Olympics ਮਿਸ਼ਨ ਦਾ ਸਿਹਰਾ ਲੈਣ ਲਈ ਦਿੱਲੀ ਸਰਕਾਰ ਨੇ ਬੈਨਰ ਤਾਂ ਲਗਵਾਏ ਪਰ ਮਦਦ ਨਹੀਂ ਕੀਤੀ- ਐਥਲੀਟ

ਏਜੰਸੀ

ਖ਼ਬਰਾਂ, ਖੇਡਾਂ

ਟੋਕੀਉ ਉਲੰਪਿਕ 2020 ਭਾਰਤ ਲਈ ਬੇਹੱਦ ਖ਼ਾਸ ਰਿਹਾ। ਭਾਰਤ ਨੇ ਹੁਣ ਤੱਕ ਉਲੰਪਿਕ ਇਤਿਹਾਸ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ ਕੁੱਲ 7 ਮੈਡਲ ਅਪਣੇ ਨਾਂਅ ਕੀਤੇ।

Delhi govt never gave us monetary help for Olympic preparation: Athletes

ਨਵੀਂ ਦਿੱਲੀ: ਟੋਕੀਉ ਉਲੰਪਿਕ 2020 ਭਾਰਤ ਲਈ ਬੇਹੱਦ ਖ਼ਾਸ ਰਿਹਾ। ਭਾਰਤ ਨੇ ਹੁਣ ਤੱਕ ਉਲੰਪਿਕ ਇਤਿਹਾਸ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ ਕੁੱਲ 7 ਮੈਡਲ ਅਪਣੇ ਨਾਂਅ ਕੀਤੇ। ਇਸ ਵਿਚਾਲੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਅਲੋਚਨਾ ਵੀ ਸ਼ੁਰੂ ਹੋ ਗਈ ਹੈ। ਇਹਨਾਂ ਵਿਚ ਦਿੱਲੀ ਸਰਕਾਰ ਵੀ ਸਵਾਲਾਂ ਦੇ ਘੇਰੇ ਵਿਚ ਹੈ।

ਹੋਰ ਪੜ੍ਹੋ: ਹੰਗਾਮੇ 'ਤੇ ਭਾਵੁਕ ਹੋਏ ਨਾਇਡੂ, ਕਿਹਾ, 'ਮੈਂਬਰਾਂ ਦੇ ਵਤੀਰੇ ਕਾਰਨ ਮੈਂ ਸਾਰੀ ਰਾਤ ਸੁੱਤਾ ਨਹੀਂ'

ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਜੇਕਰ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਅਤੇ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਉਹ ਦੇਸ਼ ਲਈ ਕਈ ਹੋਰ ਮੈਡਲ ਜਿੱਤ ਸਕਦੇ ਹਨ। ਦਿੱਲੀ ਦੇ ਇਕ ਖਿਡਾਰੀ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਨੇ ਉਲੰਪਿਕ ਮਿਸ਼ਨ ਦਾ ਸਿਹਰਾ ਲੈਣ ਲਈ ਸ਼ਹਿਰ ਭਰ ਵਿਚ ਬੈਨਰ ਤਾਂ ਬਹੁਤ ਲਗਵਾਏ ਪਰ ਖਿਡਾਰੀਆਂ ਨੂੰ ਉਹਨਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੋਈ ਆਰਥਕ ਮਦਦ ਮੁਹੱਈਆ ਨਹੀਂ ਕਰਵਾਈ।

ਹੋਰ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਸਕੂਲਾਂ ਵਿਚ ਰੋਜ਼ਾਨਾ ਕੀਤੇ ਜਾਣ 10,000 RT-PCR ਟੈਸਟ

ਦੱਸ ਦਈਏ ਕਿ ਇਸ ਵਾਰ ਉਲੰਪਿਕ ਖੇਡਾਂ ਵਿਚ ਦਿੱਲੀ ਦੇ 5 ਐਥਲੀਟਸ ਨੇ ਹਿੱਸਾ ਲਿਆ ਸੀ। ਇਹਨਾਂ ਵਿਚ ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ, ਸ਼ੂਟਰ ਦੀਪਕ ਕੁਮਾਰ ਅਤੇ ਦੋ 400 ਮੀਟਰ ਦੌੜਾਕ ਅਮੋਜ ਜੈਕਬ ਤੇ ਸਾਰਥਕ ਭਾਂਬਰੀ ਦੇ ਬੈਨਰ ਦਿੱਲੀ ਵਿਚ ਲਗਾਏ ਗਏ ਹਨ। ਰਾਜੌਰੀ ਗਾਰਡਨ ਦੇ ਰਹਿਣ ਵਾਲੇ 22 ਸਾਲਾ ਭਾਂਬਰੀ ਨੇ ਕਿਹਾ, “ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਦਿੱਲੀ ਸਰਕਾਰ ਕਦੀ ਮੇਰੀ ਮਦਦ ਲਈ ਨਹੀਂ ਆਈ। ਮੈਨੂੰ ਕਦੀ ਕੋਈ ਆਰਥਕ ਮਦਦ ਨਹੀਂ ਦਿੱਤੀ ਗਈ। ਦਿੱਲੀ ਵਿਚ ਪੋਸਟਰ ਲਗਾਏ ਗਏ ਹਨ ਕਿ ‘ਦਿੱਲੀਬੋਲੇ ਜਿੱਤ ਕੇ ਆਉਣਾ’, ਕਿਵੇਂ ਜਿੱਤ ਕੇ ਆਉਣਾ?”

ਹੋਰ ਪੜ੍ਹੋ: ਭਾਰਤੀ ਕ੍ਰਿਕਟ ਵਿਚ ਹੋਵੇਗਾ ਵੱਡਾ ਬਦਲਾਅ: ਟੀਮ ਤੋਂ ਵੱਖ ਹੋ ਸਕਦੇ ਹਨ ਮੁੱਖ ਕੋਚ ਰਵੀ ਸ਼ਾਸਤਰੀ

ਸਾਰਥਕ ਨੇ ਕਿਹਾ ਕਿ, ‘ਉਹਨਾਂ ਨੇ ਕਿਤੇ ਦੇਖਿਆ ਹੈ ਕਿ ਉਲੰਪਿਕ ਲਈ ਹੋਰਡਿੰਗ ਅਤੇ ਪੋਸਟਰ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ।’ ਖਿਡਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਐਥਲੀਟਸ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਪਰ ਖਿਡਾਰੀਆਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਸਕਿਆ ਹੈ।