ਧੋਨੀ ਨੇ ਮੈਦਾਨ ‘ਤੇ ਇਹ ਕੀ ਕਰ ਦਿਤਾ, ਵੀਡੀਓ ਹੋ ਰਿਹਾ ਹੈ ਵਾਇਰਲ
ਆਸਟਰੇਲੀਆ ਦੇ ਵਿਰੁਧ ਮੌਜੂਦਾ ਵਨਡੇ ਸੀਰੀਜ਼ ਵਿਚ ਮਹਿੰਦਰ ਸਿੰਘ ਧੋਨੀ ਅਪਣੇ ਪੁਰਾਣੇ ਰੰਗ....
ਨਵੀਂ ਦਿੱਲੀ : ਆਸਟਰੇਲੀਆ ਦੇ ਵਿਰੁਧ ਮੌਜੂਦਾ ਵਨਡੇ ਸੀਰੀਜ਼ ਵਿਚ ਮਹਿੰਦਰ ਸਿੰਘ ਧੋਨੀ ਅਪਣੇ ਪੁਰਾਣੇ ਰੰਗ ਵਿਚ ਮੁੜ ਚੁੱਕੇ ਹਨ। ਐਡੀਲੇਡ ਵਿਚ ਉਨ੍ਹਾਂ ਨੇ ਇਕ ਸਮਾਂ ਅਜਿਹਾ ਸੰਭਾਲਿਆ ਅਤੇ 54 ਗੇਂਦਾਂ ਵਿਚ ਨਾਬਾਦ 55 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਛੇ ਵਿਕੇਟਾਂ ਨਾਲ ਜਿੱਤ ਦਿਵਾ ਦਿਤੀ। ਜਿਸ ਦੇ ਨਾਲ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਹਾਸਲ ਕਰ ਲਈ ਹੈ, ਪਰ ਮੈਚ ਦੇ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਕੂਲ ਧੋਨੀ ਅਪਣੀ ਸਿਫ਼ਤ ਖਤਮ ਕਰਦੇ ਹੋਏ ਨਜ਼ਰ ਆਏ।
ਦਰਅਸਲ ਭਾਰਤੀ ਪਾਰੀ ਦੇ ਦੌਰਾਨ ਖਲੀਲ ਅਹਿਮਦ ਅਤੇ ਯੁਜਵੇਂਦਰ ਚਹਿਲ ਮੈਦਾਨ ਉਤੇ ਪੀਣ ਲਈ ਪਾਣੀ ਲੈ ਕੇ ਆਏ ਸਨ। ਇਸ ਵਿਚ ਖਲੀਲ ਨੇ ਇਕ ਗਲਤੀ ਕਰ ਦਿਤੀ। ਉਹ ਪਿੱਚ ਉਤੇ ਦੋੜ ਗਏ। ਇਸ ਉਤੇ ਧੋਨੀ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਖਲੀਲ ਨੂੰ ਅਜਿਹਾ ਨਹੀਂ ਕਰਨ ਦੀ ਨਸੀਹਤ ਦਿੰਦੇ ਹੋਏ ਕੁੱਝ ਅਜਿਹਾ ਕਿਹਾ ਕਿ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਸਾਬਕਾ ਕਪਤਾਨ ਧੋਨੀ ਮੈਦਾਨ ਉਤੇ ਅਪਣੇ ਸਾਥੀ ਖਿਡਾਰੀ ਉਤੇ ਭੜਕਣ ਨਾਲ ਸੁਰਖੀਆਂ ਵਿਚ ਆਏ।
ਇਸ ਤੋਂ ਪਹਿਲਾਂ ਫਰਵਰੀ 2018 ਵਿਚ ਉਨ੍ਹਾਂ ਨੇ ਦੱਖਣ ਅਫਰੀਕਾ ਦੇ ਵਿਰੁਧ ਟੀ-20 ਮੈਚ ਦੇ ਦੌਰਾਨ ਮਨੀਸ਼ ਪਾਂਡੇ ਨੂੰ ਝਿੜਕ ਦਿਤਾ ਸੀ। ਉਦੋਂ ਮੈਚ ਦੇ ਆਖਰੀ ਓਵਰ ਵਿਚ ਧੋਨੀ ਸਟਰਾਇਕ ਉਤੇ ਸਨ, ਉਨ੍ਹਾਂ ਨੇ ਸਕੋਰ ਬੋਰਡ ਦੇ ਵੱਲ ਦੇਖ ਰਹੇ ਮਨੀਸ਼ ਪਾਂਡੇ ਨੂੰ ਝਿੜਕ ਦਿਤਾ ਸੀ। ਉਨ੍ਹਾਂ ਨੇ ਮਨੀਸ਼ ਪਾਂਡੇ ਨੂੰ ਕਿਹਾ ਸੀ- ਓਏ ਉੱਧਰ ਕੀ ਦੇਖ ਰਿਹਾ, ਏਧਰ ਦੇਖ ਲੈ. . .। ਧੋਨੀ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਸੀ।