ਕੋਹਲੀ ਨੇ ਪੰਤ ਦੀ ਕੀਤਾ ਬਚਾਅ, ਕਿਹਾ- ਗਲਤੀਆਂ ਨਾਲ ਹੀ ਸਿਖਦੇ ਹਾਂ

ਏਜੰਸੀ

ਖ਼ਬਰਾਂ, ਖੇਡਾਂ

ਕੋਹਲੀ ਨੇ ਰਵਿੰਦਰ ਜਡੇਜਾ ਦੀ ਸ਼ਲਾਘਾ ਕੀਤੀ ਜਿਸ ਨੇ ਫ਼ੀਲਡਿੰਗ ਵਿਚ ਫ਼ੁਰਤੀ ਦਿਖਾਉਣ ਤੋਂ ਬਾਅਦ ਸ਼ੇਰ ਦੀ ਤਰ੍ਹਾਂ ਬੱਲੇਬਾਜ਼ੀ ਕੀਤੀ।

Kohli goes easy on Pant, says will learn from mistakes

ਮੈਨਚੈਸਟਰ : ਨਿਊਜ਼ੀਲੈਂਡ ਵਿਰੁਧ ਵਿਸ਼ਵ ਕੱਪ ਸੈਮੀਫ਼ਾਈਨਲ ਵਿਚ ਖ਼ਰਾਬ ਸ਼ਾਟ ਖੇਡ ਕੇ ਆਊਟ ਹੋਏ ਰਿਸ਼ਭ ਪੰਤ 'ਤੇ ਭਾਂਵੇ ਹੀ ਸਵਾਲ ਉਠ ਰਹੇ ਹੋਣ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਨੌਜਵਾਨ ਬੱਲੇਬਾਜ਼ ਦਾ ਬਚਾਅ ਕੀਤਾ। ਕੋਹਲੀ ਨੇ ਕਿਹਾ, ''ਉਹ ਅਜੇ ਨੌਜਵਾਨ ਹਨ। ਮੈਂ ਵੀ ਜਦੋਂ ਛੋਟਾ ਸੀ ਤਦ ਮੈਂ ਵੀ ਕਾਫੀ ਗਲਤੀਆਂ ਕੀਤੀਆਂ। ਉਹ ਵੀ ਸਿਖ ਜਾਵੇਗਾ। ਉਹ ਬਾਅਦ ਵਿਚ ਸੋਚੇਗਾ ਕਿ ਮੈਂ ਉਸ ਸਮੇਂ ਗਲਤੀਆਂ ਕੀਤੀਆਂ ਸੀ। ਉਸ ਨੂੰ ਹੁਣ ਤੋਂ ਸਮਝ ਆ ਰਿਹਾ ਹੈ।''

ਕੋਹਲੀ ਨੇ ਪੰਤ ਅਤੇ ਹਾਰਦਿਕ ਵਿਚਾਲੇ ਹੋਈ ਛੋਟੀ ਸਾਂਝੇਦਾਰੀ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ, ''ਪੰਤ ਨੇ ਹਾਰਦਿਕ ਦੇ ਨਾਲ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ। 4 ਵਿਕਟਾਂ ਡਿਗਣ ਤੋਂ ਬਾਅਦ ਉਹ ਜਿਸ ਤਰ੍ਹਾਂ ਖੇਡੇ ਉਹ ਸ਼ਾਨਦਾਰ ਸੀ। ਉਹ ਇਸ ਨਾਲ ਮਜ਼ਬੂਤੀ ਨਾਲ ਨਿਖਰ ਜਾਵੇਗਾ। ਦੇਸ਼ ਲਈ ਖੇਡਣਾ ਸਾਰਿਆਂ ਲਈ ਮਾਣ ਦੀ ਗੱਲ ਹੈ ਅਤੇ ਗ਼ਲਤੀਆਂ ਕਰਨ 'ਤੇ ਸਭ ਤੋਂ ਵੱਧ ਨਿਰਾਸ਼ਾ ਖਿਡਾਰੀ ਨੂੰ ਹੀ ਹੁੰਦੀ ਹੈ। ਬਾਹਰ ਤੋਂ ਇਹ ਗਲਤੀ ਦਿਸਦੀ ਹੈ ਪਰ ਮੈਦਾਨ ਦੇ ਅੰਦਰ ਜੋ ਖਿਡਾਰੀ ਇਸ ਨੂੰ ਕਰਦਾ ਹੈ, ਉਸ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਪੰਤ ਕੋਲ ਹੁਨਰ ਹੈ। ਪੰਤ ਹੀ ਨਹੀਂ ਹਾਰਦਿਕ ਨੇ ਵੀ ਖ਼ਰਾਬ ਸ਼ਾਟ ਖੇਡਿਆ। ਖੇਡ ਵਿਚ ਇਹ ਹੁੰਦਾ ਹੈ। ਤੁਸੀਂ ਗ਼ਲਤੀਆਂ ਕਰਦੇ ਹੋ ਅਤੇ ਕਈ ਵਾਰ ਗਲਤ ਫ਼ੈਸਲੇ ਲੈਂਦੇ ਹੋ। ਇਸ ਨੂੰ ਸਵੀਕਾਰ ਕਰਨਾ ਪੈਂਦਾ ਹੈ।

ਕੋਹਲੀ ਨੇ ਰਵਿੰਦਰ ਜਡੇਜਾ ਦੀ ਸ਼ਲਾਘਾ ਕੀਤੀ ਜਿਸ ਨੇ ਫ਼ੀਲਡਿੰਗ ਵਿਚ ਫ਼ੁਰਤੀ ਦਿਖਾਉਣ ਤੋਂ ਬਾਅਦ ਸ਼ੇਰ ਦੀ ਤਰ੍ਹਾਂ ਬੱਲੇਬਾਜ਼ੀ ਕੀਤੀ। ਕੋਹਲੀ ਨੇ ਸੰਜੇ ਮਾਂਜਰੇਕਰ ਦੇ ਟੁਕੜਿਆਂ ਵਿਚ ਪ੍ਰਦਰਸ਼ਨ ਕਰਨ ਵਾਲੇ ਬਿਆਨ ਦੇ ਉਲਟ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਪਿਛਲੇ ਹਫ਼ਤੇ ਜੋ ਕੁਝ ਹੋਇਆ, ਉਸ ਤੋਂ ਬਾਅਦ ਜਡੇਜਾ ਨੂੰ ਕੁਝ ਕਹਿਣ ਦੀ ਜ਼ਰੂਰਤ ਸੀ। ਉਹ ਮੈਦਾਨ ਵਿਚ ਉਤਰ ਕੇ ਪ੍ਰਦਰਸ਼ਨ ਕਰਨ ਲਈ ਬੇਤਾਬ ਸੀ।