10 ਖੇਡਾਂ 'ਚ ਦੇਸ਼ ਲਈ ਤਮਗੇ ਦੀ ਆਸ ਜਗਾਉਣਗੇ ਪੰਜਾਬ ਪੁਲਿਸ ਦੇ ਖਿਡਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਡੋਨੇਸ਼ੀਆ ਦੀ ਧਰਤੀ 'ਤੇ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ 18ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤੀ ਖੇਡ ਦਲ ਵਿਚ ਪੰਜਾਬ ਪੁਲਿਸ ਦੇ 20 ਅਫਸਰ/ਜਵਾਨ ਵੀ...

Asian Games

ਚੰਡੀਗੜ੍ਹ :- ਇੰਡੋਨੇਸ਼ੀਆ ਦੀ ਧਰਤੀ 'ਤੇ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ 18ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤੀ ਖੇਡ ਦਲ ਵਿਚ ਪੰਜਾਬ ਪੁਲਿਸ ਦੇ 20 ਅਫਸਰ/ਜਵਾਨ ਵੀ ਸ਼ਾਮਲ ਹਨ ਜਿਹੜੇ ਵੱਖ-ਵੱਖ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਪੰਜਾਬ ਪੁਲਿਸ ਦੇ 19 ਖਿਡਾਰੀ ਤੇ ਇਕ ਕੋਚ 10 ਖੇਡਾਂ ਵਿੱਚ ਭਾਰਤ ਲਈ ਤਮਗਾ ਜਿੱਤਣ ਲਈ ਪੂਰੀ ਵਾਹ ਲਾਉਣਗੇ। ਪੰਜਾਬ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਏਸ਼ਿਆਈ ਖੇਡਾਂ ਲਈ ਸਮੂਹ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਚੰਗੇ ਪ੍ਰਦਰਸ਼ਨ ਦੀ ਆਸ ਪ੍ਰਗਟਾਈ। ਡੀ.ਜੀ.ਪੀ. ਅਰੋੜਾ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਏਸ਼ੀਆ ਮਹਾਂਦੀਪ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ ਅਫਸਰ/ਜਵਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜਿੱਥੇ ਦੇਸ਼ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ ਉਥੇ ਖੇਡਾਂ ਰਾਹੀਂ ਵੀ ਦੇਸ਼ ਦਾ ਨਾਮ ਰੌਸ਼ਨ ਕਰਦੀ ਹੈ। ਪਿੱਛੇ ਇਤਿਹਾਸ ਵਿੱਚ ਪੰਜਾਬ ਪੁਲਿਸ ਦੇ ਕਈ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਤਮਗੇ ਜਿੱਤੇ ਹਨ ਅਤੇ ਇਸ ਵਾਰ ਵੀ ਏਸ਼ਿਆਈ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਰਹੇਗਾ। ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੰਜਾਬ ਪੁਲਿਸ ਦੇ ਖਿਡਾਰੀਆਂ ਬਾਰੇ ਵੇਰਵੇ ਦਿੰਦਿਆਂ ਪੰਜਾਬ ਪੁਲਿਸ ਦੇ ਖੇਡ ਸਕੱਤਰ ਕਮ ਐਸ.ਪੀ. ਓਲੰਪੀਅਨ ਬਹਾਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਪੰਜ ਖਿਡਾਰੀ ਹੈਂਡਬਾਲ ਵਿੱਚ ਹਿੱਸਾ ਲੈ ਰਹੇ ਹਨ

ਜਿਨ੍ਹਾਂ ਵਿਚ ਏ.ਆਈ.ਆਈ. ਕਰਮਜੀਤ ਸਿੰਘ, ਸਬ ਇੰਸਪੈਕਟਰ ਹਰਜਿੰਦਰ ਸਿੰਘ, ਸਬ ਇੰਸਪੈਕਟਰ ਬਨਿਤਾ ਸ਼ਰਮਾ, ਸਬ ਇੰਸਪੈਕਟਰ ਰਾਜਵੰਤ ਕੌਰ ਤੇ ਸਬ ਇੰਸਪੈਕਟਰ ਮਨਿੰਦਰ ਕੌਰ ਸ਼ਾਮਲ ਹਨ। ਇਸ ਤੋਂ ਬਾਅਦ ਛੇ ਖੇਡਾਂ ਹਾਕੀ, ਜੂਡੋ, ਕਬੱਡੀ, ਵਾਟਰ ਸਪੋਰਟਸ, ਕੁਸ਼ਤੀ ਤੇ ਵਾਲੀਬਾਲ ਵਿੱਚ ਦੋ-ਦੋ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ। ਇਨ੍ਹਾਂ ਵਿਚੋਂ ਹਾਕੀ ਵਿਚ ਡੀ.ਐਸ.ਪੀ. ਓਲੰਪੀਅਨ ਮਨਪ੍ਰੀਤ ਸਿੰਘ ਤੇ ਡੀ.ਐਸ.ਪੀ. ਓਲੰਪੀਅਨ ਅਕਾਸ਼ਦੀਪ ਸਿੰਘ, ਜੂਡੋ ਵਿੱਚ ਇੰਸਪੈਕਟਰ ਰਾਜਵਿੰਦਰ ਕੌਰ ਤੇ ਏ.ਐਸ.ਆਈ. ਓਲੰਪੀਅਨ ਅਵਤਾਰ ਸਿੰਘ, ਕਬੱਡੀ ਵਿੱਚ ਏ.ਐਸ.ਆਈ, ਰਣਦੀਪ ਕੌਰ ਤੇ ਹੌਲਦਾਰ ਮਨਿੰਦਰ ਸਿੰਘ, ਵਾਟਰ ਸਪੋਰਟਸ ਵਿੱਚ

ਸਬ ਇੰਸਪੈਕਟਰ ਨਵਨੀਤ ਕੌਰ ਤੇ ਹੌਲਦਾਰ ਹਰਪ੍ਰੀਤ ਸਿੰਘ, ਕੁਸ਼ਤੀ ਵਿੱਚ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਵਾਲੀਬਾਲ ਵਿੱਚ ਸਬ ਇੰਸਪੈਕਟਰ ਰਣਜੀਤ ਸਿੰਘ ਤੇ ਹੌਲਦਾਰ ਗੁਰਿੰਦਰ ਸਿੰਘ ਸ਼ਾਮਲ ਹਨ। ਅਥਲੈਟਿਕਸ, ਨਿਸ਼ਾਨੇਬਾਜ਼ੀ ਤੇ ਭਾਰ ਤੋਲਨ ਵਿੱਚ ਇਕ-ਇਕ ਖਿਡਾਰੀ ਜਾ ਰਿਹਾ ਹੈ। ਅਥਲੈਟਿਕਸ ਵਿੱਚ ਡੀ.ਐਸ.ਪੀ. ਓਲੰਪੀਅਨ ਖੁਸ਼ਬੀਰ ਕੌਰ, ਨਿਸ਼ਾਨੇਬਾਜ਼ੀ ਵਿੱਚ ਸਬ ਇੰਸਪੈਕਟਰ ਅੰਜੁਮ ਮੌਦਗਿੱਲ ਅਤੇ ਭਾਰ ਤੋਲਨ ਵਿੱਚ ਕੋਚ ਵਜੋਂ ਇੰਸਪੈਕਟਰ ਸੰਦੀਪ ਕੁਮਾਰ ਹਿੱਸਾ ਲਵੇਗਾ।

Related Stories