ਬਠਿੰਡਾ 'ਚ ਏਮਜ਼ ਦੀ ਦੇਰੀ ਲਈ ਕਾਂਗਰਸ ਸਰਕਤਾਰ ਜ਼ਿੰਮੇਵਾਰ : ਹਰਸਿਮਰਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਭੁੱਚੋ ਵਿਖੇ ਪਾਰਟੀ ਦੇ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਪ੍ਰਿੰਸ ਗੋਲਣ ਦੇ ਦਫਤਰ ਵਿਖੇ ਪੁੱਜੇ...............

Prince Golan welcoming Harsimrat Kaur Badal

ਬਠਿੰਡਾ (ਦਿਹਾਤੀ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਭੁੱਚੋ ਵਿਖੇ ਪਾਰਟੀ ਦੇ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਪ੍ਰਿੰਸ ਗੋਲਣ ਦੇ ਦਫਤਰ ਵਿਖੇ ਪੁੱਜੇ। ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਕੀਤਾ। ਬੀਬਾ ਬਾਦਲ ਨੇ ਬੋਲਦਿਆਂ ਕਿਹਾ ਕਿ ਬਠਿੰਡਾ ਵਿਖੇ ਬਨਣ ਵਾਲੇ ਏਮਜ਼ ਹਸਪਤਾਲ ਬਨਣ ਵਿਚ ਦੇਰੀ ਲਈ ਪੰਜਾਬ ਦੀ ਕਾਂਗਰਸ ਸਰਕਾਰ ਜਿੰਮੇਵਾਰ ਹੈ। ਬੀਬਾ ਬਾਦਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ ਤਹਿਤ ਭੇਜੇ ਗਏ ਪੈਸੇ ਨੂੰ ਪੰਜਾਬ ਦੀ ਕਾਂਗਰਸੀ ਸਰਕਾਰ ਆਪਣੀ ਮਰਜ਼ੀ ਅਨੁਸ਼ਾਰ ਹੋਰ ਕੰਮਾਂ ਲਈ ਵਰਤ ਰਹੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਤੇ 2022 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਸਮੇਤ ਸਾਰਾ ਦੇਸ ਕਾਂਗਰਸ ਮੁਕਤ ਹੋ ਜਾਵੇਗਾ।  ਉਨ੍ਹਾਂ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀ ਆਮਦਨ ਡੇਢ ਕਰਨ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਿਛਲੀਆਂ ਕਾਂਗਰਸੀ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਨਹੀ ਰੱਖਿਆ। ਸੀ੍ਰਮਤੀ ਬਾਦਲ ਨੇ ਕਿਹਾ ਕਾਂਗਰਸ ਦੀ ਸਰਕਾਰ ਤੋਂ ਲੋਕਾਂ ਦਾ ਡੇਢ ਸਾਲ 'ਚ ਹੀ ਮੋਹ ਭੰਗ ਹੋ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਕਾਂਗਰਸ ਪਾਰਟੀ ਆਪਸੀ ਗੁੱਟਬਾਜੀ ਵਿਚ ਹੀ ਉਲਝੇ ਹੋਏ ਹਨ ਅਤੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਮੌਕਾ ਨਹੀ ਛੱਡਦੇ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਹੁਣ ਵਜੂਦ ਹੀ ਖਤਮ ਹੋਣ ਕਿਨਾਰੇ ਹੈ। ਇਸ ਬਾਰੇ ਜਿਆਦਾ ਗੱਲ ਕਰਨ ਦੀ ਜਰੂਰਤ ਹੀ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਕੇਵਲ ਅਕਾਲੀ ਦਲ ਭਾਜਪਾ ਦੀ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾ ਪੰਜਾਬ ਵਿਚ ਕਿਸੇ ਬਦਲ ਤੋਂ ਇਨਕਾਰ ਕੀਤਾ।

ਬੀਬਾ ਬਾਦਲ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਪ੍ਰਿੰਸ ਗੋਲ੍ਹਣ ਦੇ ਘਰ ਵੀ ਗਈ, ਜਿੱਥੇ ਵੱਖ ਵੱਖ ਸੰਸਥਾਵਾਂ ਅਤੇ ਸਹਿਰ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਐਸ.ਸੀ ਵਿੰਗ ਦੇ ਕੌਮੀ ਪ੍ਰਧਾਨ ਡਾ ਹਰਜਿੰਦਰ ਸਿੰਘ ਜੱਖੂ, ਅਕਾਲੀ ਦਲ ਦੇ ਹਲਕਾ ਨਿਗਰਾਨ ਜਗਸ਼ੀਰ ਸਿੰਘ ਕਲਿਆਣ, ਰਾਮ ਕੁਮਾਰ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭੁੰਚੋ ਮੰਡੀ, ਪ੍ਰਿੰਸ ਗੋਲ੍ਹਣ ਪ੍ਰਧਾਨ ਸੋਮਣੀ ਅਕਾਲੀ ਦਲ ਸਹਿਰੀ, ਰਾਕੇਸ ਗਰਗ ਪ੍ਰਧਾਨ ਨਗਰ ਕੌਂਸਲ ਭੁੱਚੋ ਮੰਡੀ, ਪੱਪੂ ਮਹੋਸਵਰੀ, ਕੁਲਦੀਪ ਸਿੰਘ ਗੋਲ੍ਹਣ, ਜੋਗਿੰਦਰ ਸਿੰਘ ਬਰਾੜ ਭਾਜਪਾ ਆਗੂ, ਭਜਨ ਸਿੰਘ ਵੀ ਹਾਜ਼ਰ ਸਨ। 

Related Stories