ਭਾਰਤੀ ਮਹਿਲਾ ਫੁੱਟਬਾਲ ਟੀਮ 28 ਮਾਰਚ ਤੋਂ ਗੋਆ ਵਿਖੇ ਕਰੇਗੀ ਟਰੇਨਿੰਗ ਦੀ ਸ਼ੁਰੂਆਤ
ਭਾਰਤੀ ਮਹਿਲਾ ਫੁੱਟਬਾਲ ਟੀਮ 28 ਮਾਰਚ ਤੋਂ 3 ਅਪ੍ਰੈਲ ਤੱਕ ਚੱਲਣ ਵਾਲੇ ਸੱਤ ਰੋਜ਼ਾ ਟਰੇਨਿੰਗ ਕੈਂਪ ਲਈ ਗੋਆ ਵਿਚ ਇਕੱਤਰ ਹੋਵੇਗੀ।
ਨਵੀਂ ਦਿੱਲੀ: ਏਐੱਫਸੀ ਮਹਿਲਾ ਏਸ਼ੀਆਈ ਕੱਪ ਖੇਡਣ ਮਗਰੋਂ ਦੋ ਮਹੀਨੇ ਦੇ ਬਰੇਕ ਤੋਂ ਬਾਅਦ ਭਾਰਤੀ ਮਹਿਲਾ ਫੁੱਟਬਾਲ ਟੀਮ 28 ਮਾਰਚ ਤੋਂ 3 ਅਪ੍ਰੈਲ ਤੱਕ ਚੱਲਣ ਵਾਲੇ ਸੱਤ ਰੋਜ਼ਾ ਟਰੇਨਿੰਗ ਕੈਂਪ ਲਈ ਗੋਆ ਵਿਚ ਇਕੱਤਰ ਹੋਵੇਗੀ।
ਮੁੱਖ ਕੋਚ ਥਾਮਸ ਡੇਨਬਰੀ ਸੈਫ ਮਹਿਲਾ ਅੰਡਰ-18 ਚੈਂਪੀਅਨਸ਼ਿਪ ਵਿਚ ਭਾਰਤੀ ਅੰਡਰ-18 ਟੀਮ ਦੇ ਨਾਲ ਆਪਣੀ ਵਚਨਬੱਧਤਾ ਪੂਰੀ ਕਰਨ ਤੋਂ ਬਾਅਦ ਆਪਣੇ ਮਾਰਗਦਰਸ਼ਨ ਵਿਚ ਕੈਂਪ ਸ਼ੁਰੂ ਕਰਨਗੇ।
ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (ਏਆਈਐੱਫਐਲ) ਵਲੋਂ ਜਾਰੀ ਬਿਆਨ ਵਿਚ ਡੇਨਬਰੀ ਨੇ ਕਿਹਾ, “ਦੁਬਾਰਾ ਕੈਂਪ ਵਿਚ ਵਾਪਸ ਆਉਣ ਲਈ ਇਕ ਛੋਟੀ ਬਰੇਕ ਸਭ ਲਈ ਬਹੁਤ ਮਹੱਤਵਪੂਰਨ ਸੀ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਸਭ ਖਿਡਾਰੀ ਤਰੋਤਾਜ਼ਾ ਹਨ ਅਤੇ ਅੱਗੇ ਵੀ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ।” ਉਹਨਾਂ ਨੇ ਕਿਹਾ, “ਨਿਸ਼ਚਿਤ ਤੌਰ ’ਤੇ ਅਸੀਂ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਾਂਗੇ ਅਤੇ ਫਿਰ ਤੋਂ ਤਿਆਰੀ ਸ਼ੁਰੂ ਕਰਾਂਗੇ। ਸਾਡੀ ਟੀਮ ਬਹੁਤ ਮਜਬੂਤ ਹੈ।
ਸੰਭਾਵਿਤ ਖਿਡਾਰੀ ਇਸ ਪ੍ਰਕਾਰ ਹਨ:
ਗੋਲਕੀਪਰ : ਅਦਿਤੀ ਚੌਹਾਨ, ਲਿੰਥੋਇੰਗਾਮਬੀ ਦੇਵੀ, ਸ਼ਰੇਆ ਹੁਡਾ, ਸੌਮਿਆ ਨਾਰਾਇਣਸੈਮੀ
ਡਿਫੈਂਡਰ : ਡਾਲਿਮਾ ਸ਼ਿੱਬਰ, ਸਵੀਟੀ ਦੇਵੀ, ਰਿਤੂ ਰਾਨੀ, ਆਸ਼ਾਲਤਾ ਦੇਵੀ, ਰੰਜਨਾ ਚਾਨੂ, ਮਨੀਸ਼ਾ ਪਾਤਰਾ, ਅਸਤਮ ਆਰੋਆਨ, ਕ੍ਰਿਟੀਨਾ ਦੇਵੀ।
ਮਿਡਫੀਲਡਰ : ਅੰਜੂ ਤਮਾਂਗ, ਸੰਧਿਆ ਰੰਗਾਨਾਥਨ, ਕਾਰਤਿਕਾ ਅੰਗਾਮੁਥੂ, ਰਤਨਬਾਲਾ ਦੇਵੀ, ਪਰਿੰਗਕਾ ਦੇਵੀ, ਕਸ਼ਮੀਨਾ, ਇੰਦੂਮਤੀ ਕਾਥਿਰੇਸਨ, ਮਾਰਟੀਨਾ ਥਾਕਚੋਮ, ਸੁਮਿਤਰਾ ਕਾਮਰਾਜ
ਫਾਰਵਰਡ : ਅਪੂਰਣਾ ਨਰਜਾਰੀ, ਗਰੇਸ ਡਾਂਗਮੇਈ, ਸੈਮਿਆ ਗੁਗੁਲੋਥ, ਮਨੀਸ਼ਾ, ਪਿਆਰੀ ਖਾਕਾ, ਰੇਣੂ ਕਰਿਸ਼ਮਾ ਸ਼ਿਰੋਵਾਇਕਰ, ਮਰਿਯਮੱਲ ਬਾਲਾਮੁਰੂਗਨ।