ਤਮਿਲ ਫ਼ਿਲਮ ਵਿਚ ਕੰਮ ਕਰਨਗੇ ਹਰਭਜਨ ਸਿੰਘ

ਏਜੰਸੀ

ਖ਼ਬਰਾਂ, ਖੇਡਾਂ

ਹਰਭਜਨ ਸਿੰਘ ਅਭਿਨੇਤਾ ਸੰਤਾਨਮ ਦੀ ਫ਼ਿਲਮ 'ਡਿਕੀਲੂਨਾ' ਵਿਚ ਕੰਮ ਕਰਨਗੇ।

Harbhajan Singh to make acting debut in Tamil cinema

ਚੇਨਈ : ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ਤੋਂ ਬਾਅਦ ਹੁਣ ਉਸ ਦੇ ਸਾਬਕਾ ਸਾਥੀ ਖਿਡਾਰੀ ਹਰਭਜਨ ਸਿੰਘ ਵੀ ਤਮਿਲ ਸਿਨੇਮਾ ਵਿਚ ਕਰੀਅਰ ਸ਼ੁਰੂ ਕਰਨਗੇ। 'ਟਰਬੋਨੇਟਰ' ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਅਭਿਨੇਤਾ ਸੰਤਾਨਮ ਦੀ ਫ਼ਿਲਮ 'ਡਿਕੀਲੂਨਾ' ਵਿਚ ਕੰਮ ਕਰਨਗੇ।

ਫ਼ਿਲਮ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, "ਹਰਭਜਨ ਸਿੰਘ ਦਾ ਫ਼ਿਲਮ ਵਿਚ ਮਹੱਤਵਪੂਰਨ ਕਿਰਦਾਰ ਹੈ।" ਇਸ ਵਿਚਾਲੇ ਹਰਭਜਨ ਨੇ ਵੀ ਤਮਿਲ ਵਿਚ ਟਵੀਟ ਕਰ ਕੇ ਨਿਰਮਾਤਾਵਾਂ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ, "ਤਮਿਲਨਾਡੂ ਦੀ ਧਰਤੀ ਤੋਂ ਥਲਈਵਰ, ਥਾਲਾ ਅਤੇ ਥਲਪਤੀ ਨਿਕਲੇ ਹੈ।" ਉਨ੍ਹਾਂ ਦਾ ਇਸ਼ਾਰਾ ਸੁਪਰਸਟਾਰ ਰਜਨੀਕਾਂਤ, ਅਜੀਤ ਅਤੇ ਵਿਜੇ ਵੱਲ ਸੀ।

ਹਰਭਜਨ ਸਿੰਘ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਵੀ ਇਕ ਤਮਿਲ ਫਿਲਮ ਵਿਚ ਕੰਮ ਕਰਨ ਜਾ ਰਹੇ ਹਨ। 'ਵਿਕਰਮ 58' ਨੂੰ ਅਜੇ ਨਾਨਾਮੁਥੁ ਡਾਈਰੈਕਟ ਕਰ ਰਹੇ ਹਨ। ਦਰਅਸਲ ਇਰਫਾਨ ਪਠਾਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਨਵਾਂ ਕੰਮ ਅਤੇ ਨਵੀਂਆਂ ਚੁਣੌਤੀਆਂ ਲਈ ਤਿਆਰ।" ਪਠਾਨ ਨੇ ਇਸ ਵੀਡੀਓ ਵਿਚ ਆਪਣੇ ਕ੍ਰਿਕਟ ਕਰੀਅਰ ਦੇ ਅੰਕੜੇ ਵੀ ਸ਼ੇਅਰ ਕੀਤੇ।