ਪ੍ਰੋ ਕਬੱਡੀ ਲੀਗ: ਯੂਪੀ ਨੇ ਜੈਪੁਰ ਨੂੰ ਹਰਾਇਆ, ਦਿੱਲੀ ਦੇ ਦਿਖਾਇਆ ਇਕ ਹੋਰ ਦਬੰਗ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ 93ਵਾਂ ਅਤੇ 94ਵਾਂ ਮੈਚ 16 ਸਤੰਬਰ ਨੂੰ ਜੈਪੁਰ ਪਿੰਕ ਪੈਂਥਰਜ਼ ਅਤੇ ਯੂਪੀ ਯੋਧਾ ਵਿਚਕਾਰ ਖੇਡਿਆ ਗਿਆ।

Telugu Titans vs Dabang Delhi

ਪੁਣੇ: ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ 93ਵਾਂ ਅਤੇ 94ਵਾਂ ਮੈਚ 16 ਸਤੰਬਰ ਨੂੰ ਜੈਪੁਰ ਪਿੰਕ ਪੈਂਥਰਜ਼ ਅਤੇ ਯੂਪੀ ਯੋਧਾ ਵਿਚਕਾਰ ਖੇਡਿਆ ਗਿਆ। ਇਸ ਵਿਚ ਜੈਪੁਰ ਦੀ ਟੀਮ ਨੂੰ 38-32 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੁਕਾਬਲਾ ਪੁਣੇ ਦੇ ਸ਼ਿਵ ਸ਼ਤਰਪਤੀ ਸਪੋਰਟਸ ਕੰਪਲੈਕਸ ਵਿਚ ਖੇਡਿਆ ਗਿਆ। ਪਹਿਲੀ ਪਾਰੀ ਵਿਚ ਯੂਪੀ  ਯੋਧਾ ਦਾ ਜਲਵਾ ਦੇਖਣ ਨੂੰ ਮਿਲਿਆ ਅਤੇ ਉਸ ਨੇ 20-13  ਨਾਲ ਵਾਧਾ ਬਣਾਇਆ।

ਉੱਥੇ ਹੀ ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਯੂਪੀ ਨੇ ਅਪਣੀ ਲੈਅ ਬਰਕਰਾਰ ਰੱਖੀ। ਇਸ ਦੌਰਾਨ ਜੈਪੁਰ ਦਾ ਪ੍ਰਦਰਸ਼ਨ ਫਿੱਕਾ ਰਿਹਾ। ਹਾਲਾਂਕਿ ਆਖਰੀ ਮਿੰਟਾਂ ਵਿਚ ਜੈਪੁਰ ਨੇ ਵਾਪਸੀ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਪਰ ਉਹ ਜਿੱਤ ਹਾਸਲ ਕਰਨ ਵਿਚ ਅਸਫ਼ਲ ਰਹੀ।

ਤੇਲਗੂ ਟਾਇੰਟਸ ਬਨਾਮ ਦਬੰਗ ਦਿੱਲੀ
ਦਿਨ ਦੇ ਦੂਜੇ ਮੁਕਾਬਲੇ ਵਿਚ ਦਿੱਲੀ ਨੇ ਇਕ ਵਾਰ ਫਿਰ ਅਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਮੁਕਾਬਲਾ 37-29 ਦੇ ਅੰਤਰ ਨਾਲ ਜਿੱਤ ਲਿਆ। ਪਹਿਲੀ ਪਾਰੀ ਦੀ ਗੱਲ ਕਰੀਏ ਤਾਂ ਦਿੱਲੀ ਦੀ ਟੀਮ ਨੇ 18-13 ਨਾਲ ਵਾਧਾ ਬਣਾਇਆ ਸੀ।

ਜਦੋਂ ਦੂਜੀ ਪਾਰੀ ਦਾ ਖੇਲ ਸ਼ੁਰੂ ਹੋਇਆ ਤਾਂ ਦਿੱਲੀ ਨੇ ਅਪਣਾ ਜਲਵਾ ਜਾਰੀ ਰੱਖਿਆ ਅਤੇ ਟਾਇੰਟਸ ਨੂੰ ਮਾਤ ਦਿੱਤੀ। ਉੱਥੇ ਹੀ ਨਵੀਨ ਕੁਮਾਰ ਨੇ ਇਕ ਵਾਰ ਫਿਰ ਅਪਣਾ ਸੁਪਰ 10 ਪੂਰਾ ਕੀਤਾ। ਤੇਲਗੂ ਵੱਲੋਂ ਸਿਧਾਰਥ ਨੇ ਵੀ ਸੁਪਰ-10 ਪੂਰਾ ਕੀਤਾ। ਇਸ ਸੀਜ਼ਨ ਵਿਚ ਦਿੱਲੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਅੰਕ ਸੂਚੀ ਵਿਚ ਦਿੱਲੀ ਸਭ ਤੋਂ ਉੱਪਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।