ਕਰੋੜਾਂ ਰੁਪਏ ਖਰਚ ਹੋਣਗੇ ਸਭ ਤੋਂ ਮਹਿੰਗੇ ਫੀਫਾ ਕਪ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫੁਟਬਾਲ ਵਰਲਡ ਕਪ ਦੁਨੀਆ ਵਿਚ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਅਤੇ ਸਭ ਤੋਂ ਮਹਿੰਗਾ ਸਪੋਰਟਸ ਈਵੇਂਟ ਹੈ। ਰੂਸ ਨੇ ਇਸ ਦੀ ਮੇਜ਼ਬਾਨੀ ਉਤੇ 88 .....

FIFA Cup

ਫੁਟਬਾਲ ਵਰਲਡ ਕਪ ਦੁਨੀਆ ਵਿਚ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਅਤੇ ਸਭ ਤੋਂ ਮਹਿੰਗਾ ਸਪੋਰਟਸ ਈਵੇਂਟ ਹੈ। ਰੂਸ ਨੇ ਇਸ ਦੀ ਮੇਜ਼ਬਾਨੀ ਉਤੇ 88 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਹਨ। ਇਹ 88 ਸਾਲ ਦੇ ਵਰਲਡ ਕਪ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਖ਼ਰਚ ਹੈ। ਬਜਟ ਕਰੀਬ 13, 140 ਕਰੋੜ ਰੁਪਏ ਹੈ। ਇਹ ਸਟੇਡੀਅਮ ਲਈ ਸੀ। ਰੂਸ ਨੇ ਟਰਾਂਸਪੋਰਟ, ਸੁਰੱਖਿਆ, ਸਿਹਤ ਨੂੰ ਮਿਲਾ ਕੇ ਕੁਲ 88 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। ਇਸ ਵਿਚ ਜੇਕਰ ਵਰਲਡ ਕਪ ਨਾਲ ਜੁੜੇ ਟੂਰਿਜ਼ਮ , ਇਸ਼ਤਿਹਾਰ ਦਾ ਖਰਚ ਜੋੜ ਦੇਈਏ ਤਾਂ ਇਹ ਸੰਖਿਆ 1 ਲੱਖ, 43 ਹਜ਼ਾਰ ਕਰੋੜ ਰੁਪਏ ਪਾਰ ਕਰ ਜਾਂਦਾ ਹੈ। ਇਹ ਰਕਮ ਦੁਨੀਆ ਦੇ 211 ਦੇਸ਼ਾਂ ਵਿਚੋਂ 99 ਦੀ ਜੀਡੀਪੀ ਤੋਂ ਜ਼ਿਆਦਾ ਹੈ।