ਪਿਤਾ ਯੋਗਰਾਜ ਸਿੰਘ ਦੇ ਬਿਆਨ ‘ਤੇ ਬੋਲੇ ਯੁਵਰਾਜ, ‘ਮੈਂ ਅਪਣੇ ਪਿਤਾ ਦੇ ਬਿਆਨਾਂ ਤੋਂ ਦੁਖੀ ਹਾਂ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਯੁਵਰਾਜ ਸਿੰਘ ਨੇ ਅਪਣੇ ਜਨਮ ਦਿਨ ਮੌਕੇ ਪਿਤਾ ਦੇ ਬਿਆਨ ‘ਤੇ ਦਿੱਤੀ ਪ੍ਰਤੀਕਿਰਿਆ

Yuvraj Singh And Yograj Singh

ਨਵੀਂ ਦਿੱਲ਼ੀ: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਅੱਜ 39ਵਾਂ ਜਨਮ ਦਿਨ ਹੈ। ਅਪਣੇ ਜਨਮ ਦਿਨ ਮੌਕੇ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਵਾਰ ਉਹ ਅਪਣਾ ਜਨਮ ਦਿਨ ਨਹੀਂ ਮਨਾਉਣਗੇ।

ਉਹਨਾਂ ਨੇ ਲਿਖਿਆ, ‘ਇਸ ਵਾਰ ਮੇਰਾ ਜਨਮ ਦਿਨ ਮਨਾਉਣ ਦੀ ਬਜਾਏ, ਮੈਂ ਅਪਣੇ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਦੇ ਹੱਲ਼ ਲਈ ਅਰਦਾਸ ਕਰਦਾ ਹਾਂ। ਕਿਸਾਨ ਸਾਡੇ ਦੇਸ਼ ਦਾ ਮੁੱਢ ਹਨ ਤੇ ਅਜਿਹਾ ਕੋਈ ਵੀ ਮਸਲਾ ਨਹੀਂ ਹੈ ਜੋ ਸ਼ਾਂਤੀ ਨਾਲ ਗੱਲ਼ਬਾਤ ਰਾਹੀਂ ਸੁਲਝਾਇਆ ਨਾ ਜਾ ਸਕੇ’।

 

 

ਅਪਣੇ ਪਿਤਾ ਦੇ ਬਿਆਨ ‘ਤੇ ਸਫਾਈ ਦਿੰਦਿਆਂ ਯੁਵਰਾਜ ਨੇ ਕਿਹਾ, ‘ਭਾਰਤ ਦਾ ਇਕ ਮਾਣਪੱਤਾ ਪੁੱਤਣ ਹੋਣ ਨਾਤੇ, ਮੈ ਮੇਰੇ ਪਿਤਾ ਜੀ ਯੋਗਰਾਜ ਸਿੰਘ ਦੇ ਬਿਆਨਾਂ ਤੋਂ ਦੁਖੀ ਹਾਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਇਕ ਵਿਅਕਤੀਗਤ ਸਮਰੱਥਾ ਵਿਚ ਹਨ। ਮੇਰੀਆਂ ਵਿਚਾਰਧਾਰਾਵਾਂ ਕਿਸੇ ਵੀ ਤਰ੍ਹਾਂ ਇਕੋ ਜਿਹੀਆਂ ਨਹੀਂ ਹਨ।

ਇਸ ਤੋਂ ਅੱਗੇ ਉਹਨਾਂ ਨੇ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਹਨਾਂ ਕਿਹਾ, ‘ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੋਵਿਡ-19 ਵਿਰੁੱਧ ਸਾਵਧਾਨੀ ਵਰਤਦੇ ਰਹਿਣ। ਮਹਾਂਮਾਰੀ ਅਜੇ ਖਤਮ ਨਹੀਂ ਹੋਈ ਹੈ ਤੇ ਸਾਨੂੰ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਸਾਵਧਾਨ ਰਹਿਣ ਦੀ ਲੋੜ ਹੈ’।

ਦੱਸ ਦਈਏ ਕਿ ਬੀਤੇ ਦਿਨੀਂ ਯੋਗਰਾਜ ਸਿੰਘ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਦਿੱਲੀ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਇਕ ਬਿਆਨ ਦਿੱਤਾ ਸੀ, ਜਿਸ ਨੂੰ ਹਿੰਦੂ ਵਿਰੋਧੀ ਦੱਸਿਆ ਗਿਆ। ਯੋਗਰਾਜ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਉਹਨਾਂ ਦੀ ਸਖਤ ਅਲ਼ੋਚਨਾ ਹੋ ਰਹੀ ਹੈ।