ਗੰਭੀਰ ਬਿਮਾਰੀ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕ੍ਰਿਸ ਕੇਅਰਨਜ਼, ਹਸਪਤਾਲ 'ਚ ਭਰਤੀ

ਏਜੰਸੀ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ (Former New Zealand cricketer ) ਕ੍ਰਿਸ ਕੇਅਰਨਜ਼ (Chris Cairns) ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। 

Former New Zealand cricketer Chris Cairns on life support System

ਕੈਨਬਰਾ: ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ (Former New Zealand cricketer ) ਕ੍ਰਿਸ ਕੇਅਰਨਜ਼ (Chris Cairns) ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਇਸ ਹਫਤੇ ਅਚਾਨਕ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਕ੍ਰਿਸ ਨੂੰ ਆਸਟ੍ਰੇਲੀਆ ਦੇ ਕੈਨਬਰਾ ਵਿਚ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫਿਲਹਾਲ ਉਹ ਲਾਈਫ ਸਪੋਰਟ ਸਿਸਟਮ (Chris Cairns on life support System) 'ਤੇ ਹਨ ਅਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 

ਹੋਰ ਪੜ੍ਹੋ:ਹਿਮਾਚਲ ਪ੍ਰਦੇਸ਼: HRTC ਦੀ ਬੱਸ 'ਤੇ ਪਹਾੜੀ ਤੋਂ ਡਿੱਗੇ ਪੱਥਰ, ਲੋਕ ਦੱਬੇ ਮਲਬੇ ਹੇਠ

ਕ੍ਰਿਸ ਦਿਲ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ। ਇਸ ਦੇ ਚਲਦਿਆਂ ਕੈਨਬਰਾ ਅਤੇ ਸਿਡਨੀ ਵਿਚ ਉਹਨਾਂ ਦੇ ਦਿਲ ਦੀ ਸਰਜਰੀ ਵੀ ਕੀਤੀ ਗਈ। ਸਥਾਨਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਪਰੇਸ਼ਨ ਦੇ ਬਾਵਜੂਦ ਕ੍ਰਿਸ ਦਾ ਸਰੀਰ ਉਮੀਦ ਅਨੁਸਾਰ ਪ੍ਰਤੀਕਿਰਿਆ ਨਹੀਂ ਦੇ ਰਿਹਾ ਹੈ। ਫਿਲਹਾਲ ਉਹਨਾਂ ਦੀ ਹਾਲਤ ਸਥਿਰ ਹੈ। ਕ੍ਰਿਸ ਦੀ ਪਤਨੀ ਮੇਲਨੀ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਪਰਿਵਾਰ ਲਈ ਸਭ ਤੋਂ ਮੁਸ਼ਕਿਲ ਸਮਾਂ ਹੈ। ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਰਹੇ ਹਾਂ ਤੇ ਅਸੀਂ ਡਾਕਟਰ ਦੇ ਨਾਲ ਲਗਾਤਾਰ ਸੰਪਰਕ ਵਿਚ ਹਾਂ।

ਹੋਰ ਪੜ੍ਹੋ:ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਡੋਬਿਆ ਜਾ ਰਿਹਾ ਹੈ

51 ਸਾਲਾ ਕ੍ਰਿਸ ਪਿਛਲੇ ਹਫਤੇ ਆਪਣੀ ਸਿਹਤ ਵਿਗੜਨ ਕਾਰਨ ਕੈਨਬਰਾ ਵਿਚ ਅਚਾਨਕ ਡਿੱਗ ਗਏ ਸੀ।  ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ, ਸਾਬਕਾ ਕ੍ਰਿਕਟਰ ਬ੍ਰੈਂਡਨ ਮੈਕੁਲਮ ਅਤੇ ਵੀਵੀਐਸ ਲਕਸ਼ਮਣ ਨੇ ਵੀ ਕ੍ਰਿਸ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਵ੍ਹਾਈਟ ਨੇ ਕਿਹਾ ਕਿ ਕ੍ਰਿਸ ਇਕ ਆਦਰਸ਼ ਪਤੀ, ਪਿਤਾ ਅਤੇ ਪੁੱਤਰ ਹਨ। ਸਾਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ। ਇਸ ਦੇ ਨਾਲ ਹੀ ਮੈਕੁਲਮ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕ੍ਰਿਸ ਇਕ ਸ਼ਾਨਦਾਰ ਕ੍ਰਿਕਟਰ ਸੀ।

ਹੋਰ ਪੜ੍ਹੋ:ਦਾਜ ਦੇ ਲੋਭੀਆਂ ਨੇ ਲਈ ਨਵ-ਵਿਆਹੁਤਾ ਦੀ ਜਾਨ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਦੱਸ ਦਈਏ ਕਿ ਕ੍ਰਿਸ ਨਿਊਜ਼ੀਲੈਂਡ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਲਾਂਸ ਕੇਅਰਨਜ਼ ਦੇ ਬੇਟੇ ਹਨ। ਕ੍ਰਿਸ ਨੂੰ 1990 ਦੇ ਦੌਰ ਦੇ ਸਰਬੋਤਮ ਆਲਰਾਊਂਡਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਹਨਾਂ ਨੇ ਨਿਊਜ਼ੀਲੈਂਡ ਲਈ 1989 ਤੋਂ 2006 ਤੱਕ 62 ਟੈਸਟ, 215 ਵਨਡੇ ਅਤੇ 2 ਟੀ -20 ਅੰਤਰਰਾਸ਼ਟਰੀ ਮੈਡ ਖੇਡੇ। ਫਿਲਹਾਲ ਉਹ ਸਕਾਈ ਸਪੋਰਟਸ ਵਿਚ ਕੁਮੈਂਟਰੀ ਕਰ ਰਹੇ ਸੀ।