ਡਾਇਮੰਡ ਲੀਗ 'ਚ ਨੀਰਜ ਚੋਪੜਾ ਜਿੱਤਿਆ ਚਾਂਦੀ ਦਾ ਤਮਗ਼ਾ

ਏਜੰਸੀ

ਖ਼ਬਰਾਂ, ਖੇਡਾਂ

83.80 ਮੀਟਰ ਥਰੋਅ ਨਾਲ ਹਾਸਲ ਕੀਤਾ ਦੂਜਾ ਸਥਾਨ

Neeraj Chopra finishes 2nd in Diamond League finals

 

ਯੂਜੀਨ (ਅਮਰੀਕਾ): ਉਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ 83.80 ਮੀਟਰ ਦੇ ਥਰੋਅ ਨਾਲ ਅਪਣੇ ਡਾਇਮੰਡ ਲੀਗ ਫਾਈਨਲ ਦੇ ਖਿਤਾਬ ਦਾ ਬਚਾਅ ਕਰਨ ਵਿਚ ਅਸਫਲ ਰਹੇ ਅਤੇ ਦੂਜੇ ਸਥਾਨ ਹਾਸਲ ਕੀਤਾ। 25 ਸਾਲਾ ਚੋਪੜਾ ਨੂੰ ਹੇਵਰਡ ਫੀਲਡ ਵਿਚ ਹੋਏ ਫਾਈਨਲ ਵਿਚ ਤੇਜ਼ ਹਵਾਵਾਂ ਨਾਲ ਜੂਝਣਾ ਪਿਆ। ਉਸ ਦੀਆਂ ਦੋ ਕੋਸ਼ਿਸ਼ਾਂ ਫਾਊਲ ਸਨ। ਉਸ ਦਾ ਦਿਨ ਦਾ ਸਰਬੋਤਮ ਪ੍ਰਦਰਸ਼ਨ ਦੂਜੀ ਕੋਸ਼ਿਸ਼ ਵਿਚ ਆਇਆ।

ਇਹ ਵੀ ਪੜ੍ਹੋ: ਭਾਰਤੀ ਸਰਹੱਦ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ; 2.5 ਕਿਲੋ ਹੈਰੋਇਨ ਬਰਾਮਦ

ਪਹਿਲੀ ਕੋਸ਼ਿਸ਼ ਵਿਚ ਫਾਊਲ ਕਰਨ ਤੋਂ ਬਾਅਦ, ਉਸ ਨੇ ਦੂਜੀ ਕੋਸ਼ਿਸ਼ ਵਿਚ 83.80 ਮੀਟਰ ਦੀ ਦੂਰੀ ਤਕ ਜੈਵਲਿਨ ਸੁੱਟਿਆ। ਉਸ ਦੀਆਂ ਹੋਰ ਕੋਸ਼ਿਸ਼ਾਂ 81.37 ਮੀਟਰ, ਫਾਊਲ, 80.74 ਮੀਟਰ ਅਤੇ 80.90 ਮੀਟਰ ਸਨ। ਮੌਜੂਦਾ ਸੀਜ਼ਨ ਵਿਚ ਚੋਪੜਾ ਦਾ 85 ਮੀਟਰ ਤੋਂ ਘੱਟ ਦਾ ਇਹ ਪਹਿਲਾ ਪ੍ਰਦਰਸ਼ਨ ਹੈ। ਉਨ੍ਹਾਂ ਨੇ ਤੀਸਰਾ ਸਥਾਨ ਹਾਸਲ ਕਰਕੇ ਡਾਇਮੰਡ ਲੀਗ ਫਾਈਨਲਜ਼ ਲਈ ਕੁਆਲੀਫਾਈ ਕੀਤਾ ਸੀ। ਉਸ ਨੇ 2022 ਵਿਚ ਜ਼ਿਊਰਿਖ ਵਿਚ 88.44 ਮੀਟਰ ਦੀ ਕੋਸ਼ਿਸ਼ ਨਾਲ ਡਾਇਮੰਡ ਲੀਗ ਫਾਈਨਲਜ਼ ਦਾ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ: ਨਸ਼ਾ ਤਸਕਰੀ ਨੂੰ ਲੈ ਕੇ ਅਮਰੀਕਾ ਵਲੋਂ ਜਾਰੀ ਕੀਤੀ ਗਈ 23 ਮੁਲਕਾਂ ਦੀ ਸੂਚੀ; ਭਾਰਤ ਅਤੇ ਪਾਕਿਸਤਾਨ ਦਾ ਨਾਂਅ ਵੀ ਸ਼ਾਮਲ

ਚੈੱਕ ਗਣਰਾਜ ਦੇ ਜੈਕਬ ਵਡਲੇਚ ਨੇ 84.24 ਮੀਟਰ ਦੀ ਕੋਸ਼ਿਸ਼ ਨਾਲ ਅਪਣਾ ਤੀਜਾ ਡਾਇਮੰਡ ਲੀਗ ਫਾਈਨਲਜ਼ ਖਿਤਾਬ ਜਿੱਤਿਆ। ਉਸ ਨੇ ਆਪਣੀ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿਚ ਇਹ ਦੂਰੀ ਤੈਅ ਕੀਤੀ। ਉਹ ਅਪਣੀ ਪਹਿਲੀ ਕੋਸ਼ਿਸ਼ 'ਚ 84.01 ਮੀਟਰ ਦੀ ਦੂਰੀ ਨਾਲ ਸ਼ੁਰੂਆਤ ਤੋਂ ਹੀ ਚੋਟੀ 'ਤੇ ਸੀ। ਨੀਰਜ ਚੋਪੜਾ ਹੁਣ ਇਸ ਮਹੀਨੇ ਸ਼ੁਰੂ ਹੋਣ ਵਾਲੇ ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣਗੇ ਜਿਥੇ ਉਹ 2018 ਵਿਚ ਇੰਡੋਨੇਸ਼ੀਆ ਵਿਚ ਜਿੱਤੇ ਸੋਨ ਤਮਗੇ ਦਾ ਬਚਾਅ ਕਰਨਗੇ।