸ ਨਾਲ ਕਰ ਸਕੇ ਅਤੇ 12 ਦੌਡ਼ਾਂ ਬਣਾ ਪੰਡਯਾ ਦੀ ਗੇਂਦ 'ਤੇ ਕਾਰਤਿਕ ਨੂੰ ਕੈਚ ਦੇ ਬੈਠੇ। ਇਕ ਪਾਸੇ ਰੌਸ ਟੇਲਰ ਨੇ ਪਾਰੀ ਸੰਭਾਲੀ ਰੱਖੀ ਅਤੇ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ।

ਮੀਂਹ ਕਾਰਨ ਖੇਡ ਰੁਕਣ ਤਕ ਨਿਊਜ਼ੀਲੈਂਡ ਟੀਮ ਨੇ 46.1 ਓਵਰਾਂ 'ਚ 5 ਵਿਕਟਾਂ ਗੁਆ ਕੇ 211 ਦੌੜਾਂ ਬਣਾ ਲਈਆਂ ਸਨ। ਜੇ ਰਾਤ 11 ਵਜੇ ਤਕ ਮੈਚ ਸ਼ੁਰੂ ਨਾ ਹੋਇਆ ਤਾਂ ਭਲਕੇ ਬੁਧਵਾਰ ਦੁਪਹਿਰ 3 ਵਜੇ ਮੈਚ ਸ਼ੁਰੂ ਹੋਵੇਗਾ।