ਟੀਮ ਇੰਡੀਆ ਦੀ ਹਾਰ ਤੋਂ ਬਾਅਦ ਧੋਨੀ ਦੇ ਸੰਨਿਆਸ 'ਤੇ ਉਠੇ ਸਵਾਲ

ਏਜੰਸੀ

ਖ਼ਬਰਾਂ, ਖੇਡਾਂ

ਵਿਰਾਟ ਕੋਹਲੀ ਨੇ ਧੋਨੀ ਦੇ ਸੰਨਿਆਸ ਵਾਲੇ ਸਵਾਲ ਤੇ ਦਿੱਤਾ ਜਵਾਬ

MS Dhoni

ਨਵੀਂ ਦਿੱਲੀ- ਵਰਲਡ ਕੱਪ ਸੈਮੀਫਾਈਨਲ ਮੈਚ ਵਿਚ ਭਾਰਤੀ ਟੀਮ ਦੀ ਹਾਰ ਨਾਲ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਦਾ ਸਵਾਲ ਇਕ ਵਾਰ ਫਿਰ ਤੋਂ ਉੱਠ ਚੁੱਕਾ ਹੈ। ਆਈਸੀਸੀ ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਵਿਚ ਨਿਊਂਜੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਜਦੋਂ ਕਪਤਾਨ ਵਿਰਾਟ ਕੋਹਲੀ ਪ੍ਰੈਸ ਕਾਨਫਰੰਸ ਵਿਚ ਆਏ ਤਾਂ ਇਹ ਸਵਾਲ ਇਕ ਵਾਰ ਫਿਰ ਧੋਨੀ ਦੇ ਸੰਨਿਆਸ ਦਾ ਸਵਾਲ ਇਕ ਵਾਰ ਫਿਰ ਤੋਂ ਖੜਾ ਹੋ ਗਿਆ।

ਵਿਰਾਟ ਕੋਹਲੀ ਨੇ ਧੋਨੀ ਦੇ ਸੰਨਿਆਸ ਵਾਲੇ ਸਵਾਲ ਤੇ ਕਿਹਾ ਕਿ 'ਨਹੀਂ ਉਹਨਾਂ ਨੇ ਅਜੇ ਤੱਕ ਸਾਨੂੰ ਇਸ ਬਾਰੇ ਕੁੱਝ ਨਹੀਂ ਦੱਸਿਆ''' ਕੋਹਲੀ ਤੋਂ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੂੰ ਸੈਮੀਫਾਈਨਲ ਵਿਚ ਹਾਰਦਿਕ ਪਾਂਡੇ ਤੋਂ ਬਾਅਦ ਕਿਉਂ ਭੇਜਿਆ ਗਿਆ ਤਾਂ ਕਪਤਾਨ ਨੇ ਕਿਹਾ ਕਿ ਕੁੱਝ ਮੈਚਾਂ ਤੋਂ ਬਾਅਦ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਸੀ ਕਿ ਜੇ ਮੈਚ ਦੀ ਸਥਿਤੀ ਖਰਾਬ ਹੁੰਦੀ ਹੈ ਤਾਂ ਉਹ ਮੈਚ ਦੀ ਵਾਂਗ ਡੋਰ ਸੰਭਾਲੀ ਰੱਖਣਗੇ ਜਿਵੇਂ ਉਹਨਾਂ ਨੇ ਅੱਜ ਕੀਤਾ ਹੈ ਜਾਂ ਫਿਰ ਜਦੋਂ ਅਜਿਹੀ ਸਥਿਤੀ ਬਣਦੀ ਹੈ ਕਿ ਜਦੋਂ ਛੇ, ਸੱਤ ਓਵਰ ਬਚਦੇ ਹਨ ਤਾਂ ਧੋਨੀ ਵੱਡੇ ਸ਼ਾਟਸ  ਲਈ ਜਾ ਸਕਦੇ ਹਨ।

ਇਸ ਵਿਸ਼ਵ ਕੱਪ ਵਿਚ ਐਮ ਐਸ ਧੋਨੀ ਦੀ ਸਟ੍ਰਾਈਕ ਰੇਟ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਹਨ। ਵਿਰਾਟ ਕੋਹਲੀ ਨੇ ਸੈਮੀਫਾਈਨਲ ਵਿਚ ਧੋਨੀ ਦੀ ਬੱਲੇਬਾਜੀ ਨੂੰ ਲੈ ਕੇ ਕਿਹਾ, ''ਬਾਹਰ ਤੋਂ ਦੇਖਣਾ ਹਮੇਸ਼ਾ ਆਸਾਨ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਇਹ ਹੋ ਸਕਦਾ ਸੀ ਉਹ ਹੋ ਸਕਦਾ ਸੀ ਪਰ ਅੱਜ ਉਹ ਜਡੇਜਾ ਨਾਲ ਬੱਲੇਬਾਜੀ ਕਰ ਰਹੇ ਸਨ ਅਤੇ ਉਨ੍ਹਾਂ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੇ ਬੱਲੇਬਾਜੀ ਕਰਨ ਆਉਣਾ ਸੀ।

ਇਸ ਲਈ ਧੋਨੀ ਦਾ ਇੱਕ ਪਾਸਾ ਸੰਭਾਲਨਾ ਜਰੂਰੀ ਸੀ ਕਿਉਂਕਿ ਦੂਜੇ ਪਾਸੇ ਤੋਂ ਜਡੇਜਾ ਵਧੀਆ ਖੇਡ ਰਹੇ ਸਨ। ਕਪਤਾਨ ਨੇ ਕਿਹਾ ,  ਤੁਹਾਨੂੰ ਇੱਕ ਮਜਬੂਤ ਸਾਂਝੇਦਾਰੀ ਚਾਹੀਦੀ ਹੁੰਦੀ ਹੈ ਅਤੇ ਮਾੜੇ ਹਾਲਤ ਤੋਂ 100 ਦੌੜਾਂ ਦੀ ਸਾਂਝੇਦਾਰੀ ਕਰਨਾ ਚੰਗਾ ਹੈ। ਮੈਨੂੰ ਲੱਗਦਾ ਹੈ ਕਿ ਇੱਕ ਖਿਡਾਰੀ ਇੱਕ ਪਾਸੇ 'ਤੇ ਆਰਾਮ ਨਾਲ ਖੇਡੇ ਅਤੇ ਤੇਜੀ ਨਾਲ ਦੌੜਾਂ ਬਣਾਵੇ, ਅਜਿਹਾ ਕਰਨ ਨਾਲ ਹੀ ਸਹੀ ਸੰਤੁਲਨ ਬਣਦਾ ਹੈ।

ਧੋਨੀ ਨੇ ਇਸ ਮੈਚ ਵਿਚ 72 ਗੇਂਦਾਂ ਤੇ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਦੱਸ ਦਈਏ ਕਿ ਭਾਰਤ ਨੂੰ ਨਿਊਜ਼ੀਲੈਂਡ ਨੇ ਪਹਿਲੇ ਸੈਮੀਫਾਈਨਲ ਵਿਚ 18 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੌਰਾਨ ਨਿਊਜ਼ੀਲੈਡ ਲਗਾਤਾਰ ਦੂਜੀ ਵਾਰ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਟੀਮ ਬਣ ਚੁੱਕੀ ਹੈ।