ਟਵਿੱਟਰ ਨੇ 24 ਘੰਟਿਆਂ ‘ਚ ਹਟਾਈਆਂ ਇੰਗਲੈਂਡ ਦੇ ਫੁੱਟਬਾਲ ਖਿਡਾਰੀਆਂ ਵਿਰੁੱਧ 1000 ਨਸਲਵਾਦੀ ਪੋਸਟਾਂ
ਨਸਲਵਾਦੀ ਟਿੱਪਣੀਆਂ ਨੂੰ ਲੈ ਕੇ ਬਰਤਾਨੀਆ ਦੇ ਪ੍ਰਿੰਸ ਵਿਲੀਅਮ ਤੇ ਪੀਐਮ ਬੋਰਿਸ ਜਾਨਸਨ ਸਮੇਤ ਹੋਰਾਂ ਨੇ ਇਸ ਦੀ ਕੜ੍ਹੀ ਨਿੰਦਾ ਕੀਤੀ।
ਲੰਦਨ: ਇੰਗਲੈਂਡ ਦੇ ਕਾਲੇ ਮੂਲ ਦੇ ਖਿਡਾਰੀਆਂ (England's Black Players) ਖ਼ਿਲਾਫ ਆਨਲਾਇਨ ਨਸਲਵਾਦੀ ਟਿੱਪਣੀਆਂ (Online Racist Comments) ਕੀਤੀਆ ਗਈਆਂ ਸਨ, ਜਿਸ ਦੀ ਆਲੋਚਨਾ ਹੋਣ ਉਪਰੰਤ ਟਵਿੱਟਰ (Twitter) ਨੇ 24 ਘੰਟਿਆਂ ਵਿਚ ਇਹੋ ਜਿਹੀਆਂ 1000 ਨਸਲਵਾਦੀ ਪੋਸਟਾਂ ਨੂੰ ਹਟਾ ਦਿੱਤਾ (Deletes 1000 racist posts against) ਹੈ। ਦਰਅਸਲ ਇੰਗਲੈਂਡ ਦੀ ਫੁੱਟਬਾਲ ਟੀਮ ਦੇ ਖਿਡਾਰੀ (England Football Players) ਬੁਕਾਯੋ ਸਾਕਾ, ਮਾਰਕੋਸ ਰਾਸ਼ਫੋਰਡ ਅਤੇ ਜੈਡਨ ਸੈਂਚੋ ਯੂਰੋ ਕੱਪ ਦੇ ਫਾਈਨਲ (Euro Cup Final) ਵਿਚ ਹਾਰੇ ਸਨ, ਜਿਸ ’ਤੇ ਉਨ੍ਹਾਂ ਨੂੰ ਜਾਤੀਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੋਰ ਪੜ੍ਹੋ: ਇਟਲੀ ਦੇ ਸਿੱਖਾਂ ਵਲੋਂ ਕਰੀਬ 3 ਕਰੋੜ ਰੁਪਏ 'ਚ ਬਣਾਈ ਜਾਵੇਗੀ ਲੰਗਰ ਹਾਲ ਦੀ ਸ਼ਾਨਦਾਰ ਇਮਾਰਤ
ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਬਰਤਾਨੀਆ ਦੇ ਪ੍ਰਿੰਸ ਵਿਲੀਅਮ ਅਤੇ ਪੀਐਮ ਬੋਰਿਸ ਜਾਨਸਨ (PM Boris Johnson) ਸਮੇਤ ਹੋਰਾਂ ਨੇ ਵੀ ਇਸ ਦੀ ਕੜ੍ਹੀ ਨਿੰਦਾ ਕੀਤੀ (Condemned it) ਹੈ। ਸੋਸ਼ਲ ਮੀਡੀਆ ਤੋਂ ਇਹ ਜਾਣਕਾਰੀ ਮਿਲੀ ਕਿ ਟਵਿੱਟਰ ਨੇ 1000 ਤੋਂ ਵੱਧ ਜਾਤੀਵਾਦੀ ਪੋਸਟ ਹਟਾ ਦਿੱਤੇ ਹਨ ਅਤੇ ਟਵਿੱਟਰ ਦੀ ਨੀਤੀ ਦੀ ਉਲੰਘਣਾ ਕਰਨ ਵਾਲੇ ਕਈ ਖਾਤਿਆਂ ਨੂੰ ਮੁਅੱਤਲ (Deleted Accounts who violate Rules) ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ: ਲੋਕਾਂ ਲਈ ਵਰਦਾਨ ਬਣੀ Dal Lake ਦੀ ਇਹ Boat Ambulance, ਹੁਣ ਤੱਕ ਬਚਾਈ 60 ਲੋਕਾਂ ਦੀ ਜਾਨ
ਹੋਰ ਪੜ੍ਹੋ: ਹਿਮਾਚਲ ਵਿਚ ਭਾਰੀ ਮੀਂਹ ਦੀ ਤਬਾਹੀ: ਦੋ ਲੋਕਾਂ ਦੀ ਮੌਤ ਤੇ ਕਈ ਲਾਪਤਾ, ਬਚਾਅ ਕਾਰਜ ਜਾਰੀ
ਹਾਲਾਂਕਿ ਪਹਿਲਾਂ ਵੀ ਕਈ ਖਿਡਾਰੀਆਂ ਖ਼ਿਲਾਫ ਅਜਿਹੇ ਨਸਲਵਾਦੀ ਕੁਮੈਂਟ ਕਰਨ ਦੇ ਮਾਮਲੇ ਸਾਹਮਣੇ ਆਏ ਸਨ। ਇਸ ਨੂੰ ਵੇਖਦਿਆਂ ਹੁਣ ਟਵਿੱਟਰ ਸਮੇਤ ਫੇਸਬੂਕ (Facebook) ਨੇ ਵੀ ਪੁਸ਼ਟੀ ਕੀਤੀ ਹੈ ਕਿ ਅਜਿਹੇ ਕੁਮੈਂਟਾਂ ਦੇ ਨਾਲ-ਨਾਲ ਦੁਰਵਿਹਾਰ ਕਰਨ ਵਾਲਿਆਂ ਦੇ ਖਾਤੇ ਵੀ ਹਟਾ ਦਿੱਤੇ ਗਏ ਹਨ। ਉਨ੍ਹਾਂ ਨਾਲ ਹੀ ਇਸ ‘ਚ ਕਾਰਵਾਈ ਜਾਰੀ ਰੱਖਣ ਦੀ ਪੁਸ਼ਟੀ ਕੀਤੀ ਹੈ।