ਏਮਜ਼ ਕਰੇਗਾ ਸੋਨ ਤਮਗ਼ਾ ਜੇਤੂ ਦਾ ਇਲਾਜ

ਏਜੰਸੀ

ਖ਼ਬਰਾਂ, ਖੇਡਾਂ

ਏਸ਼ੀਆਂ ਖੇਡਾਂ ਦੇ ਹੇਪਟਾਥਲਨ ਮੁਕਾਬਲੇ 'ਚ ਪਹਿਲੀ ਵਾਰ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਸਵਪਨਾ ਬਰਮਨ ਦੇ ਲਈ ਖੁਸ਼ਖਬਰੀ ਹੈ..........

Swapna Barman

ਨਵੀਂ ਦਿੱਲੀ : ਏਸ਼ੀਆਂ ਖੇਡਾਂ ਦੇ ਹੇਪਟਾਥਲਨ ਮੁਕਾਬਲੇ 'ਚ ਪਹਿਲੀ ਵਾਰ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਸਵਪਨਾ ਬਰਮਨ ਦੇ ਲਈ ਖੁਸ਼ਖਬਰੀ ਹੈ। ਉਨ੍ਹਾਂ ਦੀ ਪਿੱਠ ਦਰਦ ਅਤੇ ਦੰਦਾਂ ਦੇ ਇੰਫੈਕਸ਼ਨ ਦਾ ਇਲਾਜ ਏਮਸ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ) ਕਰਨਾ ਚਾਹੁੰਦਾ ਹੈ। ਏਮਸ ਰੈਜ਼ੀਡੈਂਟ ਐਸੋਸੀਏਸ਼ਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅਸੀਂ ਤਰਜ਼ੀਹ ਦੇ ਆਧਾਰ 'ਤੇ ਉਨ੍ਹਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਾਉਣਾ ਚਾਹੁੰਦੇ ਹਾਂ ।

ਏਮਜ਼ ਰੈਜ਼ੀਡੈਂਟ ਦੇ ਪ੍ਰਧਾਨ ਡਾ. ਹਰਜੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਅਸੀਂ ਦਰਦ ਨੂੰ ਸਹਿੰਦੇ ਹੋਏ ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੀ ਬੇਟੀ ਦਾ ਇਲਾਜ ਕਰਨਾ ਚਾਹੁੰਦੇ ਹਾਂ। ਮੀਡੀਆ ਰਾਹੀਂ ਜਦੋਂ ਸਵਪਨਾ ਦੇ ਇਸ ਦਰਦ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਬੇਹੱਦ ਤਕਲੀਫ ਹੋਈ। ਜ਼ਿਕਰਯੋਗ ਹੈ ਕਿ ਤਮਗਾ ਜਿੱਤਣ ਦੇ ਬਾਅਦ ਸਵਪਨਾ ਨੇ ਵੀ ਸਰਕਾਰ ਤੋਂ ਆਪਣੇ ਇਲਾਜ ਦੀ ਅਪੀਲ ਕੀਤੀ ਸੀ।
(ਪੀਟੀਆਈ)