ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਨੇ ਗੇਂਦਬਾਜ਼ਾਂ ਨੂੰ ਕੀਤਾ ਨਿਰਾਸ਼: ਰਹਾਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਦੌਰੇ 'ਤੇ ਗਈ ਭਾਰਤੀ ਟੀਮ ਨੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ ਤਕ ਹੀ 1-3 ਨਾਲ ਗਵਾ ਦਿਤੀ ਹੈ...........

Ajinkya Rahane

ਲੰਡਨ : ਇੰਗਲੈਂਡ ਦੌਰੇ 'ਤੇ ਗਈ ਭਾਰਤੀ ਟੀਮ ਨੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ ਤਕ ਹੀ 1-3 ਨਾਲ ਗਵਾ ਦਿਤੀ ਹੈ। ਲੜੀ ਦੇ 5ਵੇਂ ਅਤੇ ਆਖ਼ਰੀ ਟੈਸਟ ਦੇ ਚਲਦਿਆਂ ਭਾਰਤੀ ਟੀਮ ਦੇ ਉਪ ਕਪਤਾਨ ਅਜਿੰਕੇ ਰਹਾਣੇ ਨੇ ਕਿਹਾ ਕਿ ਸਾਡੀ ਮਜਬੂਤ ਦਿਖਣ ਵਾਲੀ ਬੱਲੇਬਾਜ਼ੀ ਦੇ ਫ਼ਲਾਪ ਹੋਣ ਕਾਰਨ ਸਾਡੇ ਗੇਂਦਬਾਜ਼ਾਂ ਤੋਂ ਵੀ ਉਨ੍ਹਾਂ ਦੀ ਵਾਹ-ਵਾਹੀ ਖੋਹੀ ਗਈ। ਟੀਮ ਦੀ ਬੱਲੇਬਾਜ਼ੀ ਦੇ ਫ਼ਲਾਪ ਹੋਣ ਦੇ ਚਲਦਿਆਂ ਹੀ ਸਾਡੇ ਗੇਂਦਬਾਜ਼ਾਂ ਨੂੰ ਵੀ ਨਿਰਾਸ਼ਾ ਮਿਲੀ ਹੈ।

ਰਹਾਣੇ ਨੇ ਕਿਹਾ ਕਿ ਅਸੀਂ ਅਜਿਹਾ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਬਤੌਰ ਬੱਲੇਬਾਜ਼ੀ ਗਰੁਪ ਸਾਡੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਸਾਡੇ ਕੋਲ ਇਕ ਤਜ਼ਰਬੇਕਾਰ ਬੱਲੇਬਾਜ਼ੀ ਕ੍ਰਮ ਹੈ, ਇਸ ਦੇ ਬਾਵਜੂਦ ਅਸੀਂ ਫ਼ਲਾਪ ਰਹੇ। ਅਸੀਂ ਮੰਨਦੇ ਹਾਂ ਕਿ ਬੱਲੇਬਾਜ਼ੀ ਕਾਰਨ ਹੀ ਅਸੀਂ ਲੜੀ ਗਵਾਈ ਹੈ।  (ਏਜੰਸੀ)