‘ਦ 100 ਟੀ-20’ ‘ਚ ਹਿੱਸਾ ਲੈਣਗੇ ਹਰਭਜਨ ਸਿੰਘ? ਬੀਸੀਸੀਆਈ ਦਾ ਆਇਆ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦਿਗਜ਼ ਸਪਿਨਰ ਹਰਭਜਨ ਸਿੰਘ ਦੇ ਬਾਰੇ ਇਕ ਉਡਦੀ-ਉਡਦੀ ਖ਼ਬਰ ਸਾਹਮਣੇ ਆਈ  ਹੈ...

Harbhajan Singh

ਨਵੀਂ ਦਿੱਲੀ: ਦਿਗਜ਼ ਸਪਿਨਰ ਹਰਭਜਨ ਸਿੰਘ ਦੇ ਬਾਰੇ ਇਕ ਉਡਦੀ-ਉਡਦੀ ਖ਼ਬਰ ਸਾਹਮਣੇ ਆਈ  ਹੈ ਕਿ ਉਹ ਇੰਗਲੈਂਡ 'ਚ ਹੋਣ ਵਾਲੇ 'ਦ 100 ਟੂਰਨਾਮੈਂਟ' ਵਿਚ ਹਿੱਸਾ ਲੈਣ ਵਾਲੇ ਹਨ। ਉਸ ਦੇ ਡ੍ਰਾਫ਼ਟ ਦੇ ਲਈ ਅਪਣਾ ਨਾਮ ਵੀ ਭੇਜ ਦਿੱਤਾ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਭੱਜੀ ਨੇ ਅਜਿਹੇ ਕਿਸੇ ਟੀ-20 ਲੀਗ ਵਿਚ ਅਫ਼ੀਸ਼ੀਅਲ ਐਂਟਰੀ ਨਹੀਂ ਲਈ ਹੈ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ਹਰਭਜਨ ਸਿੰਘ ਨੇ ਬੀਸੀਸੀਆਈ ਤੋਂ ਐਨਓਸੀ ਕਦੇ ਨਹੀਂ ਮੰਗਿਆ। ਅਜਿਹੇ ਵਿਚ ਕਿਸੇ ਲੀਗ ਦੇ ਡ੍ਰਾਫ਼ਟ ਵਿਚ ਅਪਣਾ ਨਾਮ ਨਹੀਂ ਭੇਜ ਸਕਦੇ।

ਇਹ ਬੀਸੀਸੀਆਈ ਦੀ ਪਾਲਿਸੀ ਦੇ ਖ਼ਿਲਾਫ਼ ਹੈ। ਬੋਰਡ ਨੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਜਾਂਚ ਕੀਤੀ ਹੈ ਅਤੇ ਭੱਜੀ ਨੇ ਸਪੱਸ਼ਟ ਰੂਪ ਤੋਂ ਇਸ ਤਰ੍ਹਾਂ ਦੀ ਕਿਸੇ ਵੀ ਲੀਗ ਦਾ ਹਿੱਸਾ ਹੋਣ ਤੋਂ ਇਨਕਾਰ ਕੀਤਾ ਹੈ। 39 ਸਾਲਾ ਹਰਭਜਨ ਸਿੰਘ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰਮੈਂਟ ਨਹੀਂ ਲਈ ਹੈ ਅਤੇ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਪ੍ਰੈਂਚਾਈਜ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਹਨ।

ਬੀਸੀਸੀਆਈ ਦੇ ਨਿਯਮਾਂ ਅਨੁਸਾਰ, ਕੋਈ ਵੀ ਭਾਰਤੀ ਖਿਡਾਰੀ, ਜਿਸਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਨਹੀਂ ਲਿਆ ਹੈ, ਬਗੈਰ ਬੋਰਡ ਤੋਂ ‘ਐਨਓਸੀ’ ਦੇ ਕਿਸੇ ਬਾਹਰੀ ਟੀ-20 ਲੀਗ ਦਾ ਹਿੱਸਾ ਨਹੀਂ ਹੋ ਸਕਦੇ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹਰਭਜਨ ਸਿੰਘ ਦੇ ‘ਦ 100’ ਡ੍ਰਾਫ਼ਟ ਵਿਚ ਸ਼ਾਮਲ ਹੋਣ ਦੀ ਖ਼ਬਰ ਆਈ ਸੀ। ਮੰਨਿਆ ਜਾ ਰਿਹਾ ਸੀ ਕਿ ਭੱਜੀ ਟੂਰਨਾਮੈਂਟ ਵਿਚ ਹਿੱਸਾ ਲੈਣ ਦੇ ਲਈ ਕਾਫ਼ੀ ਉਤਸਾਹਿਤ ਹੈ। ਟੈਸਟ ਵਿਚ 417 ਵਿਕਟ ਲੈਣ ਵਾਲੇ ਟ੍ਰਬਨੇਟਰ ਯੁਵਰਾਜ ਸਿੰਘ ਦੀ ਰਾਹ ਚੱਲਣਗੇ ਅਤੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣਗੇ।

ਯੁਵਰਾਜ ਨੇ ਲਿਆ ਸੀ ਗਲੋਬਲ ਲੀਗ ਟੀ-20 ਵਿਚ ਹਿੱਸਾ

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਭਾਰਤੀ ਆਲਰਾਉਂਡਰ ਯੁਵਰਾਜ ਸਿੰਘ ਨੇ ਕਨੇਡਾ ਗਲੋਬਲ ਲੀਗ ਟੀ-20 ਵਿਚ ਹਿੱਸਾ ਲਿਆ ਸੀ। ਇਸਦੇ ਲਈ ਉਨ੍ਹਾਂ ਨੇ ਬੀਸੀਸੀਆਈ ਦੇ ਨਿਯਮਾਂ ਨੂੰ ਫੋਲੋ ਕਰਦੇ ਹੋਏ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿੰਦੇ ਹੋਏ ‘ਐਨਓਸੀ’ ਹਾਸਲ ਕੀਤਾ ਸੀ।