ਮਾਂ ਨੇ ਗਹਿਣੇ ਵੇਚ ਕੇ ਧੀ ਨੂੰ ਬਣਾਇਆ ਤਲਵਾਰਬਾਜ਼, ਹੁਣ ਉਲੰਪਿਕ 'ਚ ਇਤਿਹਾਸ ਰਚਣ ਜਾ ਰਹੀ ਭਵਾਨੀ ਦੇਵੀ

ਏਜੰਸੀ

ਖ਼ਬਰਾਂ, ਖੇਡਾਂ

ਡਾਂ ਦੇ ਇਤਿਹਾਸ ਵਿਚ ਅੱਜ ਤੱਕ ਕੋਈ ਵੀ ਭਾਰਤੀ ਤਲਵਾਰਬਾਜ਼ ਕਦੀ ਉਲੰਪਿਕ ਤੱਕ ਨਹੀਂ ਪਹੁੰਚ ਸਕਿਆ

Bhavani Devi

ਨਵੀਂ ਦਿੱਲੀ: ਖੇਡਾਂ ਦੇ ਇਤਿਹਾਸ ਵਿਚ ਅੱਜ ਤੱਕ ਕੋਈ ਵੀ ਭਾਰਤੀ ਤਲਵਾਰਬਾਜ਼ ਕਦੀ ਉਲੰਪਿਕ ਤੱਕ ਨਹੀਂ ਪਹੁੰਚ ਸਕਿਆ ਪਰ ਚੇਨਈ ਦੀ ਰਹਿਣ ਵਾਲੀ ਭਵਾਨੀ ਦੇਵੀ (Indian fencer Bhavani Devi) ਟੋਕਿਓ ਵਿਚ ਇਹ ਕਾਰਨਾਮਾ ਕਰਨ ਵਾਲੀ ਦੇਸ਼ ਦੀ ਪਹਿਲੀ ਤਲਵਾਰਬਾਜ਼ (India's First Fencer To Reach Olympics) ਬਣਨ ਜਾ ਰਹੀ ਹੈ। ਟੋਕਿਓ ਉਲੰਪਿਕ ਤੋਂ ਪਹਿਲਾਂ ਪੂਰੇ ਦੇਸ਼ ਦੀਆਂ ਨਜ਼ਰਾਂ ਭਵਾਨੀ ਦੇਵੀ ’ਤੇ ਟਿਕੀਆਂ ਹੋਈਆਂ ਹਨ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦਾ ਕਹਿਰ! ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜੀਆਂ ਕਾਰਾਂ

ਭਵਾਨੀ (Fencer Bhavani Devi) ਦੀ ਉਲੰਪਿਕ ਦੀ ਇਹ ਯਾਤਰਾ ਪੂਰੀ ਤਰ੍ਹਾਂ ਤਿਆਗ ਅਤੇ ਸਮਰਪਣ ’ਤੇ ਅਧਾਰਿਤ ਹੈ। ਜਿੱਥੇ ਭਵਾਨੀ ਦੀ ਮਾਂ ਨੇ ਅਪਣੇ ਗਹਿਣੇ ਵੇਚ ਕੇ ਅਪਣੀ ਧੀ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ਤੱਕ ਪਹੁੰਚਾਇਆ ਅਤੇ ਉਲੰਪਿਕ ਦੀ ਟਿਕਟ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉੱਥੇ ਹੀ ਉਸ ਦੇ ਪਿਤਾ ਕੈਂਸਰ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ ਤੇ ਧੀ ਨੂੰ ਉਲੰਪਿਕ ਵਿਚ ਖੇਡਦੇ ਹੋਏ ਨਹੀਂ ਦੇਖ ਸਕਣਗੇ।

ਹੋਰ ਪੜ੍ਹੋ: Special Story: ਸੜਕ ਕਿਨਾਰੇ ਰੇਹੜੀ ਲਗਾਉਣ ਵਾਲਾ ਵਿਅਕਤੀ ਬਣਿਆ ਕਰੋੜਾਂ ਦੀ ਕੰਪਨੀ ਦਾ ਮਾਲਕ

ਤਲਵਾਰਬਾਜ਼ ਭਵਾਨੀ ਦੇਵੀ ਨੇ 14 ਸਾਲ ਦੀ ਉਮਰ ਵਿਚ ਪਹਿਲੀ ਵਾਰ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਭਵਾਨੀ ਪਿਛਲੇ 4 ਸਾਲ ਤੋਂ ਨਿਕੋਲਾ ਜਾਨੋਟੀ ਨਾਲ ਟ੍ਰੇਨਿੰਗ ਕਰ ਰਹੀ ਹੈ। ਨਿਕੋਲਾ ਨੇ ਕਈ ਸਾਰੇ ਸੋਨ ਤਗਮਾ ਜੇਤੂਆਂ ਨੂੰ ਸਿਖਲਾਈ ਦਿੱਤੀ ਹੈ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਬਾਰਡਰ ’ਤੇ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

2004 ਵਿਚ ਤਲਵਾਰਬਾਜ਼ੀ ਨੂੰ ਕੈਰੀਅਰ ਚੁਣਨ ਵਾਲੀ ਭਵਾਨੀ 9 ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕੀ ਹੈ। ਭਵਾਨੀ ਇਸ ਸਮੇਂ ਇਟਲੀ ਵਿਚ ਉਲੰਪਿਕ ਦੀ ਤਿਆਰੀ ਕਰ ਰਹੀ ਹੈ। ਉਹ ਰੋਮ ਤੋਂ ਹੀ ਟੋਕਿਉ ਲਈ ਰਵਾਨਾ ਹੋਵੇਗੀ। ਉਹਨਾਂ ਦੀ ਤਿਆਰੀ ਇਟਾਲੀਅਨ ਕੋਚ ਕਰਵਾ ਰਹੇ ਹਨ।