ਪ੍ਰਸੰਸ਼ਕ ਸਾਡੇ ਤੋਂ ਨਾ-ਉਮੀਦ ਨਾ ਹੋਣ : ਕੋਹਲੀ

ਏਜੰਸੀ

ਖ਼ਬਰਾਂ, ਖੇਡਾਂ

ਖ਼ਰਾਬ ਦੌਰ ਤੋਂ ਲੰਘ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਚ ਦੋ ਟੈਸਟ ਹਾਰਨ ਤੋਂ ਬਾਦ ਆਪਣੇ ਪ੍ਰਸੰਸ਼ਕਾਂ ਤੋਂ ਟੀਮ ਦਾ ਸਾਥ ਦੇਣ ਦੀ................

Virat Kohli

ਲੰਡਨ  : ਖ਼ਰਾਬ ਦੌਰ ਤੋਂ ਲੰਘ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਚ ਦੋ ਟੈਸਟ ਹਾਰਨ ਤੋਂ ਬਾਦ ਆਪਣੇ ਪ੍ਰਸੰਸ਼ਕਾਂ ਤੋਂ ਟੀਮ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਸ ਹੈ ਕਿ ਤੁਸੀਂ ਟੀਮ ਦਾ ਸਾਥ ਨਹੀਂ ਛੱਡੋਗੇ।  ਕੋਹਲੀ ਦੇ ਅਧਿਕਾਰਕ ਫ਼ੇਸਬੁੱਕ ਪੇਜ਼ 'ਤੇ ਪੋਸਟ ਕੀਤੇ ਗਏ ਸੁਨੇਹੇ ਵਿਚ ਲਿਖਿਆ ਸੀ, ''ਕਈ ਵਾਰ ਅਸੀਂ ਜਿੱਤਦੇ ਹਾਂ, ਕਈ ਵਾਰ ਅਸੀਂ ਸਿੱਖਦੇ ਹਾਂ।

ਤੁਸੀਂ ਸਾਡੇ ਤੋਂ ਨਾ-ਉਮੀਦ ਨਾ ਹੋਵੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ। ਇਸ ਪੋਸਟ ਦੇ ਨਾਲ ਭਾਰਤੀ ਟੀਮ ਦੀ ਮੈਦਾਨ 'ਤੇ ਇਕ ਦੂਸਰੇ ਦੇ ਮੋਢੇ 'ਤੇ ਹੱਥ ਰੱਖ ਕੇ ਫੋਟੋ ਵੀ ਪਾਈ ਗਈ ਹੈ। ਭਾਰਤ ਨੂੰ ਪਹਿਲੇ ਟੈਸਟ ਵਿਚੋਂ 31 ਦੌੜਾਂ ਅਤੇ ਦੂਸਰੇ ਵਿਚ ਇਕ ਪਾਰੀ ਅਤੇ 159 ਦੌੜਾਂ ਨਾਲ ਹਾਰ ਦੇਖਣੀ ਪਈ ਸੀ। ਤੀਸਰਾ ਟੈਸਟ ਸ਼ਨਿਚਰਵਾਰ ਨੂੰ ਨਾਟਿੰਘਮ ਵਿਖੇ ਹੋਵੇਗਾ।        (ਪੀਟੀਆਈ)