ਉਲੰਪਿਕ: ਸੋਨ ਤਮਗਾ ਜੇਤੂ ਨੀਰਜ ਚੋਪੜਾ ਦੇ ਨਾਂਅ 'ਤੇ ਫੈਲੋਸ਼ਿਪ ਦੇਵੇਗੀ ਗੋਰਖਪੁਰ ਯੂਨੀਵਰਸਿਟੀ
ਉਲੰਪਿਕ ਖੇਡਾਂ ਵਿਚ ਸੋਨ ਤਮਗਾ ਜੇਤੂ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੇ ਨਾਂਅ ’ਤੇ ਉੱਤਰ ਪ੍ਰਦੇਸ਼ ਦੀ ਗੋਰਖਪੁਰ ਯੂਨੀਵਰਸਿਟੀ ਨੇ ਫੈਲੋਸ਼ਿਪ ਦੇਣ ਦਾ ਫੈਸਲਾ ਕੀਤਾ
ਨਵੀਂ ਦਿੱਲੀ: ਟੋਕੀਉ ਉਲੰਪਿਕ ਖੇਡਾਂ ਵਿਚ ਸੋਨ ਤਮਗਾ ਜੇਤੂ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੇ ਨਾਂਅ ’ਤੇ ਉੱਤਰ ਪ੍ਰਦੇਸ਼ ਦੀ ਗੋਰਖਪੁਰ ਯੂਨੀਵਰਸਿਟੀ ਨੇ ਫੈਲੋਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ 32 ਕਰੋੜ ਰੁਪਏ ਦਾ ਪ੍ਰਸਤਾਵ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਗੁਰੂ ਗੋਰਕਸ਼ਨਾਥ ਫੈਲੋਸ਼ਿਪ ਵੀ ਦਿੱਤੀ ਜਾਵੇਗੀ।
ਹੋਰ ਪੜ੍ਹੋ: ਸ਼ਿਵਸੈਨਾ ਦਾ ਸਵਾਲ- ਰਾਜੀਵ ਗਾਂਧੀ ਨੇ ਹਾਕੀ ਨਹੀਂ ਚੁੱਕੀ ਤਾਂ ਮੋਦੀ ਨੇ ਕ੍ਰਿਕਟ ਵਿਚ ਕੀ ਕੀਤਾ?
ਯੂਨੀਵਰਸਿਟੀ ਵੱਲੋਂ ਸਰਕਾਰ ਨੂੰ ਭੇਜੇ ਗਏ 32 ਕਰੋੜ ਰੁਪਏ ਦੇ ਪ੍ਰਸਤਾਵ ਤਹਿਤ ਸਿੰਥੈਟਿਕ ਐਥਲੈਟਿਕ ਟ੍ਰੈਕ, ਹਾਕੀ ਐਸਟ੍ਰੋਟਰਫ, ਅੰਤਰਰਾਸ਼ਟਰੀ ਪੱਧਰ ਦਾ ਸਵੀਮਿੰਗ ਪੂਲ ਬਣਾਇਆ ਜਾਵੇਗਾ, ਜਿਸ ਵਿਚ 100 ਖਿਡਾਰੀਆਂ ਨੂੰ ਅੰਡਰਗ੍ਰੈਜੁਏਟ ਪੱਧਰ 'ਤੇ ਫੈਲੋਸ਼ਿਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਗੁਰੂ ਗੋਰਕਸ਼ਨਾਥ ਫੈਲੋਸ਼ਿਪ ਵੀ ਉਪਲਬਧ ਹੋਵੇਗੀ, ਜਿਸ ਦੇ ਤਹਿਤ ਸਿਖਲਾਈ ਦੇ ਨਾਲ -ਨਾਲ ਖਿਡਾਰੀਆਂ ਦੇ ਰਹਿਣ ਅਤੇ ਭੋਜਨ ਦਾ ਮੁਫਤ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਦੀ ਟਿਊਸ਼ਨ ਫੀਸ ਦਾ ਖਰਚਾ ਵੀ ਯੂਨੀਵਰਸਿਟੀ ਵੱਲੋਂ ਹੀ ਚੁੱਕਿਆ ਜਾਵੇਗਾ।
ਹੋਰ ਪੜ੍ਹੋ: 96 ਸਾਲ ਪਹਿਲਾਂ ਵਾਪਰੇ ਕਾਕੋਰੀ ਕਾਂਡ ਦੀ ਕਹਾਣੀ? ਯੋਗੀ ਸਰਕਾਰ ਨੇ ਨਾਂਅ ਰੱਖਿਆ 'ਟ੍ਰੇਨ ਐਕਸ਼ਨ ਡੇਅ'
ਦੀਨਦਿਆਲ ਉਪਾਧਿਆਏ ਗੋਰਖਪੁਰ ਯੂਨੀਵਰਸਿਟੀ ਵਿਸ਼ੇਸ਼ ਕੋਟੇ ਵਿਚ ਦਾਖਲੇ ਦੀ ਤਿਆਰੀ ਵੀ ਕਰ ਰਹੀ ਹੈ ਜਿਸ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ, ਖਿਡਾਰੀਆਂ ਅਤੇ ਖੋਜ ਵਿਦਵਾਨਾਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗ੍ਰੈਜੂਏਟ ਦਾਖਲੇ ਵਿਚ ਵੀ ਛੋਟ ਦਿੱਤੀ ਜਾਵੇਗੀ। ਮੌਜੂਦਾ ਸੈਸ਼ਨ ਵਿਚ ਖਿਡਾਰੀਆਂ ਨੂੰ ਗ੍ਰੈਜੂਏਸ਼ਨ ਪ੍ਰਵੇਸ਼ ਪ੍ਰੀਖਿਆ ਤੋਂ ਛੋਟ ਦਿੱਤੀ ਜਾਵੇਗੀ ਜਿਸ ਵਿਚ ਸਰੀਰਕ ਯੋਗਤਾ ਅਤੇ ਪਿਛਲੀਆਂ ਖੇਡਾਂ ਵਿਚ ਪ੍ਰਾਪਤੀਆਂ ਦੇ ਅਧਾਰ ’ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।