ਕੋਹਲੀ ਨੇ 'ਇਮਾਨਦਾਰ ਤੇ ਸਮਰਪਤ' ਡੀਵਿਲਿਅਰਜ਼ ਦਾ ਬਚਾਅ ਕੀਤਾ
ਕੋਹਲੀ ਨੇ ਏ. ਬੀ. ਨੂੰ ਸਭ ਤੋਂ ਇਮਾਨਦਾਰ ਅਤੇ ਸਮਰਪਤ ਵਿਅਕਤੀ ਦਸਿਆ ਹੈ। ਕੋਹਲੀ ਨੇ ਕਿਹਾ, ''ਮੇਰੇ ਭਰਾ ਤੁਸੀਂ ਸਭ ਤੋਂ ਇਮਾਨਦਾਰ ਅਤੇ ਸਮਰਪਤ ਵਿਅਕਤੀ ਹੋ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਅਪਣੇ ਸਾਥੀ ਖਿਡਾਰੀ ਏ. ਬੀ. ਡੀਵਿਲਿਅਰਜ਼ ਦਾ ਬਚਾਅ ਕਰਦਿਆਂ ਕਿਹਾ ਹੈ। ਏ. ਬੀ. ਨੇ ਹਾਲ ਹੀ 'ਚ ਉਸਦੇ ਸੰਨਿਆਸ 'ਤੇ ਹੋਏ ਵਿਵਾਦ 'ਤੇ ਚੁੱਪੀ ਤੋੜੀ ਹੈ। ਡਿਵਿਲੀਅਰਜ਼ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਕ੍ਰਿਕਟ ਤੋਂ ਸੰਨਿਆਸ ਤੋਂ ਪਹਿਲਾਂ ਉਹ ਗਿਣਤੀ ਦੇ ਕੌਮਾਂਤਰੀ ਮੈਚ ਖੇਡਦੇ ਸਨ।
ਕੋਹਲੀ ਨੇ ਏ. ਬੀ. ਨੂੰ ਸਭ ਤੋਂ ਇਮਾਨਦਾਰ ਅਤੇ ਸਮਰਪਤ ਵਿਅਕਤੀ ਦਸਿਆ ਹੈ। ਕੋਹਲੀ ਨੇ ਕਿਹਾ, ''ਮੇਰੇ ਭਰਾ ਤੁਸੀਂ ਸਭ ਤੋਂ ਇਮਾਨਦਾਰ ਅਤੇ ਸਮਰਪਤ ਵਿਅਕਤੀ ਹੋ। ਇਹ ਬਦਕਿਸਮਤੀ ਹੈ ਕਿ ਤੁਹਾਡੇ ਨਾਲ ਅਜਿਹਾ ਹੋਇਆ। ਮੈਂ ਅਤੇ ਅਨੁਸ਼ਕਾ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਸਾਨੂੰ ਤੁਹਾਡੇ 'ਤੇ ਭਰੋਸਾ ਹੈ। ਲੋਕ ਤੁਹਾਡੀ ਨਿਜੀ ਜ਼ਿੰਦਗੀ ਦੀ ਉਲੰਘਣਾ ਕਰ ਰਹੇ ਹਨ ਇਹ ਬੇਹਦ ਦੁਖਦ ਹੈ।
ਤੁਹਾਨੂੰ ਅਤੇ ਤੁਹਾਡੇ ਖੂਬਸੂਰਤ ਪਰਵਾਰ ਨੂੰ ਪਿਆਰ।'' ਵਿਸ਼ਵ ਕੱਪ ਵਿਚ ਦਖਣੀ ਅਫ਼ਰੀਕਾ ਦੇ ਖ਼ਰਾਬ ਪ੍ਰਦਰਸ਼ਨ ਵਿਚਾਲੇ ਖ਼ਬਰ ਆਈ ਸੀ ਕਿ ਡੀਵਿਲਿਅਰਜ਼ ਨੇ ਟੀਮ ਚੁਣੇ ਜਾਣ ਤੋਂ ਪਹਿਲਾਂ ਸੰਨਿਆਸ ਦਾ ਫੈਸਲਾ ਬਦਲਣ ਦੀ ਪੇਸ਼ਕਸ਼ ਰੱਖੀ ਸੀ ਜਿਸ ਨੂੰ ਟੀਮ ਮੈਨੇਜਮੈਂਟ ਨੇ ਠੁਕਰਾ ਦਿਤਾ ਸੀ। ਡਿਵਿਲੀਅਰਜ਼ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਸਨੇ ਐਨ ਮੌਕੇ 'ਤੇ ਅਜਿਹੀ ਕੋਈ ਮੰਗ ਨਹੀਂ ਰੱਖੀ ਸੀ ਸਗੋਂ ਉਸ ਤੋਂ ਨਿਜੀ ਤੌਰ 'ਤੇ ਪੁਛਿਆ ਗਿਆ ਸੀ ਕਿ ਉਹ ਖੇਡ ਸਕਦੇ ਹਨ।
ਇਸ ਤੋਂ ਇਲਾਵਾ ਯੁਵਰਾਜ ਸਿੰਘ ਨੇ ਵੀ ਡੀਵਿਲਿਅਰਜ਼ ਦਾ ਸਮਰਥਨ ਕਰਦਿਆਂ ਲਿਖਿਆ, ''ਮੇਰੇ ਪਿਆਰੇ ਦੋਸ ਅਤੇ ਲੀਜੈਂਡ, ਤਸੀਂ ਸਭ ਤੋਂ ਚੰਗੇ ਵਿਅਕਤੀਆਂ 'ਚੋਂ ਹੋ। ਦਖਣੀ ਅਫ਼ਰੀਕਾ ਤੁਹਾਡੇ ਬਿਨਾ ਵਿਸ਼ਵ ਕੱਪ ਨਹੀਂ ਜਿੱਤ ਸਕਦਾ ਸੀ। ਟੀਮ ਵਿਚ ਤੁਹਾਡਾ ਨਾ ਹੋਣਾ ਤੁਹਾਡੀ ਟੀਮ ਦਾ ਨੁਕਸਾਨ ਸੀ। ਖਿਡਾਰੀ ਜਿੰਨਾ ਵੱਡਾ ਆਲੋਚਨਾ ਉਂਨੀ ਜ਼ਿਆਦਾ ਹੁੰਦੀ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਤੁਸੀਂ ਕਿੰਨੇ ਚੰਗੇ ਇਨਸਾਨ ਹੋ।''