ਭਾਰਤੀ ਕ੍ਰਿਕਟ ਵਿਚ ਹੋਵੇਗਾ ਵੱਡਾ ਬਦਲਾਅ: ਟੀਮ ਤੋਂ ਵੱਖ ਹੋ ਸਕਦੇ ਹਨ ਮੁੱਖ ਕੋਚ ਰਵੀ ਸ਼ਾਸਤਰੀ

ਏਜੰਸੀ

ਖ਼ਬਰਾਂ, ਖੇਡਾਂ

ਰਿਪੋਰਟ ਅਨੁਸਾਰ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਵੀ ਜਲਦ ਹੀ ਟੀਮ ਇੰਡੀਆ ਤੋਂ ਵੱਖ ਹੋ ਸਕਦੇ ਹਨ।

Ravi Shastri to Part Ways With Indian Team after T20 World Cup

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਿਪੋਰਟ ਅਨੁਸਾਰ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਵੀ (Indian cricket coach Ravi Shastri) ਜਲਦ ਹੀ ਟੀਮ ਇੰਡੀਆ ਤੋਂ ਵੱਖ ਹੋ ਸਕਦੇ ਹਨ। ਇਸ ਸਾਲ ਅਕਤੂਬਰ ਅਤੇ ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ (T20 World Cup) ਤੋਂ ਬਾਅਦ ਰਵੀ ਸ਼ਾਸਤਰੀ, ਬਾਲਿੰਗ ਕੋਚ ਭਰਤ ਅਰੁਣ, ਫੀਲਡਿੰਗ ਕੋਚ ਆਰ ਸ਼੍ਰੀਧਰ ਅਤੇ ਬੈਟਿੰਗ ਕੋਚ ਵਿਕਰਮ ਰਾਠੌੜ ਵੀ ਟੀਮ ਇੰਡੀਆ (India cricket team) ਤੋਂ ਵੱਖ ਹੋ ਸਕਦੇ ਹਨ।

ਹੋਰ ਪੜ੍ਹੋ: ਕਾਂਗਰਸ ਨੇ ਗਿਣਾਈਆਂ OBC ਬਿੱਲ ਦੀਆਂ ਕਮੀਆਂ, ਕਿਹਾ- 50% ਰਾਖਵੇਂਕਰਨ ਬਾਰੇ ਇਸ ‘ਚ ਇਕ ਸ਼ਬਦ ਨਹੀਂ

ਇਸ ਦਾ ਕਾਰਨ ਟੀਮ ਇੰਡੀਆ ਦਾ ਆਈਸੀਸੀ ਖ਼ਿਤਾਬ ਨਾ ਜਿੱਤ ਸਕਣਾ ਮੰਨਿਆ ਜਾ ਰਿਹਾ ਹੈ। ਦਰਅਸਲ ਰਵੀ ਸ਼ਾਸਤਰੀ ਦੇ ਕੋਚ ਰਹਿੰਦੀਆਂ ਟੀਮ ਇੰਡੀਆ ਇਕ ਵੀ ਆਈਸੀਸੀ ਖ਼ਿਤਾਬ ਨਹੀਂ ਜਿੱਤ ਸਕੀ ਹੈ। ਇਸ ਬਾਰੇ ਰਵੀ ਸ਼ਾਸਤਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਵੀ ਸੂਚਿਤ ਕਰ ਦਿੱਤਾ ਹੈ। ਨਵੰਬਰ ਵਿਚ ਸ਼ਾਸਤਰੀ ਸਮੇਤ ਪੂਰੀ ਕੋਚਿੰਗ ਟੀਮ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਬੀਸੀਸੀਆਈ ਟੀ-20 ਵਿਸ਼ਵ ਕੱਪ ਤੋਂ ਬਾਅਦ ਨਵੇਂ ਕੋਚਿੰਗ ਸਟਾਫ ਦੀ ਨਿਯੁਕਤੀ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤੀ ਕ੍ਰਿਕਟ ਟੀਮ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾ ਸਕੇ।

ਹੋਰ ਪੜ੍ਹੋ:  ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਸਕੂਲਾਂ ਵਿਚ ਰੋਜ਼ਾਨਾ ਕੀਤੇ ਜਾਣ 10,000 RT-PCR ਟੈਸਟ

ਦੱਸ ਦਈਏ ਕਿ ਰਵੀ ਸ਼ਾਸਤਰੀ ਪਹਿਲੀ ਵਾਰ ਸਾਲ 2014 ਵਿਤ ਬਤੌਰ ਡਾਇਰੈਕਟਰ ਟੀਮ ਇੰਡੀਆ ਨਾਲ ਜੁੜੇ ਸੀ। ਉਹਨਾਂ ਦਾ ਕਾਰਜਕਾਲ 2016 ਤੱਕ ਸੀ। ਇਸ ਤੋਂ ਬਾਅਦ ਸ਼ਾਸਤਰੀ ਨੂੰ ਇਕ ਸਾਲ ਲਈ ਕੋਚ ਨਿਯੁਕਤ ਕੀਤਾ ਗਿਆ ਸੀ। ਉਹ 2017 ਵਿਚ ਅਨਿਲ ਕੁੰਬਲੇ ਤੋਂ ਬਾਅਦ ਟੀਮ ਇੰਡੀਆ ਦੇ ਫੁੱਲ ਟਾਈਮ ਕੋਚ ਬਣੇ। ਉਸ ਸਮੇਂ ਉਹਨਾਂ ਦਾ ਕਾਰਜਕਾਲ 2020 ਟੀ-20 ਦੇ ਵਨ ਡੇਅ ਵਿਸ਼ਵ ਕੱਪ ਤੱਕ ਸੀ। 2019 ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਸ਼ਾਸਤਰੀ ਦਾ ਕਾਰਜਕਾਲ 2020 ਟੀ-20 ਵਿਸ਼ਵ ਕੱਪ ਤੱਕ ਵਧਾ ਦਿੱਤਾ ਗਿਆ ਸੀ।

ਹੋਰ ਪੜ੍ਹੋ: ਮੀਰਾਬਾਈ ਚਾਨੂ ਨੇ ਸਚਿਨ ਤੇਂਦੁਲਕਰ ਨਾਲ ਕੀਤੀ ਮੁਲਾਕਾਤ, ਦਿਖਾਇਆ ਆਪਣਾ ਮੈਡਲ

ਪਿਛਲੇ ਸਾਲ ਕੋਰੋਨਾ ਦੇ ਚਲਦਿਆਂ ਟੀ-20 ਵਿਸ਼ਵ ਕੱਪ ਨਹੀਂ ਹੋ ਸਕਿਆ ਪਰ ਇਸ ਸਾਲ ਹੋਣ ਵਾਲੇ ਟੀ-20 ਤੋਂ ਬਾਅਦ ਰਵੀ ਸ਼ਾਸਤਰੀ ਦਾ ਕਾਰਜਕਾਲ ਖਤਮ ਹੋ ਜਾਵੇਗ। ਮੀਡੀਆ ਰਿਪੋਰਟਾਂ ਅਨੁਸਾਰ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਡਾਇਰੈਕਟਰ ਰਾਹੁਲ ਦ੍ਰਵਿੜ ਨੂੰ ਟੀਮ ਦੇ ਨਵੇਂ ਮੁੱਖ ਕੋਚ ਦਾ ਅਹੁਦਾ ਦਿੱਤਾ ਜਾ ਸਕਦਾ ਹੈ।