ਕ੍ਰਿਕੇਟਰ ਪ੍ਰਿਥਵੀ ਸ਼ਾਅ ਨੇ ਸੈਲਫੀ ਤੋਂ ਕੀਤਾ ਇਨਕਾਰ, ਨੌਜਵਾਨਾਂ ਨੇ ਕਾਰ 'ਤੇ ਕੀਤਾ ਹਮਲਾ, ਮਾਮਲਾ ਦਰਜ

ਏਜੰਸੀ

ਖ਼ਬਰਾਂ, ਖੇਡਾਂ

ਓਸ਼ੀਵਾਰਾ ਪੁਲਿਸ ਨੇ ਹਮਲੇ ਲਈ 8 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ

Prithvi Shaw attacked for denying selfies in Mumbai (File)

 

ਮੁੰਬਈ: ਟੀਮ ਇੰਡੀਆ ਦੇ ਕ੍ਰਿਕੇਟਰ ਪ੍ਰਿਥਵੀ ਸ਼ਾਅ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਉਹ ਅਤੇ ਉਹਨਾਂ ਦੇ ਦੋਸਤ ਮੁੰਬਈ ਵਿਚ ਇਕ ਕਾਰ ’ਚ ਬੈਠੇ ਸਨ। ਇਸ ਦੌਰਾਨ ਹੀ ਕੁਝ ਲੋਕ ਉਹਨਾਂ ਨਾਲ ਸੈਲਫੀ ਲੈਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ : ਓਸਾਮਾ ਦਾ ਵਫ਼ਾਦਾਰ ਰਹਿ ਚੁੱਕਿਆ ਸੈਫ਼ ਅਲ-ਅਦੇਲ ਬਣਿਆ ਅਲਕਾਇਦਾ ਮੁਖੀ, ਅਮਰੀਕਾ ਨੇ ਰੱਖਿਆ ਸੀ 82 ਕਰੋੜ ਦਾ ਇਨਾਮ  

ਪ੍ਰਿਥਵੀ ਸ਼ਾਅ ਦੇ ਇਨਕਾਰ ਕਰਨ 'ਤੇ ਪ੍ਰਸ਼ੰਸਕ ਗੁੱਸੇ 'ਚ ਆ ਗਏ ਅਤੇ ਉਹਨਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ। ਨਿਊਜ਼ ਏਜੰਸੀ ਮੁਤਾਬਕ ਮੁੰਬਈ ਦੀ ਓਸ਼ੀਵਾਰਾ ਪੁਲਿਸ ਨੇ ਹਮਲੇ ਲਈ 8 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹਨਾਂ ਵਿਚੋਂ 2 ਨਾਮਜ਼ਦ ਹਨ ਅਤੇ 6 ਅਣਪਛਾਤੇ ਹਨ।

ਇਹ ਵੀ ਪੜ੍ਹੋ : ਹੁਣ UK ਜਾਣ ਲਈ ਗੈਪ ਅਤੇ IELTS ਦਾ ਅੜਿੱਕਾ ਖਤਮ, ਗਰੰਟਿਡ ਵੀਜ਼ਾ ਤੇ ਫੀਸ ਬਾਅਦ ਵਿਚ

ਜਾਣਕਾਰੀ ਅਨੁਸਾਰ ਪ੍ਰਿਥਵੀ ਸ਼ਾਅ 'ਤੇ ਬੁੱਧਵਾਰ ਸ਼ਾਮ 4 ਵਜੇ ਹਮਲਾ ਕੀਤਾ ਗਿਆ। ਐਫਆਈਆਰ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 143, 148, 149, 384, 427, 504 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਗਨੀਵੀਰ ਪ੍ਰੀਖਿਆ ’ਚ ਮਿਲੀ ਅਸਫ਼ਲਤਾ ਤਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ। ਮੁੰਬਈ ਪੁਲਿਸ ਨੇ ਇਕ ਬਿਆਨ 'ਚ ਕਿਹਾ, 'ਸ਼ਾਅ ਵਲੋਂ ਦੂਜੀ ਵਾਰ ਦੋ ਵਿਅਕਤੀਆਂ ਨਾਲ ਸੈਲਫੀ ਲੈਣ ਤੋਂ ਇਨਕਾਰ ਮਗਰੋਂ ਓਸ਼ੀਵਾਰਾ ਪੁਲਿਸ ਨੇ ਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਅ ਦੇ ਦੋਸਤ ਦੀ ਕਾਰ 'ਤੇ ਕਥਿਤ ਹਮਲੇ ਦੇ ਮਾਮਲੇ 'ਚ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ”।